ਤੇਲ ਅਵੀਵ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਆਪਣੀ ਪਹਿਲੀ ਯਾਤਰਾ ਤੋਂ ਪਰਤਣ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਦੇ ਜਹਾਜ਼ ਵਿੱਚ ਸਵਾਰ ਇੱਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਬੇਨੇਟ ਦੇ ਦਫਤਰ ਨੇ ਮੰਗਲਵਾਰ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਬੇਨੇਟ ਖਾੜੀ ਅਰਬ ਦੇਸ਼ ਦੀ ਦੋ ਦਿਨੀ ਇਤਿਹਾਸਿਕ ਯਾਤਰਾ ਦੇ ਬਾਅਦ ਸੋਮਵਾਰ ਨੂੰ ਪਰਤੇ ਸਨ। ਇਹ ਕਿਸੇ ਇਜ਼ਰਾਈਲੀ ਪ੍ਰਧਾਨ ਮੰਤਰੀ ਦੀ ਯੂਏਈ ਦੀ ਪਹਿਲੀ ਯਾਤਰਾ ਸੀ ਜੋ ਪਿਛਲੇ ਸਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਸਧਾਰਨ ਹੋਣ ਦੇ ਬਾਅਦ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਬਲਿੰਕਨ ਨੇ ਇੰਡੋ-ਪੈਸੀਫਿਕ ਖੇਤਰ 'ਚ ਅਮਰੀਕੀ ਫ਼ੌਜੀ ਸ਼ਕਤੀ ਨੂੰ ਹੋਰ ਵਧਾਉਣ ਦਾ ਕੀਤਾ ਵਾਅਦਾ
ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਕਿ ਵਿਦੇਸ਼ ਤੋਂ ਪਰਤਣ ਅਤੇ ਕੋਰੋਨਾ ਤੋਂ ਬਚਾਅ ਦੇ ਦੋਵੇਂ ਟੀਕੇ ਲਗਵਾਉਣ ਦੇ ਬਾਵਜੂਦ ਇਕਾਂਤਵਾਸ ਵਿਚ ਰਹਿਣ ਦੇ ਸਿਹਤ ਮੰਤਰਾਲੇ ਦੇ ਨਿਯਮਾਂ ਦੇ ਤਹਿਤ ਉਹ ਵਿਅਕਤੀ ਤਿੰਨ ਦਿਨ ਤੋਂ ਇਕਾਂਤਵਾਸ ਵਿਚ ਹੈ। ਉਸ ਦੀ ਕੋਰੋਨਾ ਵਾਇਰਸ ਜਾਂਚ ਬੁਧਵਾਰ ਹੋਣ ਦੀ ਉਮੀਦ ਹੈ ਅਤੇ ਜੇਕਰ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਇਕਾਂਤਵਾਸ ਖ਼ਤਮ ਹੋ ਜਾਵੇਗਾ। ਬੇਨੇਟ ਦੇ ਦਫ਼ਤਰ ਨੇ ਹਾਲਾਂਕਿ ਪੀੜਤ ਵਿਅਕਤੀ ਦੀ ਪਛਾਣ ਜਾਹਿਰ ਨਹੀਂ ਕੀਤੀ ਹੈ।
ਪੁਲਸ ਨੇ ਮਹਿਲਾ ਨਾਲ ਕੀਤੀ ਸੀ ਬਦਸਲੂਕੀ, ਹੁਣ ਮਿਲੇਗਾ 22 ਕਰੋੜ ਰੁਪਏ ਹਰਜਾਨਾ
NEXT STORY