ਤੇਲ ਅਵੀਵ : ਇਜ਼ਰਾਈਲੀ ਫੌਜਾਂ ਨੇ ਬੀਤੇ ਦਿਨ ਗਾਜ਼ਾ ਸ਼ਹਿਰ ਦੇ ਜ਼ੀਤੂਨ ਇਲਾਕੇ ’ਚ ਹਮਾਸ ਦੇ 30 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜਾਂ ਨੇ ਖਾਨ ਯੂਨਿਸ ਦੇ ਨਸੇਰ ਹਸਪਤਾਲ ਅੰਦਰ ਲੁਕੇ ਹੋਏ ਲਗਭਗ 200 ਫਿਲਸਤੀਨੀ ਅੱਤਵਾਦੀਆਂ, ਸ਼ੱਕੀਆਂ ਨੂੰ ਗ੍ਰਿਫਤਾਰ ਕਰ ਕੇ ਉੱਥੇ ਆਪਣੀਆਂ ਸਰਗਰਮੀਆਂ ਖਤਮ ਕਰ ਦਿੱਤੀਆਂ।
ਇਜ਼ਰਾਈਲੀ ਸੁਰੱਖਿਆ ਬਲਾਂ ਨੇ ਸੋਮਵਾਰ ਸਵੇਰੇ ਕਿਹਾ, ਇਜ਼ਰਾਈਲ ਦੀ 401ਵੀਂ ਆਰਮਡ ਬ੍ਰਿਗੇਡ ਨੇ ਖੇਤਰ ’ਤੇ ਕੰਟਰੋਲ ਮਜ਼ਬੂਤ ਕੀਤਾ ਅਤੇ ਅੱਤਵਾਦੀਆਂ ਨੂੰ ਖਤਮ ਕਰ ਦਿੱਤਾ। ਆਈ.ਡੀ.ਐੱਫ. ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਰੀ ਅਨੁਸਾਰ, ‘ਗਾਜ਼ਾ ਦੇ 85 ਫੀਸਦੀ ਹਸਪਤਾਲਾਂ ਦੀ ਵਰਤੋਂ ਹਮਾਸ ਅਤੇ ਫਿਲਸਤੀਨੀ ਇਸਲਾਮਿਕ ਜੇਹਾਦ ਵੱਲੋਂ ਅੱਤਵਾਦੀ ਕਰ ਰਹੇ ਹਨ।
ਕੈਨੇਡਾ ਨਾਲ ਮੁੱਖ ਮੁੱਦਾ ਇਹੀ ਹੈ ਕਿ ਉਥੇ ਅੱਤਵਾਦੀਆਂ ਨੂੰ ਪਨਾਹ ਮਿਲੀ, ਸਾਡੇ ਡਿਪਲੋਮੈਟਾਂ ਨੂੰ ਧਮਕਾਇਆ ਗਿਆ: ਜੈਸ਼ੰਕਰ
NEXT STORY