ਸਿਡਨੀ - ਤਕਨਾਲੋਜੀ ਕੰਪਨੀਆਂ ਨੂੰ ਹੌਲੀ-ਹੌਲੀ ਸਮਝ ਆ ਰਹੀ ਹੈ ਕਿ ਉਹ ਦੁਨੀਆ ਨੂੰ ਭਾਵੇਂ ਬਦਲ ਰਹੀਆਂ ਹੋਣ ਪਰ ਉਨ੍ਹਾਂ ਨੂੰ ਇਨ੍ਹਾਂ ਨੂੰ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸ਼ਾਇਦ ਇਸ ਲਈ ਆਸਟ੍ਰੇਲੀਆ ਵਿਚ ਆਖਰੀ ਵੇਲੇ ਤੱਕ ਅੜੇ ਰਹਿਣ ਦੇ ਬਾਵਜੂਦ ਗੂਗਲ ਨੇ 'ਰੂਪਟ ਮਰਡੋਕ' ਦੀ ਕੰਪਨੀ 'ਨਿਊਜ਼ਕਾਰਪ' ਦੀਆਂ ਖਬਰਾਂ ਦਿਖਾਉਣ ਦੇ ਬਦਲੇ ਉਸ ਨੂੰ ਪੇਮੈਂਟ ਦੇਣੀ ਮਨਜ਼ੂਰ ਕਰ ਲਈ ਹੈ।
ਹਾਲਾਂਕਿ ਫੇਸਬੁੱਕ ਹੁਣ ਤੱਕ ਨਾ ਸਿਰਫ ਅੜਿਆ ਹੋਇਆ ਹੈ ਬਲਕਿ ਉਸ ਨੇ ਆਸਟ੍ਰੇਲੀਆਈ ਸਰਕਾਰ ਦੇ ਦਬਾਅ ਦਾ ਜਵਾਬ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਫੇਸਬੁੱਕ ਨੇ 2 ਦਿਨ ਪਹਿਲਾਂ ਉਥੇ ਆਪਣੇ ਪਲੇਟਫਾਰਮ 'ਤੇ ਪਬਲਿਸ਼ਰਸ ਦੇ ਨਿਊਜ਼ਲਿੰਕ ਨੂੰ ਰੋਕ ਕੇ ਇਕ ਤਰ੍ਹਾਂ ਨਾਲ ਨਿਊਜ਼ ਬਲੈਕਆਊਟ ਕਰ ਦਿੱਤਾ। ਨਾਲ ਹੀ ਮੌਸਮ ਵਿਭਾਗ, ਹੈਲਥ ਡਿਪਾਰਟਮੈਂਟਫਾਇਰ ਸਰਵਿਸ, ਐਮਰਜੈਂਸੀ ਅਤੇ ਕ੍ਰਾਈਸਿਸ ਸਰਵਿਸਜ ਦੇ ਪੋਸਟ ਵੀ ਡਿਲੀਟ ਕਰ ਦਿੱਤੇ। ਹਾਲਾਂਕਿ ਫੇਸਬੁੱਕ 'ਤੇ ਦਬਾਅ ਵੱਧਦਾ ਜਾ ਰਿਹਾ ਹੈ ਅਤੇ ਲੱਗਦਾ ਹੈ ਕਿ ਉਸ ਨੂੰ ਗੂਗਲ ਦੀ ਰਾਹ 'ਤੇ ਚੱਲਣਾ ਹੀ ਪਵੇਗਾ।
ਕੰਟੈਂਟ ਦੀ ਕੀਮਤ ਲਈ ਪਬਲਿਸ਼ਰਸ ਦੀ ਲੰਬੀ ਲੜਾਈ
