ਬੀਜਿੰਗ (ਬਿਊਰੋ)— ਸਿਆਣਿਆਂ ਨੇ ਸੱਚ ਹੀ ਕਿਹਾ ਹੈ 'ਜਾਕੋ ਰਾਖੇ ਸਾਈਆਂ, ਮਾਰ ਸਕੈ ਨਾ ਕੋਇ'। ਇਹ ਤੁੱਕ ਚੀਨ ਵਿਚ ਉਸ ਸਮੇਂ ਸਹੀ ਸਾਬਤ ਹੋਈ, ਜਦੋਂ ਨਦੀ ਵਿਚ ਫੱਸੀ ਔਰਤ ਦੀ ਜਾਨ ਬਚ ਗਈ। ਬੀਤੇ ਐਤਵਾਰ ਨੂੰ ਚੀਨ ਵਿਚ ਇਕ ਔਰਤ ਆਪਣੀ ਐੱਸ. ਯੂ. ਵੀ. ਕਾਰ ਸਮੇਤ ਤੇਜ਼ ਵੱਗਦੀ ਨਦੀ ਦੇ ਵਿਚਕਾਰ ਫੱਸ ਗਈ। ਚੰਗੀ ਕਿਸਮਤ ਨਾਲ ਉੱਥੋਂ ਲੰਘ ਰਹੇ ਫਾਇਰਫਾਈਟਰਜ਼ ਅਧਿਕਾਰੀਆਂ ਦੇ ਇਕ ਸਮੂਹ ਨੇ ਉਸ ਨੂੰ ਦੇਖ ਲਿਆ ਅਤੇ ਉਸ ਦੀ ਜਾਨ ਬਚਾ ਲਈ। ਇਸ ਦੌਰਾਨ ਸਾਰੀ ਘਟਨਾ ਨੂੰ ਉੱਥੇ ਮੌਜੂਦ ਕੁਝ ਲੋਕਾਂ ਨੇ ਕੈਮਰੇ ਵਿਚ ਕੈਦ ਕਰ ਲਿਆ ਅਤੇ ਯੂ-ਟਿਊਬ 'ਤੇ ਅਪਲੋਡ ਕਰ ਦਿੱਤਾ।
ਉੱਧਰ ਹੜ੍ਹ ਕਾਰਨ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੀ ਅਤੇ ਪਾਣੀ ਦਾ ਵਹਾਅ ਦੇਖ ਕੇ ਇੰਝ ਲੱਗਦਾ ਸੀ ਕਿ ਔਰਤ ਦਾ ਬੱਚ ਪਾਉਣਾ ਮੁਸ਼ਕਲ ਹੈ। ਔਰਤ ਨੇ ਵੀ ਬੱਚਣ ਦੀ ਸਾਰੀ ਉਮੀਦ ਛੱਡ ਦਿੱਤੀ ਸੀ। ਪਰ ਫਾਇਰਫਾਈਟਰਜ਼ ਅਧਿਕਾਰੀਆਂ ਨੇ ਸਮਝਦਾਰੀ ਨਾਲ ਕੰਮ ਲੈਂਦਿਆਂ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਨਿਊਯਾਰਕ 'ਚ ਪੁਲਸ ਨੇ ਨਿਹੱਥੇ ਵਿਅਕਤੀ ਨੂੰ ਮਾਰੀ ਗੋਲੀ, ਮੌਤ
NEXT STORY