ਵਾਸ਼ਿੰਗਟਨ-ਅਮਰੀਕਾ ਯੂਕ੍ਰੇਨ ਦੇ ਸੁਰੱਖਿਆ ਬਲਾਂ ਨੂੰ ਸਿਖਲਾਈ ਤੇ ਹਥਿਆਰ ਮੁਹੱਈਆ ਕਰਵਾਉਣ ਲਈ ਤਿੰਨ ਅਰਬ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕਰਨ ਵਾਲਾ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ 'ਐਸੋਸੀਏਟੇਡ ਪ੍ਰੈੱਸ' ਨੂੰ ਦੱਸਿਆ ਕਿ ਬੁੱਧਵਾਰ ਨੂੰ ਇਸ ਪੈਕੇਜ ਦੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਦੂਜੀ ਵਾਰ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਲੋਕਾਂ ਨੂੰ ਕੀਤੀ ਇਹ ਅਪੀਲ
ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ 6 ਮਹੀਨੇ ਬੀਤ ਚੁੱਕੇ ਹਨ ਅਤੇ ਯੂਕ੍ਰੇਨ ਯੁੱਧ ਦੌਰਾਨ ਆਪਣਾ ਪਹਿਲਾ ਸੁਤੰਤਰ ਦਿਵਸ ਮਨਾਉਣ ਵਾਲਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਰਾਸ਼ੀ ਨਾਲ ਡਰੋਨ, ਹਥਿਆਰ ਅਤੇ ਹੋਰ ਉਪਕਰਣ ਖਰੀਦੇ ਜਾਣਗੇ। ਅਧਿਕਾਰੀਆਂ ਮੁਤਾਬਕ ਨਵੇਂ ਪੈਕੇਜ ਦਾ ਉਦੇਸ਼ ਯੂਕ੍ਰੇਨ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਦੇ ਮੱਦੇਨਜ਼ਰ ਰੱਖਿਆ ਉਪਕਰਣ ਮੁਹੱਈਆ ਕਰਵਾਉਣਾ ਹੈ।
ਇਹ ਵੀ ਪੜ੍ਹੋ : ਰੂਸੀ ਲੜਾਕੂ ਜਹਾਜ਼ ਸਾਡੇ ਹਵਾਈ ਬਫਰ ਖੇਤਰ 'ਚ ਹੋਏ ਦਾਖਲ : ਦੱਖਣੀ ਕੋਰੀਆ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮਾਤਾ ਗੁਰਦੇਵ ਕੌਰ ਦੇ ਅਕਾਲ ਚਲਾਣੇ ਕਾਰਨ ਸਿੱਧੂ ਪਰਿਵਾਰ ਨੂੰ ਸਦਮਾ
NEXT STORY