ਪਿਛਲੇ ਕਈ ਸਾਲਾਂ ਤੋਂ ਨਿਊਜ਼ ਪਬਲਿਸ਼ਰਸ ਗੂਗਲ ਅਤੇ ਫੇਸਬੁੱਕ ਸਣੇ ਇੰਟਰਨੈੱਟ ਦਿੱਗਜਾਂ ਤੋਂ ਆਪਣੇ ਕੰਟੈਂਟ ਦੀ ਕੀਮਤ ਮੰਗਦੇ ਆ ਰਹੇ ਹਨ ਕਿਉਂਕਿ ਗੂਗਲ ਅਤੇ ਫੇਸਬੁੱਕ ਹੀ ਇੰਟਰਨੈੱਟ ਵਿਚ ਸਭ ਤੋਂ ਵੱਡਾ ਨਿਊਜ਼ ਡਿਸਟ੍ਰੀਬਿਊਟਰਸ ਹੈ। ਇਸ ਲਈ ਉਨ੍ਹਾਂ 'ਤੇ ਪਬਲਿਸ਼ਰਸ ਨੂੰ ਪੈਸੇ ਦੇਣ ਦਾ ਦਬਾਅ ਵੱਧਦਾ ਜਾ ਰਿਹਾ ਹੈ। ਨਿਊਜ਼ ਸਾਈਟਸ ਦਾ ਲਗਭਗ 80 ਫੀਸਦੀ ਟ੍ਰੈਫਿਕ ਇਥੋਂ ਆਉਂਦਾ ਹੈ। ਇਸ ਲਈ ਗੂਗਲ ਅਤੇ ਫੇਸਬੁੱਕ ਦਾ ਤਰਕ ਸੀ ਕਿ ਉਹ ਨਿਊਜ਼ ਪਬਲਿਸ਼ਰਸ ਨੂੰ ਵੱਧ ਤੋਂ ਵੱਧ ਰੀਚ ਦੇ ਰਹੇ ਹਨ ਇਸ ਲਈ ਪਬਲਿਸ਼ਰਸ ਨੂੰ ਆਪਣੇ ਕੰਟੈਂਟ ਦੀ ਕੀਮਤ ਨਹੀਂ ਮੰਗਣੀ ਚਾਹੀਦੀ। ਜਦਕਿ ਪਬਲਿਸ਼ਰਸ ਦਾ ਕਹਿਣਾ ਹੈ ਕਿ ਨਿਊਜ਼ ਪ੍ਰੋਡਿਊਸ ਕਰਨ ਦਾ ਸਾਰਾ ਖਰਚ ਉਹ ਕਰਦੇ ਹਨ। ਇਹ ਉਨ੍ਹਾਂ ਦਾ ਪ੍ਰੋਡੱਕਟ ਹੁੰਦਾ ਹੈ ਪਰ ਉਨ੍ਹਾਂ ਦੀਆਂ ਖਬਰਾਂ ਦੇ ਲਿੰਕ ਆਪਣੇ ਇਥੇ ਪਾ ਕੇ ਇਸ਼ਤਿਹਾਰ ਤੋਂ ਅਰਬਾਂ ਡਾਲਰ ਦੀ ਕਮਾਈ ਕਰਨ ਵਾਲੇ ਗੂਗਲ ਅਤੇ ਫੇਸਬੁੱਕ ਉਨ੍ਹਾਂ ਨੂੰ ਇਕ ਪੈਸਾ ਵੀ ਨਹੀਂ ਦਿੰਦੇ। ਇਸ ਮਾਮਲੇ ਵਿਚ ਪਿਛਲੇ ਕੁਝ ਸਾਲ ਤੋਂ ਨਿਊਜ਼ ਪਬਲਿਸ਼ਰਸ ਅਤੇ ਇੰਟਰਨੈੱਟ ਕੰਪਨੀਆਂ ਵਿਚਾਲੇ ਸੌਦੇਬਾਜ਼ੀ ਵੀ ਚੱਲ ਰਹੀ ਸੀ।
