ਤੇਲ ਅਵੀਵ–ਗਾਜ਼ਾ ’ਚ ਜੰਗ ਰੁਕਣ ਤੋਂ ਬਾਅਦ ਵੀ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਸੰਘਰਸ਼ ਅਜੇ ਖਤਮ ਨਹੀਂ ਹੋਇਆ। ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤੇ ਤੋਂ ਬਾਅਦ ਮ੍ਰਿਤਕ ਬੰਧਕਾਂ ਦੀਆਂ ਲਾਸ਼ਾਂ ਦੀ ਵਾਪਸੀ ਸਬੰਧੀ ਵਿਵਾਦ ਵਿਚਾਲੇ ਨੇਤਨਯਾਹੂ ਦਾ ਇਹ ਬਿਆਨ ਆਇਆ ਹੈ।
ਜੰਗਬੰਦੀ ਤੇ ਬੰਧਕ ਸਮਝੌਤੇ ਤੋਂ ਬਾਅਦ ਮਹਿਸੂਸ ਕੀਤੀ ਗਈ ਰਾਹਤ ਹੁਣ ਫਿੱਕੀ ਪੈਣ ਲੱਗੀ ਹੈ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਹਮਾਸ ਨੇ ਹੁਣ ਤਕ ਗਾਜ਼ਾ ’ਚ ਬੰਧਕ ਬਣਾਏ ਗਏ 28 ਮ੍ਰਿਤਕ ਬੰਧਕਾਂ ਵਿਚੋਂ ਸਿਰਫ 9 ਦੇ ਅਵਸ਼ੇਸ਼ ਵਾਪਸ ਕੀਤੇ ਹਨ। ਇਸ ਵਿਚਾਲੇ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਇਸ ਜੰਗ ਦੇ ਸਾਰੇ ਟੀਚਿਆਂ ਨੂੰ ਹਾਸਲ ਕਰੇਗਾ।
68,000 ਤੋਂ ਵੱਧ ਫਲਸਤੀਨੀਆਂ ਦੀ ਮੌਤ
ਗਾਜ਼ਾ ਦੇ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਇਜ਼ਰਾਈਲ-ਹਮਾਸ ਜੰਗ ਵਿਚ 68,000 ਤੋਂ ਵੱਧ ਫਲਸਤੀਨੀ ਮਾਰ ਗਏ ਹਨ।
ਮੰਤਰਾਲਾ ਨੇ ਦੱਸਿਆ ਕਿ ਇਕ ਹਫਤੇ ਤੋਂ ਵੀ ਵੱਧ ਸਮਾਂ ਪਹਿਲਾਂ ਜੰਗਬੰਦੀ ਲਾਗੂ ਹੋਣ ਦੇ ਬਾਅਦ ਤੋਂ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਮਿਆਦ ’ਚ ਬਚਾਅ ਮੁਹਿੰਮ ਦੌਰਾਨ ਜ਼ਿਆਦਾਤਰ ਲਾਸ਼ਾਂ ਮਲਬੇ ਦੇ ਥੱਲਿਓਂ ਮਿਲੀਆਂ। ਮਿਸਰ ’ਚ ਫਲਸਤੀਨੀ ਅੰਬੈਸੀ ਨੇ ਕਿਹਾ ਕਿ ਗਾਜ਼ਾ ਵਾਪਸ ਆਉਣ ਵਾਲੇ ਲੋਕਾਂ ਲਈ ਰਫਾਹ ਸਰਹੱਦ ਸੋਮਵਾਰ ਨੂੰ ਮੁੜ ਖੁਲ੍ਹ ਜਾਵੇਗੀ।
ਦਿਵਾਲੀ ‘ਤੇ ਮਿਲਾਨ 'ਚ ਫਸੇ 255 ਭਾਰਤੀ ਯਾਤਰੀ, ਏਅਰ ਇੰਡੀਆ ਦੇ ਜਹਾਜ਼ 'ਚ ਆਈ ਖਰਾਬੀ
NEXT STORY