ਸੈਨ ਜੁਆਨ - ਕੈਰੀਬੀਆਈ ਦੇਸ਼ ਬਹਾਮਾਸ 'ਚ ਡੋਰੀਅਨ ਤੂਫਾਨ ਕਾਰਨ 2500 ਲੋਕ ਲਾਪਤਾ ਹੋ ਗਏ ਹਨ। ਇਸ ਕੁਦਰਤੀ ਆਪਦਾ ਨੇ ਬਹਾਮਾਸ ਨੂੰ ਜਿਥੇ ਹਿਲਾ ਕੇ ਰੱਖ ਦਿੱਤਾ ਹੈ ਅਤੇ ਲੋਕ ਆਪਣਿਆਂ ਦੀ ਭਾਲ 'ਚ ਭਟਕ ਰਹੇ ਹਨ ਉਥੇ ਤੂਫਾਨ ਤੋਂ ਬਚ ਕੇ ਨਿਕਲਣ ਵਾਲੇ ਇਕ ਬੱਚੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਖੁਦ ਯੂਨੀਸੈਫ ਨੇ ਸ਼ੇਅਰ ਕੀਤਾ ਹੈ।
ਇਹ ਵੀਡੀਓ ਅਮਰੀਕਾ ਦੇ ਫਲੋਰੀਡਾ ਸਥਿਤ ਇਕ ਪ੍ਰੀ-ਸਕੂਲ ਦੀ ਹੈ, ਜਿਸ 'ਚ 3-4 ਸਾਲ ਦੇ ਬੱਚਿਆਂ ਨੇ ਇਕ ਬੱਚੇ ਨੂੰ ਘੇਰ ਰਖਿਆ ਹੈ ਅਤੇ ਉਸ ਦੇ ਹੰਝੂ ਪੂੰਜ ਰਹੇ ਹਨ। ਇਹ ਬੱਚਾ ਡੋਰੀਅਨ ਤੂਫਾਨ ਤੋਂ ਬਚ ਨਿਕਲਣ ਵਾਲਾ ਮਕਾਈ (3) ਹੈ। ਉਸ ਦੇ ਦੋਸਤ ਉਸ ਨੂੰ ਦੁਬਾਰਾ ਆਪਣੇ ਨਾਲ ਦੇਖ ਕਾਫੀ ਖੁਸ਼ ਹੋ ਰਹੇ ਹਨ। ਮਕਾਈ ਵੀ ਆਪਣੇ ਸਕੂਲ ਵਾਪਸ ਆ ਕੇ ਖੁਸ਼ ਹੈ ਅਤੇ ਖੁਸ਼ੀ 'ਚ ਉਸ ਦੇ ਹੰਝੂ ਛਲਕ ਜਾਂਦੇ ਹਨ, ਜਿਸ ਤੋਂ ਬਾਅਦ ਸਾਰੇ ਦੋਸਤ ਉਸ ਨੂੰ ਪਿਆਰ ਨਾਲ ਗਲੇ ਲਾ ਲੈਂਦੇ ਹਨ।
ਮਕਾਈ ਅਤੇ ਉਸ ਦੀ ਮਾਂ ਟੈਕਾਰਾ ਕੈਪਰਨ ਬਹਾਮਾਸ 'ਚ ਆਏ ਤੂਫਾਨ ਕਾਰਨ ਇਕ ਹਫਤੇ ਤੱਕ ਫਸ ਗਏ ਸਨ। ਆਪਣੇ ਪੁੱਤਰ ਨੂੰ ਸਕੂਲ ਲੈ ਕੇ ਕੈਪਰਨ ਨੇ ਇਹ ਵੀਡੀਓ ਸ਼ੂਟ ਕੀਤੀ ਸੀ। ਉਨ੍ਹਾਂ ਨੇ ਟਵੀਟ ਕੀਤਾ ਕਿ ਜਿਵੇਂ ਹੀ ਉਹ ਸਕੂਲ ਪਹੁੰਚਿਆ, ਸਾਰੇ ਛਾਲਾਂ ਮਾਰਨ ਲੱਗੇ। ਇਹ ਕਾਫੀ ਭਾਵੁਕ ਹੋਣ ਵਾਲਾ ਪਲ ਸੀ। ਇਸ ਕੁਦਰਤੀ ਆਪਦਾ 'ਚ ਹੁਣ ਤੱਕ 50 ਲੋਕਾਂ ਦੀ ਮੌਤ ਹੋ ਗਈ ਅਤੇ ਨੈਸ਼ਨਲ ਐਮਰਜੰਸੀ ਮੈਨੇਜਮੈਂਟ ਏਜੰਸੀ ਮੁਤਾਬਕ, ਮਰਨ ਵਾਲਿਆਂ ਦੀ ਗਿਣਤੀ ਵੱਧਣ ਦਾ ਸ਼ੱਕ ਹੈ।
ਚਿਕਨ ਦੇ ਸ਼ੌਕੀਨਾ ਲਈ ਬੁਰੀ ਖਬਰ, ਵੱਧ ਸਕਦਾ ਕੈਂਸਰ ਦਾ ਖਤਰਾ
NEXT STORY