ਟੋਕੀਓ (ਅਨਸ)-ਜਾਪਾਨ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਦੇਸ਼ ’ਚ ਹਰ ਰੋਜ਼ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਾਪਾਨ ’ਚ ਇਕ ਹੀ ਦਿਨ ’ਚ ਰਿਕਾਰਡਤੋੜ 463 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ‘ਜਾਪਾਨ ਟੁਡੇ’ ਦੀ ਰਿਪੋਰਟ ਮੁਤਾਬਕ ਦੇਸ਼ ’ਚ ਸ਼ੁੱਕਰਵਾਰ ਤੋਂ ਕੋਰੋਨਾ ਵਾਇਰਸ ਦੇ 2,38,654 ਨਵੇਂ ਕੇਸ ਦਰਜ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ
ਸਿਰਫ ਟੋਕੀਓ ’ਚ 19,630 ਨਵੇਂ ਮਾਮਲੇ ਦਰਜ ਕੀਤੇ ਗਏ। ਟੋਕੀਓ ’ਚ ਗੰਭੀਰ ਲੱਛਣਾਂ ਦੇ ਨਾਲ ਹਸਪਤਾਲ ’ਚ ਦਾਖ਼ਡ ਇਨਫੈਕਟਿਡ ਲੋਕਾਂ ਦੀ ਗਿਣਤੀ ਸ਼ੁੱਕਰਵਾਰ ਤੋਂ ਵਧ ਕੇ 55 ਹੋ ਗਈ। ਪੂਰੇ ਦੇਸ਼ ’ਚ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦੀ ਗਿਣਤੀ 668 ਹੈ। ਜਾਪਾਨ ਨੇ ਸ਼ੁੱਕਰਵਾਰ ਨੂੰ 456 ਕੋਵਿਡ ਨਾਲ ਸਬੰਧਤ ਮੌਤਾਂ ਦੀ ਸੂਚਨਾ ਦਿੱਤੀ ਸੀ ਕਿਉਂਕਿ ਦੇਸ਼ ’ਚ ਇਕ ਸਿਰਫ਼ ਇਕ ਮਹੀਨੇ ਦੇ ਫਰਕ ’ਚ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਪੰਜਾਬ ਕੈਬਨਿਟ ਮੰਤਰੀ ਮੰਡਲ 'ਚ ਫੇਰਬਦਲ, ਪਿਤਾ ਦਾ ਸਸਕਾਰ ਕਰ ਰਹੇ SP Singh ਗ੍ਰਿਫ਼ਤਾਰ, ਪੜ੍ਹੋ Top 10
NEXT STORY