ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਬੈਲਜੀਅਮ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਆਪਣੇ ਹੀ ਅੰਤਿਮ ਸੰਸਕਾਰ 'ਚ ਨਜ਼ਰ ਆਇਆ। ਉਸ ਨੂੰ ਜਿਉਂਦਾ ਦੇਖ ਉੱਥੇ ਮੌਜੂਦ ਸਾਰੇ ਲੋਕ ਕਾਫੀ ਘਬਰਾ ਗਏ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਹ ਵਿਅਕਤੀ ਮਰਨ ਦਾ ਨਾਟਕ ਕਰ ਰਿਹਾ ਸੀ ਅਤੇ ਉਸ ਨੇ ਆਪਣੇ ਹੀ ਅੰਤਿਮ ਸੰਸਕਾਰ 'ਤੇ ਹੈਲੀਕਾਪਟਰ ਜ਼ਰੀਏ ਫਿਲਮੀ ਐਂਟਰੀ ਲਈ। ਸ਼ਖ਼ਸ ਦਾ ਨਾਂ ਡੇਵਿਡ ਬਾਰਟਨ ਹੈ ਅਤੇ ਉਸ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਇਸ ਨੂੰ ਘਟੀਆ ਮਜ਼ਾਕ ਕਹਿ ਰਹੇ ਹਨ ਅਤੇ ਕੁਝ ਇਸ ਨੂੰ ਜਾਇਜ਼ ਵੀ ਠਹਿਰਾ ਰਹੇ ਹਨ।
ਇਸ ਲਈ ਚੁੱਕਿਆ ਇਹ ਕਦਮ
ਡੇਵਿਡ ਬਾਰਟਨ (45) ਨੇ ਅਸਲ ਵਿੱਚ ਆਪਣੇ ਪਰਿਵਾਰ ਨੂੰ ਸਬਕ ਸਿਖਾਉਣ ਲਈ ਅਜਿਹਾ ਕੀਤਾ। ਟਿਕਟਾਕ 'ਤੇ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਅੰਤਿਮ ਸੰਸਕਾਰ ਸਮੇਂ ਉਸ ਦਾ ਤਾਬੂਤ ਰੱਖਿਆ ਗਿਆ ਹੈ। ਲੋਕ ਸਮਝ ਰਹੇ ਸਨ ਕਿ ਇਸ ਵਿਚ ਉਸ ਦੀ ਲਾਸ਼ ਹੈ, ਪਰ ਉਦੋਂ ਹੀ ਉਸ ਨੇ ਹੈਲੀਕਾਪਟਰ ਨਾਲ ਉੱਥੇ ਐਂਟਰੀ ਕੀਤੀ। ਡੇਵਿਡ ਨੇ ਦੱਸਿਆ ਕਿ ਉਸ ਦੇ ਭਰਾ, ਭੈਣਾਂ, ਚਚੇਰੇ ਭਰਾ ਉਸ ਵੱਲ ਕੋਈ ਧਿਆਨ ਨਹੀਂ ਦਿੰਦੇ ਸਨ ਪਰ ਜਦੋਂ ਉਨ੍ਹਾਂ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਦੌੜੇ ਆਏ। ਜਦੋਂ ਉਹਨਾਂ ਨੇ ਡੇਵਿਡ ਨੂੰ ਜਿਉਂਦਾ ਦੇਖਿਆ ਤਾਂ ਉਸ 'ਤੇ ਪਿਆਰ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਦੋਸਤ ਉਸਨੂੰ ਜੱਫੀ ਪਾ ਕੇ ਰੋਣ ਲੱਗੇ।
ਲੋਕਾਂ ਨੇ ਦਿੱਤੀ ਵੱਖ-ਵੱਖ ਪ੍ਰਤੀਕਿਰਿਆ
ਡੇਵਿਡ ਦੇ ਇਸ ਪਲਾਨ 'ਚ ਉਸ ਦੀ ਧੀ ਅਤੇ ਪਤਨੀ ਵੀ ਸ਼ਾਮਲ ਸਨ। ਉਨ੍ਹਾਂ ਦੀ ਧੀ ਨੇ ਵੀ ਆਪਣੇ ਪਿਓ ਡੇਵਿਡ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਸੀ। ਇਸ ਤੋਂ ਬਾਅਦ ਲੋਕ ਉਸ ਦੇ ਅੰਤਿਮ ਸੰਸਕਾਰ ਲਈ ਪੁੱਜੇ। ਡੇਵਿਡ ਨੇ ਦੱਸਿਆ ਕਿ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਸ ਦਾ ਪਰਿਵਾਰ ਉਸ ਨੂੰ ਨਜ਼ਰਅੰਦਾਜ਼ ਕਰਦਾ ਸੀ। ਉਹ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਕਿ ਪਿਆਰ ਦੇਣ ਲਈ ਕਿਸੇ ਦੀ ਮੌਤ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਉਸ ਦੇ ਇਸ ਕਦਮ ਦੀ ਜਿੱਥੇ ਆਲੋਚਨਾ ਹੋ ਰਹੀ ਹੈ, ਉੱਥੇ ਹੀ ਕੁਝ ਲੋਕ ਇਸ ਨੂੰ ਸਹੀ ਵੀ ਠਹਿਰਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ 'ਚ ਹੜ੍ਹ ਕਾਰਨ 6 ਲੋਕਾਂ ਦੀ ਮੌਤ, 8 ਜ਼ਖ਼ਮੀ
NEXT STORY