ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਸ਼ੁੱਕਰਵਾਰ ਸੰਸਦ ਮੈਂਬਰਾਂ ਨੂੰ ਕਿਹਾ ਕਿ ਚੀਨ ਦਾ ਕੋਈ ਵੀ ਸਹਿਯੋਗੀ ਨਹੀਂ ਹੈ ਤੇ ਉਹ ਦੁਨੀਆ ’ਚ ਅਲੱਗ-ਥਲੱਗ ਪੈ ਗਿਆ ਹੈ। ਅਮਰੀਕਾ ਦੇ ਦੁਨੀਆ ਭਰ ’ਚ ਕਈ ਸਹਿਯੋਗੀ ਹਨ, ਲਿਹਾਜ਼ਾ ਚੀਨ ਮੌਜੂਦਾ ਸਮੇਂ ’ਚ ਅਤੇ ਭਵਿੱਖ ’ਚ ਸਾਡੇ ਲਈ ਚੁਣੌਤੀ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਨੇ ਚੀਨ ਕਾਰਜ ਬਲ ਸਥਾਪਿਤ ਕੀਤਾ ਹੈ, ਜੋ ਆਪਣਾ ਕੰਮ ਤਕਰੀਬਨ ਪੂਰਾ ਕਰਨ ਵਾਲਾ ਹੈ ਤੇ ਉਹ ਇਸ ’ਤੇ ਆਪਣੀਆਂ ਕੋਸ਼ਿਸ਼ਾਂ ਨੂੰ ਲੈ ਕੇ ਜਾਣੂ ਕਰਵਾਏਗਾ, ਜਿਸ ਨਾਲ ਤਾਲਮੇਲ ਬਣਾਉਣ, ਦੁਹਰਾਅ ਖਤਮ ਕਰਨ ਤੇ ਚੀਨ ਦੀ ਚੁਣੌਤੀ ’ਤੇ ਜ਼ਿਆਦਾ ਕੁਸ਼ਲਤਾ ਨਾਲ ਧਿਆਨ ਕੇਂਦ੍ਰਿਤ ਕਰਨ ’ਚ ਮਦਦ ਮਿਲੇਗੀ।
ਰੱਖਿਆ ਮੰਤਰੀ ਨੇ ਸੰਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਚੀਨ ਦਾ ਕੋਈ ਸਹਿਯੋਗੀ ਨਹੀਂ ਹੈ, ਜਦਕਿ ਦੁਨੀਆ ਭਰ ’ਚ ਸਾਡੇ ਕਈ ਸਹਿਯੋਗੀ ਦੇਸ਼ ਹਨ। ਹਿੰਦ ਪ੍ਰਸ਼ਾਂਤ ਖੇਤਰ ’ਚ ਵੀ ਨਿਸ਼ਚਿਤ ਤੌਰ ’ਤੇ ਸਾਡੇ ਕੁਝ ਮਜ਼ਬੂਤ ਸਹਿਯੋਗੀ ਹਨ। ਇਹ ਸਾਨੂੰ ਜ਼ਿਆਦਾ ਸਮਰੱਥਾਵਾਨ ਤੇ ਸਮਰੱਥ ਬਣਾਉਂਦਾ ਹੈ। ਉਨ੍ਹਾਂ ਹਾਲ ਹੀ ਆਪਣੀ ਭਾਰਤ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਹਾਲ ਹੀ ’ਚ ਮੈਂ ਵਿਦੇਸ਼ ਮੰਤੀ ਐਂਟਨੀ ਬਲਿੰਕਨ ਨਾਲ ਆਪਣੀ ਪਹਿਲੀ ਵਿਦੇਸ਼ ਯਾਤਰਾ ਕਰ ਕੇ ਹਿੰਦ ਪ੍ਰਸ਼ਾਂਤ ਖੇਤਰ ਦੇ ਸਬੰਧ ਨੂੰ ਹੋਰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਲੱਗਦਾ ਹੈ ਕਿ ਇ ਬਹੁਤ ਸਾਰਥਿਕ ਦੌਰਾ ਸੀ।
ਉਨ੍ਹਾਂ ਮੰਨਿਆ ਕਿ ਚੀਨ ਸਾਈਬਰ ਖੇਤਰ ’ਚ ਆਪਣੀ ਧਾਕ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਆਸਟਿਨ ਨੇ ਨਾਲ ਹੀ ਭਰੋਸਾ ਦਿੱਤਾ ਕਿ ਅਮਰੀਕਾ ਮੁਕਾਬਲੇਬਾਜ਼ੀ ’ਚ ਬਣਿਆ ਰਹੇਗਾ। ਇਸ ਦਰਮਿਆਨ ਸੰਸਦ ਮੈਂਬਰ ਸਕਾਟ ਫ੍ਰੈਂਕਲਿਨ ਨੇ ਦੁਨੀਆ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਸਮੁੰਦਰੀ ਯੁੱਧ ਅਭਿਆਸ ‘ਰਿਮ ਆਫ ਪੈਸੇਫਿਕ’ ’ਚ ਚੀਨ ਨੂੰ ਹਿੱਸਾ ਲੈਣ ਤੋਂ ਰੋਕਣ ਲਈ ਇਕ ਬਿੱਲ ਪੇਸ਼ ਕੀਤਾ। ਇਹ ਬਿੱਲ ਚੀਨ ਨੂੰ ਉਦੋਂ ਤਕ ਰੋਕੀ ਰੱਖੇਗਾ, ਜਦੋਂ ਤਕ ਕਿ ਉਹ ਉਈਗਰ ਮੁਸਲਮਾਨਾਂ ਖਿਲਾਫ ਕਤਲੇਆਮ ਦੀ ਗੱਲ ਮੰਨ ਲਈ ਲੈਂਦਾ ਤੇ ਉਸ ਦਾ ਕੋਈ ਠੋਸ ਹੱਲ ਨਹੀਂ ਕੱਢ ਲੈਂਦਾ।
ਲੰਡਨ : ਸਰਕਾਰ ਵੱਲੋਂ ਬਿਨਾਂ ਪਛਾਣ-ਪੱਤਰ ਵੈਕਸੀਨ ਲਾਉਣ ਦੀ ਪੇਸ਼ਕਸ਼, ਚਾਈਨਾ ਟਾਊਨ ’ਚ ਲੋਕਾਂ ਦੀ ਲੱਗੀ ਭੀੜ
NEXT STORY