ਨਵੀਂ ਦਿੱਲੀ, (ਭਾਸ਼ਾ)- ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ ਸੜਕ ਹਾਦਸੇ ’ਚ ਜ਼ਖਮੀ ਹੋਣ ਵਾਲੇ ਨੂੰ ਹਸਪਤਾਲ ਲੈ ਕੇ ਜਾਏਗਾ, ਉਸ ਨੂੰ ‘ਰਾਹ ਵੀਰ’ ਕਿਹਾ ਜਾਵੇਗਾ। ਸਰਕਾਰ ਉਸ ਵਿਅਕਤੀ ਨੂੰ 25,000 ਰੁਪਏ ਦਾ ਇਨਾਮ ਦੇਵੇਗੀ।
ਉਨ੍ਹਾਂ ਵੀਰਵਾਰ ਲੋਕ ਸਭਾ ’ਚ ਕਿਹਾ ਕਿ ਵਧੇਰੇ ਸੜਕ ਹਾਦਸੇ ਉਨ੍ਹਾਂ ਲੋਕਾਂ ਨਾਲ ਜੁੜੇ ਹੁੰਦੇ ਹਨ ਜੋ ਅਕਸਰ ਸੁਰੱਖਿਆ ਨਿਯਮਾਂ ਨੂੰ ਅਣਡਿੱਠ ਕਰਦੇ ਹਨ। ਉਨ੍ਹਾਂ ਮੈਂਬਰਾਂ ਨੂੰ ਆਪਣੇ-ਅਾਪਣੇ ਹਲਕਿਆਂ ’ਚ ਸੜਕ ਸੁਰੱਖਿਆ ਮੁਹਿੰਮਾਂ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਇਸ ਤੱਥ ’ਤੇ ਦੁੱਖ ਪ੍ਰਗਟ ਕੀਤਾ ਕਿ ਹਰ ਸਾਲ ਲਗਭਗ 500,000 ਸੜਕ ਹਾਦਸੇ ਹੁੰਦੇ ਹਨ ਤੇ ਔਸਤ 180,000 ਕੀਮਤੀ ਜਾਨਾਂ ਜਾਂਦੀਆਂ ਹਨ। ਵਧੇਰੇ ਪੀੜਤ ਨੌਜਵਾਨ ਹੁੰਦੇ ਹਨ।
ਹੇਠਲੇ ਹਾਊਸ ’ਚ ਪ੍ਰਸ਼ਨ ਕਾਲ ਦੌਰਾਨ ਗਡਕਰੀ ਨੇ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਸੜਕ ਹਾਦਸੇ ਮਨੁੱਖੀ ਗਲਤੀਆਂ ਨਾਲ ਜੁੜੇ ਹੋਏ ਹਨ। ਸੜਕ ਸੁਰੱਖਿਆ ਨਿਯਮਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ। ਹਰ ਸਾਲ ਹਾਦਸਿਆਂ ’ਚ ਲਗਭਗ ਇਕ ਸੱਖ 80 ਹਜ਼ਾਰ ਲੋਕ ਮਰਦੇ ਹਨ। ਇਹ ਗਿਣਤੀ ਕਿਸੇ ਵੀ ਜੰਗ ਜਾਂ ਕੋਵਿਡ ਮਹਾਂਮਾਰੀ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਨਾਲੋਂ ਵੀ ਵੱਧ ਹੈ। ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ।
ਭਾਰਤ ਦੇ ਨਿਊਕਲੀਅਰ ਊਰਜਾ ਖੇਤਰ 'ਚ ਨਿੱਜੀ ਕੰਪਨੀਆਂ ਲਈ ਰਾਹ ਖੁੱਲ੍ਹਿਆ, ਸੰਸਦ 'ਚ 'SHANTI' ਬਿੱਲ ਪਾਸ
NEXT STORY