ਆਖਿਰਕਾਰ ਨਿਊਜ਼ ਪਬਲਿਸ਼ਰਸ ਅਤੇ ਯੂਰਪੀਨ ਯੂਨੀਅਨ (ਈ. ਯੂ.) ਦੇ ਦੇਸ਼ਾਂ ਵਿਚ ਇਸ ਮਾਮਲੇ ਵਿਚ ਕਾਨੂੰਨ ਬਣਾਏ ਜਾਣ ਦੇ ਦਬਾਅ ਨੂੰ ਦੇਖਦੇ ਹੋਏ ਗੂਗਲ ਅਤੇ ਫੇਸਬੁੱਕ ਦੇ ਤੇਵਰ ਥੋੜੇ ਢਿੱਲੇ ਪਏ ਅਤੇ ਉਨ੍ਹਾਂ ਨੂੰ ਇਕ ਸਾਲ ਪਹਿਲਾਂ ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਜਰਮਨੀ ਵਰਗੇ ਦੇਸ਼ਾਂ ਵਿਚ ਕੁਝ ਪਬਲਿਸ਼ਰਸ ਨੂੰ ਪੈਸੇ ਦੇਣੇ ਸਵੀਕਾਰ ਕਰਨੇ ਪਏ ਪਰ ਇਸ ਵਿਚ ਵੀ ਗੂਗਲ ਨੇ ਆਪਣੇ ਹੀ ਪ੍ਰੋਡੱਕਟ ਗੂਗਲ ਨਿਊਜ਼ ਸ਼ੋਕੇਸ ਅਤੇ ਫੇਸਬੁੱਕ ਨੇ ਨਿਊਜ਼ ਟੈਬ ਫੀਚਰ ਨੂੰ ਅੱਗੇ ਕੀਤਾ। ਦੋਹਾਂ ਨੇ ਇਸ ਅਧੀਨ ਕੁਝ ਪਬਲਿਸ਼ਰਸ ਨਾਲ ਸਮਝੌਤਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਇਨ੍ਹਾਂ ਪ੍ਰੋਡੱਕਟਾਂ ਅਧੀਨ ਜਿਨ੍ਹਾਂ ਦੀ ਖਬਰਾਂ ਦਿਖਾਈਆਂ ਜਾਣਗੀਆਂ, ਉਨ੍ਹਾਂ ਨੂੰ ਪੇਮੈਂਟ ਮਿਲੇਗੀ। ਨਾਲ ਹੀ ਫਰਾਂਸ ਅਤੇ ਸਪੇਨ ਦੋਵੇਂ ਥਾਂ ਗੂਗਲ ਆਪਣੀਆਂ ਸ਼ਰਤਾਂ 'ਤੇ ਚੀਜ਼ਾਂ ਚਲਾਉਣਾ ਚਾਹ ਰਿਹਾ ਸੀ। ਅਜਿਹੇ ਵਿਚ ਫਰਾਂਸ ਵਿਚ ਰੈਗੂਲੇਟਰਸ ਸਾਹਮਣੇ ਆਉਣਾ ਪਿਆ ਅਤੇ ਸਪੇਨ ਦੀ ਸਰਕਾਰ ਨੂੰ ਵੀ ਗੂਗਲ ਦੇ ਤੇਵਰਾਂ ਤੋਂ ਬਾਅਦ ਸਖਤ ਪੱਖ ਅਪਣਾਉਣਾ ਪਿਆ। ਹੁਣ ਗੂਗਲ ਫਰਾਂਸ ਦੇ ਪਬਲਿਸ਼ਰਸ ਨੂੰ ਸਰਕਾਰ ਦੀਆਂ ਸ਼ਰਤਾਂ 'ਤੇ ਪੈਸੇ ਦੇਣਾ ਵਾਲਾ ਹੈ।
ਇਮਰਾਨ ਵਿਰੁੱਧ ਮੁਕੱਦਮੇ ਦੀ ਸੁਣਵਾਈ ਰੋਕਣ 'ਤੇ ਚੀਫ ਜਸਟਿਸ ਖ਼ਿਲਾਫ਼ ਜੱਜ ਲਾਮਬੰਦ
NEXT STORY