ਟੋਕੀਓ - ਜਾਪਾਨ ਵਿਚ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਥੇ ਕੋਰੋਨਾ ਤੋਂ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 17,220 ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਅਤੇ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਮੁਤਾਬਕ ਜਾਪਾਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 932 ਹੋ ਗਈ ਹੈ, ਜਿਨ੍ਹਾਂ ਵਿਚ ਕਰੂਜ਼ ਸ਼ਿਪ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪ੍ਰਭਾਵਿਤਾਂ ਦੀ ਗਿਣਤੀ ਵਿਚ ਡਾਇਮੰਡ ਪ੍ਰਿੰਸੈਸ ਕਰੂਜ਼ ਸ਼ਿਪ 'ਤੇ ਕੁਆਰੰਟੀਨ ਕੀਤੇ ਗਏ 712 ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਜਾਪਾਨ ਵਿਚ ਮਹਾਮਾਰੀ ਦਾ ਕੇਂਦਰ ਰਹੇ ਟੋਕੀਓ ਵਿਚ 13 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਕੁਲ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 5,396 ਹੋ ਗਈ ਹੈ। ਟੋਕੀਓ ਤੋਂ ਬਾਅਦ ਪ੍ਰਭਾਵਿਤਾਂ ਦੀ ਗਿਣਤੀ ਓਸਾਕਾ ਸੂਬੇ ਵਿਚ ਹੈ ਜਿਥੇ 1,785 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਆਖਿਆ ਕਿ ਮੌਜੂਦਾ ਸਮੇਂ ਵਿਚ ਕੁਲ 100 ਮਰੀਜ਼ ਗੰਭੀਰ ਰੂਪ ਤੋਂ ਬੀਮਾਰ ਹਨ ਅਤੇ ਉਹ ਵੈਂਟੀਲੇਟਰ ਜਾਂ ਆਈ. ਸੀ. ਯੂ. ਵਿਚ ਦਾਖਲ ਕੀਤੇ ਗਏ ਹਨ। ਮੰਤਰਾਲੇ ਮੁਤਾਬਕ ਕੁਲ 15,802 ਮਰੀਜ਼ ਸਿਹਤਮੰਦ ਹੋ ਚੁੱਕੇ ਹਨ, ਜਿਨ੍ਹਾਂ ਕਰੂਜ਼ ਸ਼ਿਪ ਦੇ 654 ਮਰੀਜ਼ ਵੀ ਸ਼ਾਮਲ ਹਨ।
ਚੰਦ 'ਤੇ ਜਾਣ ਤੋਂ ਪਹਿਲਾਂ ਰਸਤੇ 'ਚ ਹੋਟਲ ਬਣਾਵੇਗਾ ਨਾਸਾ
NEXT STORY