ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਪਾਕਿਸਤਾਨੀ ਫੌਜ ਨੇ ਇਕ ਹੈਰਾਨ ਕਰਨ ਵਾਲਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਹਰ ਗਲੀ ’ਚ ਅੱਤਵਾਦੀ ਘੁੰਮ ਰਹੇ ਹਨ। ਇਨ੍ਹਾਂ ਨਾਲ ਨਜਿੱਠਣ ਲਈ ਫੌਜ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਭਾਰਤ ’ਚ ਅੱਤਵਾਦ ਫੈਲਾਉਣ ਵਾਲਾ ਪਾਕਿਸਤਾਨ ਹਮੇਸ਼ਾ ਇਹ ਕਹਿ ਕੇ ਇਸ ’ਚ ਸ਼ਾਮਲ ਹੋਣ ਦਾ ਢੌਂਗ ਕਰਦਾ ਹੈ ਕਿ ਉਸ ਦਾ ਅੱਤਵਾਦੀਆਂ ਨਾਲ ਕੋਈ ਸਬੰਧ ਨਹੀਂ ਹੈ ਪਰ ਹੁਣ ਉਸ ਦਾ ਚਿਹਰਾ ਨੰਗਾ ਹੋ ਗਿਆ ਸੀ।
ਪਾਕਿਸਤਾਨੀ ਫੌਜ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਦੀ ਹਰ ਗਲੀ ’ਚ ਅੱਤਵਾਦੀ ਘੁੰਮ ਰਹੇ ਹਨ। ਇਨ੍ਹਾਂ ਨਾਲ ਨਜਿੱਠਣ ਲਈ ਫੌਜ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਦਰਅਸਲ, ਪਾਕਿਸਤਾਨੀ ਫੌਜ ਆਪਣੀ ਤਾਰੀਫ ਵਿੱਚ ਇਹ ਸਭ ਕੁਝ ਕਹਿ ਰਹੀ ਸੀ ਪਰ ਇਨ੍ਹਾਂ ਅੰਕੜਿਆਂ ਨੇ ਪਾਕਿਸਤਾਨ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਦਰਅਸਲ, ਸਾਬਕਾ ਆਈ.ਐੱਸ.ਆਈ. ਚੀਫ਼ ਫੈਜ਼ ਹਮੀਦ ਦੇ ਖਿਲਾਫ਼ ਹੋਏ ਕੋਰਟ ਮਾਰਸ਼ਲ ਵਿੱਚ ਫੌਜ ਦੇ ਬੁਲਾਰੇ ਨੇ ਕੁਝ ਅਜਿਹੇ ਅੰਕੜੇ ਦਿੱਤੇ ਸਨ, ਜਿਨ੍ਹਾਂ ਨੇ ਪਾਕਿਸਤਾਨੀ ਸਰਕਾਰ ਨੂੰ ਬੇਨਕਾਬ ਕਰ ਦਿੱਤਾ ਸੀ।
ਰੋਜ਼ਾਨਾ ਆਪਰੇਸ਼ਨ ਚਲਾਉਣੇ ਪੈਂਦੇ ਹਨ, ਫਿਰ ਵੀ ਅੱਤਵਾਦੀ ਘੱਟ ਨਹੀਂ ਹੋ ਰਹੇ
ਫੌਜ ਨੇ ਕਿਹਾ ਕਿ ਫੌਜ ਨੂੰ ਪਾਕਿਸਤਾਨ ਵਿਚ ਰੋਜ਼ਾਨਾ 130 ਆਪਰੇਸ਼ਨ ਕਰਨੇ ਪੈਂਦੇ ਹਨ। ਸਿਰਫ 8 ਮਹੀਨਿਆਂ ’ਚ ਅੱਤਵਾਦੀਆਂ ਖਿਲਾਫ 32,173 ਆਪਰੇਸ਼ਨ ਚਲਾਏ ਗਏ ਹਨ। ਇਨ੍ਹਾਂ ’ਚੋਂ ਪਿਛਲੇ ਮਹੀਨੇ 4,021 ਆਪਰੇਸ਼ਨ ਕੀਤੇ ਗਏ ਸਨ, ਜਿਨ੍ਹਾਂ ’ਚ 90 ਅੱਤਵਾਦੀ ਮਾਰੇ ਗਏ ਸਨ। ਪਾਕਿਸਤਾਨੀ ਫੌਜ ਦੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਫੌਜ, ਖੁਫੀਆ ਏਜੰਸੀਆਂ ਅਤੇ ਪੁਲਸ ਹਰ ਰੋਜ਼ ਅੱਤਵਾਦੀਆਂ ਖਿਲਾਫ 130 ਤੋਂ ਵੱਧ ਆਪਰੇਸ਼ਨ ਚਲਾ ਰਹੀਆਂ ਹਨ ਪਰ ਅੱਤਵਾਦੀਆਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ।
