ਲੰਡਨ - ਬ੍ਰਿਟੇਨ ਦੀ ਸਰਕਾਰ ਨੇ ਮੰਗਲਵਾਰ ਨੂੰ ਆਖਿਆ ਕਿ ਯੂਰਪੀ ਸੰਘ ਦੇ ਨਾਲ ਬ੍ਰੈਗਜ਼ਿਟ ਸਮਝੌਤੇ ਦੀ ਉਮੀਦ ਹੁਣ ਘਟਦੀ ਜਾ ਰਹੀ ਹੈ ਕਿਉਂਕਿ ਦੋਵੇਂ ਪੱਖ ਆਪਣੀ ਸਥਿਤੀ ਬਦਲਣ ਨੂੰ ਰਾਜ਼ੀ ਨਹੀਂ ਹਨ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਦਫਤਰ ਅਤੇ ਜਰਮਨ ਦੀ ਚਾਂਸਲਰ ਏਜੰਲਾ ਮਰਕੇਲ ਵਿਚਾਲੇ ਮੰਗਲਵਾਰ ਸਵੇਰੇ ਹੋਈ ਗੱਲਬਾਤ ਦੇ ਸਬੰਧ 'ਚ ਨਿਰਾਸ਼ਾਜਨਕ ਜਵਾਬ ਦਿੱਤਾ ਹੈ। ਡਾਓਨਿੰਗ ਸਟ੍ਰੀਟ ਨੇ ਮੀਡੀਆ ਨੂੰ ਜਾਰੀ ਇਕ ਬਿਆਨ 'ਚ ਆਖਿਆ ਕਿ ਮਰਕੇਲ ਨੇ ਪ੍ਰਧਾਨ ਮੰਤਰੀ ਨੂੰ ਆਖਿਆ ਕਿ ਜਦ ਤੱਕ ਉੱਤਰੀ ਆਇਰਲੈਂਡ ਨੂੰ ਯੂਰਪੀ ਸੰਘ ਦੇ ਸੀਮਾ ਸ਼ੁਲਕ ਸੰਘ 'ਚ ਸ਼ਾਮਲ ਨਹੀਂ ਕੀਤਾ ਜਾਂਦਾ ਤਦ ਤੱਕ ਸਮਝੌਤਾ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ।
ਬ੍ਰਿਟੇਨ ਦਾ ਆਖਣਾ ਹੈ ਕਿ ਉਹ ਇਸ ਸ਼ਰਤ ਨੂੰ ਸਵੀਕਾਰ ਨਹੀਂ ਕਰ ਸਕਦਾ। ਡਾਓਨਿੰਗ ਸਟ੍ਰੀਟ ਪ੍ਰਧਾਨ ਮੰਤਰੀ ਦਾ ਅਧਿਕਾਰਕ ਦਫਤਰ ਅਤੇ ਆਵਾਸ ਹੈ। ਡਾਓਨਿੰਗ ਸਟ੍ਰੀਟ ਨੇ ਆਖਿਆ ਕਿ ਜੇਕਰ ਇਹ ਨਵੀਂ ਨੀਤੀ ਨੂੰ ਦਰਸਾਉਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਸਮਝੌਤੇ ਅਜੇ ਹੀ ਨਹੀਂ ਬਲਕਿ ਹਮੇਸ਼ਾ ਲਈ ਅਸੰਭਵ ਹੈ। ਜਰਮਨ ਸਰਕਾਰ ਨੇ ਹਾਲਾਂਕਿ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਥੇ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕੋਰਨ ਨੇ ਆਖਿਆ ਕਿ ਯੂਰਪੀ ਸੰਘ ਸ਼ੁੱਕਰਵਾਰ ਤੱਕ ਇਸ ਦਾ ਅੰਦਾਜ਼ਾ ਕਰੇਗਾ ਕਿ ਸਮਝੌਤਾ ਸੰਭਵ ਹੈ ਜਾਂ ਨਹੀਂ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਇਸ 'ਤੇ ਜ਼ੋਰ ਹੈ ਕਿ ਬ੍ਰਿਟੇਨ ਬਿਨਾਂ ਕਿਸੇ ਸਮਝੌਤੇ ਦੇ ਵੀ 31 ਅਕਤੂਬਰ ਨੂੰ ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ। ਕਈ ਅਰਥ ਸ਼ਾਸਤਰੀਆਂ ਦਾ ਆਖਣਾ ਹੈ ਕਿ ਇਸ ਨਾਲ ਬ੍ਰਿਟੇਨ ਦੇ ਵਪਾਰ 'ਤੇ ਪ੍ਰਭਾਵ ਪਵੇਗਾ ਅਤੇ ਦੇਸ਼ ਨੂੰ ਮੰਦੀ ਦਾ ਸਾਹਮਣਾ ਕਰਨਾ ਪਵੇਗਾ।
ਐਂਜਲਿਨਾ ਵਰਗੀ ਦਿਖਣ ਲਈ ਔਰਤ ਨੇ ਕਰਵਾਈਆਂ 50 ਸਰਜਰੀਆਂ, ਹੋਈ ਗ੍ਰਿਫਤਾਰ
NEXT STORY