ਸਲੋਹ (ਸਰਬਜੀਤ ਸਿੰਘ ਬਨੂੜ)-ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਦੀਆਂ ਸਥਾਨਕ ਕੌਂਸਲ ਚੋਣਾਂ ਦੇ ਨਤੀਜਿਆਂ ’ਚ ਲੇਬਰ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ, ਜਦਕਿ ਟੋਰੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸਲਿੰਗਟਨ ’ਚ ਲੇਬਰ ਪਾਰਟੀ ਨੇ ਪੂਰਨ ਬਹੁਮਤ ਨਾਲ 48 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਤੇ ਕੇਂਦਰ ’ਚ ਸਰਕਾਰ ਹੋਣ ਦੇ ਬਾਵਜੂਦ ਟੋਰੀ ਇਕ ਵੀ ਸੀਟ ਨਾ ਜਿੱਤ ਸਕੀ। ਬੀਤੇ ਦਿਨੀਂ ਸਕਾਟਲੈਂਡ, ਵੇਲਜ਼ ਅਤੇ ਲੰਡਨ ਦੀਆਂ ਸਾਰੀਆਂ ਕੌਂਸਲਾਂ ਅਤੇ ਇੰਗਲੈਂਡ ’ਚ ਚੋਣਾਂ ਹੋਈਆਂ ਸਨ। ਸਲੋਹ ਦੀਆਂ ਸਥਾਨਕ ਬਾਰੋ ਕੌਂਸਲ ਚੋਣਾਂ ’ਚ ਲੇਬਰ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਸਲੋਹ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਵੋਟਰਾਂ ਦਾ ਲੇਬਰ ਕਾਰਕੁਨਾਂ ਦੀ ਜਿੱਤ ’ਤੇ ਵਧਾਈ ਤੇ ਧੰਨਵਾਦ ਕੀਤਾ ਗਿਆ।
ਦੇਸ਼ ਭਰ ’ਚ ਪ੍ਰਾਪਤੀਆਂ ਦੇ ਨਾਲ ਇਹ ਸਥਾਨਕ ਚੋਣਾਂ ਲੇਬਰ ਪਾਰਟੀ ਲਈ ਇਕ ਮੋੜ ਹਨ ਤੇ ਅਗਲੇ ਸਾਲ ਹੋਣ ਵਾਲੀਆਂ ਜਨਰਲ ਚੋਣਾਂ ’ਚ ਸਰਕਾਰ ਬਣਾਉਣ ਲਈ ਤਿਆਰ ਹਾਂ। ਸਲੋਹ, ਹੇਜ਼ ਹਲਿੰਗਡਨ ਬਾਰੋ ਦੀਆਂ ਚੋਣਾਂ ’ਚ ਪੰਜਾਬੀਆਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ।ਸਲੋਹ ’ਚ ਹਰਜਿੰਦਰ ਕੌਰ ਮਿਨਹਾਸ, ਬਲਵਿੰਦਰ ਬੈਂਸ, ਦਿਲਬਾਗ ਪਰਮਾਰ ਸਮੇਤ ਫ਼ਜ਼ਾ ਮਤਲੂਬ 1600 ਤੋਂ ਵੱਧ ਵੋਟਾਂ ਲੈ ਕੇ ਜੇਤੂ ਰਿਹਾ। ਲੰਡਨ ਬੋਰੋ ਆਫ ਹਿਲਿੰਗਡਨ ’ਚ ਸਥਾਨਕ ਚੋਣਾਂ ’ਚ ਜਗਜੀਤ ਸਿੰਘ ਤੀਜੀ ਵਾਰ ਕੌਂਸਲਰ ਚੁਣੇ ਗਏ ਅਤੇ ਉਨ੍ਹਾਂ ਨੂੰ 2421 ਵੋਟਾਂ ਮਿਲੀਆਂ। ਮੈਰਾਥਨ ਦੌੜਾਕ ਜਗਜੀਤ ਸਿੰਘ ਜ਼ਿਲ੍ਹਾ ਜਲੰਧਰ ਦੇ ਹਰਫਨਮੋਲਾ ਪਿੰਡ ਦਾ ਵਸਨੀਕ ਹੈ, ਰਾਜੂ ਸੰਸਾਰਪੁਰੀ, ਬੀਬੀ ਕੋਮਲਪ੍ਰੀਤ ਕੌਰ, ਗੁਰਸ਼ਰਨ ਸਿੰਘ ਮੰਡ ਨੇ ਜਿੱਤ ਪ੍ਰਾਪਤ ਕੀਤੀ। ਲੇਬਰ ਪਾਰਟੀ ਦੇ ਕੌਂਸਲਰ ਹਰਜਿੰਦਰ ਸਿੰਘ ਗਹੀਰ ਨੇ ਸਥਾਨਕ ਚੋਣਾਂ ’ਚ ਪਾਰਟੀ ਦੀ ਹੋਈ ਵੱਡੀ ਜਿੱਤ ’ਤੇ ਵਧਾਈ ਦਿੱਤੀ।
ਹਵਾਨਾ ਦੇ ਹੋਟਲ 'ਚ ਧਮਾਕਾ, 22 ਲੋਕਾਂ ਦੀ ਮੌਤ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ
NEXT STORY