ਇਹ ਵੀ ਪੜ੍ਹੋ- ਨੌਜਵਾਨ ਨੇ ਕੁੜੀ ਨਾਲ ਕੀਤੀ ਦਰਿੰਦਗੀ ; ਸ਼ਰਾਬ ਪਿਲਾ ਕੇ ਸੜਕ ਕਿਨਾਰੇ ਹੀ ਕੀਤਾ ਜਬਰ-ਜਨਾਹ
8 ਮਹੀਨਿਆਂ 'ਚ 193 ਪਾਕਿਸਤਾਨੀ ਫੌਜੀ ਮਾਰੇ ਗਏ
ਅੱਤਵਾਦੀਆਂ ਖਿਲਾਫ਼ ਪਾਕਿਸਤਾਨੀ ਫੌਜ ਦੀ ਕਾਰਵਾਈ 'ਚ ਕਈ ਜਵਾਨ ਵੀ ਸ਼ਹੀਦ ਹੋਏ ਹਨ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ 8 ਮਹੀਨਿਆਂ 'ਚ ਅੱਤਵਾਦੀਆਂ ਨੇ 193 ਜਵਾਨ ਸ਼ਹੀਦ ਕੀਤੇ ਹਨ। ਇਸ ਦੇ ਨਾਲ ਹੀ ਅੱਤਵਾਦੀਆਂ ਨਾਲ ਲੜਦੇ ਹੋਏ ਸੈਂਕੜੇ ਜਵਾਨ ਜ਼ਖਮੀ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਲਸ਼ਕਰ-ਏ-ਇਸਲਾਮ, ਜਮਾਤ-ਉਲ-ਅਹਿਰਾਰ ਸਮੇਤ ਸੈਂਕੜੇ ਅੱਤਵਾਦੀ ਸੰਗਠਨ ਹਨ। ਇਸ ਦੇ ਨਾਲ ਹੀ ਬਲੋਚਿਸਤਾਨ 'ਚ ਬਾਗੀ ਪਾਕਿਸਤਾਨੀ ਫੌਜ ਖਿਲਾਫ ਹਥਿਆਰ ਚੁੱਕ ਰਹੇ ਹਨ।
ਉਨ੍ਹਾਂ ਇਹ ਵੀ ਮੰਨਿਆ ਕਿ ਭਾਰਤ ਹੌਲੀ-ਹੌਲੀ ਅੱਤਵਾਦ ਤੋਂ ਮੁਕਤ ਹੁੰਦਾ ਜਾ ਰਿਹਾ ਹੈ ਅਤੇ ਪਾਕਿਸਤਾਨ ਇਸ ਸਮੱਸਿਆ ਵਿਚ ਫਸਦਾ ਜਾ ਰਿਹਾ ਹੈ। ਪਾਕਿਸਤਾਨ ਵਿਚ ਕੁਝ ਸਿੱਖ ਆਗੂਆਂ ਦੇ ਕਤਲ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਕਤਲ ਸਾਡੇ ਪਾਕਿਸਤਾਨ ਵਿਚ ਪਨਾਹ ਲੈਣ ਵਾਲੇ ਦਹਿਸ਼ਤਗਰਦਾਂ ਵੱਲੋਂ ਕੀਤਾ ਗਿਆ ਹੈ, ਜੋ ਗੁਆਂਢੀ ਮੁਲਕ ਦੇ ਇਸ਼ਾਰੇ ’ਤੇ ਕੰਮ ਕਰਦੇ ਹਨ।
ਇਹ ਵੀ ਪੜ੍ਹੋ- ਕੇਸ ਦੀ ਸੁਣਵਾਈ ਦੌਰਾਨ ਵਕੀਲ ਨੂੰ ਆ ਗਿਆ ਹਾਰਟ ਅਟੈਕ, ਅਦਾਲਤ 'ਚ ਹੀ ਡਿੱਗੇ ਹੇਠਾਂ, ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿ ਅਦਾਲਤ ਦਾ ਦੁਰਲੱਭ ਫੈਸਲਾ: ਫੌਜ ਦੇ ਜਨਰਲ ਨੂੰ ਅਹਿਮ ਅਹੁਦੇ ਤੋਂ ਹਟਾਉਣ ਦੇ ਹੁਕਮ
NEXT STORY