ਵਾਸ਼ਿੰਗਟਨ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਵ੍ਹਾਈਟ ਛੱਡਣ ਤੋਂ ਬਾਅਦ ਸ਼ੁਰੂ 'ਚ ਵਾਸ਼ਿੰਗਟਨ 'ਚ ਹੀ ਰੁੱਕਣ ਦਾ ਫੈਸਲਾ ਕੀਤਾ ਸੀ, ਤਾਂ ਕਿ ਉਨ੍ਹਾਂ ਦੀ ਬੇਟੀ ਸਾਸ਼ਾ ਆਪਣੀ ਹਾਈ ਸਕੂਲ ਦੀ ਪੜ੍ਹਾਈ ਕਰ ਸਕੇ ਪਰ ਹੁਣ ਅਮਰੀਕਾ ਦੀ ਰਾਜਧਾਨੀ 'ਚ ਵਾਸ਼ਿੰਗਟਨ 'ਚ ਉਨ੍ਹਾਂ ਦੀ ਮੌਜੂਦਗੀ ਸਥਾਈ ਹੋਣ ਵਾਲੀ ਹੈ।
ਇਕ ਰਿਪੋਰਟ ਮੁਤਾਬਕ ਓਬਾਮਾ ਪਤੀ-ਪਤਨੀ ਨੇ ਵਾਸ਼ਿੰਗਟਨ ਦੇ ਕੈਲੋਰਾਮਾ ਇਲਾਕੇ ਵਿਚ ਇਕ ਆਲੀਸ਼ਾਨ ਘਰ ਲਈ 81 ਲੱਖ ਡਾਲਰ ਅਦਾ ਕੀਤੇ ਹਨ। 8 ਕਮਰਿਆਂ ਵਾਲਾ ਇਹ ਘਰ ਉਸੇ ਇਲਾਕੇ ਵਿਚ ਹੈ, ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੀ ਇਵਾਂਕਾ ਅਤੇ ਉਨ੍ਹਾਂ ਦੇ ਪਤੀ ਕੁਸ਼ਨਰ ਰਹਿੰਦੇ ਹਨ। ਕੈਲੋਰਾਮਾ ਦੇ ਹੋਰ ਵਾਸੀਆਂ ਵਿਚ ਵਿਦੇਸ਼ ਮੰਤਰੀ ਰੈਕਸ ਟਿਲਰਸਨ ਅਤੇ ਅਮੇਜ਼ਨ ਦੇ ਸੰਸਥਾਪਕ ਜੇਫ ਬੇਜੋਸ ਸ਼ਾਮਲ ਹਨ। ਬੇਜੋਸ 'ਵਾਸ਼ਿੰਗਟਨ ਪੋਸਟ' ਦੇ ਵੀ ਮਾਲਕ ਹਨ। ਓਬਾਮਾ ਦੇ ਬੁਲਾਰੇ ਨੇ ਦੱਸਿਆ, ''ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਅਜੇ ਵਾਸ਼ਿੰਗਟਨ ਵਿਚ ਘੱਟੋ-ਘੱਟ ਢਾਈ ਸਾਲ ਹੋਰ ਰਹਿਣਗੇ ਇਸ ਲਈ ਕਿਸੇ ਕਿਰਾਏ ਦੇ ਘਰ 'ਚ ਰਹਿਣ ਦੀ ਬਜਾਏ ਕੋਈ ਘਰ ਖਰੀਦਣਾ ਉਨ੍ਹਾਂ ਲਈ ਬਿਹਤਰ ਸੀ।''
ਅਮਰੀਕੀ ਗਠਬੰਧਨ ਫੌਜ ਨੇ 'ਅਮਾਕ' ਦੇ ਸੰਸਥਾਪਕ ਨੂੰ ਉਤਾਰਿਆ ਮੌਤ ਦੇ ਘਾਟ
NEXT STORY