ਟੈਨੇਸੀ (ਅਮਰੀਕਾ)— ਉਂਝ ਤਾਂ ਦੁਨੀਆ ਭਰ 'ਚ ਕਈ ਹਾਂਟੇਡ ਹਾਊਸ ਹਨ ਜੋ ਕਿ ਤੁਹਾਨੂੰ ਡਰ ਦਾ ਅਹਿਸਾਸ ਕਰਵਾ ਸਕਦੇ ਹਨ ਪਰ ਇਹ ਹਾਂਟੇਡ ਹਾਊਸ ਕੁਝ ਜ਼ਿਆਦਾ ਹੀ ਡਰਾਵਣਾ ਹੈ। ਦਰਅਸਲ, ਇਹ ਅਜਿਹੇ ਘਰ ਹੁੰਦੇ ਹਨ, ਜਿਨ੍ਹਾਂ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਲੋਕ ਅੰਦਰ ਜਾ ਕੇ ਡਰ ਦਾ ਅਹਿਸਾਸ ਕਰਨ ਅਤੇ ਇਕ ਅਜਿਹਾ ਹੀ 'ਹਾਂਟੇਡ ਹਾਊਸ ਟੇਨਿਸੀ ਦੇ ਸਮਰਟਾਊਨ 'ਚ ਹੈ, ਜਿੱਥੇ ਜੇਕਰ ਤੁਸੀਂ ਬਿਨਾਂ ਡਰੇ 10 ਘੰਟੇ ਰੁਕ ਗਏ ਤਾਂ ਤੁਹਾਨੂੰ 14 ਲੱਖ ਰੁਪਏ ਦਾ ਇਨਾਮ ਮਿਲੇਗਾ।
ਇਸ 'ਹਾਂਟੇਡ ਹਾਊਸ' ਦਾ ਨਾਂ ਹੈ 'ਮੈਕਮੇ ਮੈਨੋਰ'। ਇਸ ਦੇ ਮਾਲਕ ਦਾ ਦਾਅਵਾ ਹੈ ਕਿ ਬਿਨਾਂ ਡਰੇ ਇਸ ਘਰ 'ਚ 10 ਘੰਟੇ ਰੁਕਣਾ ਅਸੰਭਵ ਹੈ, ਪਰ ਜੇਕਰ ਜੋ ਰੁਕ ਗਿਆ, ਉਸ ਨੂੰ 14 ਲੱਖ ਰੁਪਏ ਮਿਲਣਗੇ। ਇਸਦੇ ਲਈ 'ਹਾਂਟੇਡ ਹਾਊਸ' ਦੇ ਅੰਦਰ ਜਾਣ ਤੋਂ ਪਹਿਲਾਂ ਵਿਅਕਤੀ ਨੂੰ 40 ਪੇਜ ਦਾ ਇਕ ਸਮਝੌਤਾ ਕਰਨਾ ਹੋਵੇਗਾ ਜਿਸਦੇ ਬਾਅਦ ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਖਤਰਨਾਕ ਲੋਕਾਂ ਅਤੇ ਆਵਾਜ਼ਾਂ ਨਾਲ ਰੂ-ਬਰੂ ਹੋਣ ਦਾ ਮੌਕਾ ਮਿਲੇਗਾ, ਘਰ ਦੇ ਅੰਦਰ ਜਾਣ ਵਾਲੇ ਵਿਅਕਤੀ ਦੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸਨੂੰ ਆਪਣਾ ਮੈਡੀਕਲ ਸਰਟੀਫਿਕੇਟ ਵੀ ਜਮ੍ਹਾ ਕਰਾਉਣਾ ਹੋਵੇਗਾ।
ਦੱਸ ਦਈਏ ਕਿ 'ਹਾਂਟੇਡ ਹਾਊਸ' 'ਚ ਨਿਰਧਾਰਿਤ ਥਾਂ ਤੱਕ ਪਹੁੰਚਣ ਦੌਰਾਨ ਵਿਅਕਤੀ ਨੂੰ ਮਾਨਸਿਕ ਰੂਪ ਨਾਲ ਅਤੇ ਸਰੀਰਕ ਤੌਰ 'ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ। ਇਸ ਦੌਰਾਨ ਵਿਅਕਤੀ ਨੂੰ ਗੁੱਸਾ ਵੀ ਆ ਸਕਦਾ ਹੈ ਪਰ ਉਸ 'ਤੇ ਕਾਬੂ ਕਰਨਾ ਹੋਵੇਗਾ। ਘਰ ਦੇ ਅੰਦਰ ਵਿਅਕਤੀ ਨੂੰ ਡਰਾਉਣੇ ਮੇਕਅਪ ਵਾਲੇ ਦੂਸਰੇ ਵਿਅਕਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜੋ ਅਚਾਨਕ ਕਿਸੇ ਭੂਤ ਵਾਂਗ ਤੁਹਾਡੇ ਸਾਹਮਣੇ ਆ ਜਾਂਦੇ ਹਨ। ਹਾਲਾਂਕਿ 'ਹਾਂਟੇਡ ਹਾਊਸ' ਦੇ ਅੰਦਰ ਜਾਣ ਵਾਲੇ ਵਿਅਕਤੀ ਨੂੰ ਪਹਿਲਾਂ ਸਾਰੇ ਤਰ੍ਹਾਂ ਦੀ ਸੂਚਨਾ ਦਿੱਤੀ ਜਾਏਗੀ, ਤਾਂ ਜੋ ਉਹ ਆਸਾਨੀ ਨਾਲ ਆਪਣਾ ਸਫਰ ਪੂਰਾ ਕਰ ਸਕੇ। ਇਸ 'ਹਾਂਟੇਡ ਹਾਊਸ' ਦੇ ਮਾਲਕ ਦਾ ਕਹਿਣਾ ਹੈ ਕਿ ਹੁਣ ਤੱਕ ਕੋਈ ਵੀ ਵਿਅਕਤੀ ਇਸਦੇ ਅੰਦਰ 10 ਘੰਟਾ ਨਹੀਂ ਬਿਤਾ ਸਕਿਆ ਹੈ। ਇਸਦਾ ਕਾਰਣ ਹੈ ਘਰ ਦੇ ਅੰਦਰ ਤੋਂ ਆਉਂਦੀਆਂ ਡਰਾਵਣੀਆਂ ਆਵਾਜ਼ਾਂ ਅਤੇ ਭੂਤ ਦਾ ਅਚਾਨਕ ਸਾਹਮਣੇ ਆ ਜਾਣਾ।
ਬ੍ਰਿਟੇਨ : ਪੰਜਾਬੀ ਵਿਅਕਤੀ ਨੂੰ 15 ਸਾਲ ਦੀ ਸਜ਼ਾ, ਚਾਕੂ ਵਿਖਾ ਕੀਤਾ ਸੀ ਜਬਰ ਜਨਾਹ
NEXT STORY