ਕੈਨਬਰਾ-ਐਸਟ੍ਰੇਲੀਆ ਦੇ ਕਵਿਲਪੀ ਸ਼ਹਿਰ ਨੂੰ ਉਮੀਦ ਹੈ ਕਿ ਆਪਣਾ ਘਰ ਬਣਾਉਣ ਦੇ ਚਾਹਵਾਨ ਕਿਸੇ ਵੀ ਵਿਅਕਤੀ ਨੂੰ ਮੁਫ਼ਤ ਜ਼ਮੀਨ ਦੇਣ ਦੀ ਉਸ ਦੀ ਪੇਸ਼ਕਸ਼ 800 ਲੋਕਾਂ ਦੀ ਆਬਾਦੀ ਵਾਲੇ ਇਸ ਦੂਰ-ਦਰਾਡੇ ਦੇ ਖੇਤਰ 'ਚ ਪੰਜ ਨਵੇਂ ਪਰਿਵਾਰਾਂ ਨੂੰ ਆਕਰਸ਼ਤ ਕਰਨ 'ਚ ਸਫਲ ਹੋਵੇਗੀ। ਪਰ ਅਧਿਕਾਰੀ ਇਸ ਗੱਲ ਤੋਂ ਹੈਰਾਨ ਹਨ ਕਿ ਉਨ੍ਹਾਂ ਨੂੰ ਪੇਸ਼ਕਸ਼ ਦੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ 'ਚ ਸਮੂਚੇ ਆਸਟ੍ਰੇਲੀਆਈ ਅਤੇ ਵਿਦੇਸ਼ ਤੋਂ ਵੀ 250 ਤੋਂ ਜ਼ਿਆਦਾ ਲੋਕਾਂ ਨੇ ਇਸ ਦੇ ਬਾਰੇ 'ਚ ਜਾਣਕਾਰੀ ਲਈ ਹੈ।
ਇਹ ਵੀ ਪੜ੍ਹੋ : FDA ਨੇ ਮਾਡਰਨਾ ਤੇ J&J ਦੇ ਮਿਕਸ ਐਂਡ ਮੈਚ ਟੀਕਾਕਰਨ ਨੂੰ ਦਿੱਤੀ ਮਨਜ਼ੂਰੀ
ਕਵਿਲਪੀ ਸ਼ਾਇਰ ਕੌਂਸਲਰ ਨੇ ਨਗਰ 'ਚ ਆਬਾਦੀ ਦੀ ਕਮੀ ਨੂੰ ਦੂਰ ਕਰਨ ਲਈ ਇਸ ਹਫਤੇ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਆਬਾਦੀ ਦੀ ਕਮੀ ਕਾਰਨ ਪੱਛਮੀ ਕਵੀਂਸਲੈਂਡ ਸੂਬੇ ਦੇ ਇਸ ਖੇਤਰ 'ਚ ਪਸ਼ੂਆਂ ਅਤੇ ਭੇਡਾਂ ਪਾਲਣ ਨਾਲ ਜੁੜੀਆਂ ਨੌਕਰੀਆਂ ਨੂੰ ਭਰਨ 'ਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਫ਼ਤ ਜ਼ਮੀਨ ਮਿਲਣ ਦੇ ਬਾਰੇ 'ਚ ਬ੍ਰਿਟੇਨ, ਭਾਰਤ, ਹਾਂਗਕਾਂਗ ਅਤੇ ਨਿਊਜ਼ੀਲੈਂਡ ਤੱਕ ਤੋਂ ਲੋਕਾਂ ਨੇ ਪੁੱਛ-ਗਿੱਛ ਕੀਤੀ ਹੈ ਪਰ ਇਸ ਦੇ ਲਈ ਕਿਸੇ ਵਿਅਕਤੀ ਦਾ ਆਸਟ੍ਰੇਲੀਆਈ ਨਾਗਰਿਕ ਹੋਣ ਜਾਂ ਇਸ ਦਾ ਸਥਾਈ ਨਿਵਾਸੀ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪਾਕਿ 'ਚ ਬੰਬ ਧਮਾਕੇ ਦੌਰਾਨ 4 ਲੋਕਾਂ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
FDA ਨੇ ਮਾਡਰਨਾ ਤੇ J&J ਦੇ ਮਿਕਸ ਐਂਡ ਮੈਚ ਟੀਕਾਕਰਨ ਨੂੰ ਦਿੱਤੀ ਮਨਜ਼ੂਰੀ
NEXT STORY