ਇਸਲਾਮਾਬਾਦ- ਪਾਕਿਸਤਾਨ ਪਹੁੰਚੇ ਭਗੌੜੇ ਜ਼ਾਕਿਰ ਨਾਇਕ ਨੂੰ ਇਕ ਹਿੰਦੂ ਧਾਰਮਿਕ ਵਿਦਵਾਨ ਨੇ ਆਪਣੇ ਸਾਹਮਣੇ ਕੱਟੜਪੰਥੀ ਇਸਲਾਮ ਦਾ ਸ਼ੀਸ਼ਾ ਦਿਖਾਇਆ। ਪਾਕਿਸਤਾਨੀ ਹਿੰਦੂ ਵਿਦਵਾਨ ਨੇ ਜ਼ਾਕਿਰ ਨਾਇਕ ਦੇ ਸਾਹਮਣੇ ਸਟੇਜ ’ਤੇ ਸੰਸਕ੍ਰਿਤ ਦਾ ਪਾਠ ਸੁਣਾ ਕੇ ਆਪਣੀ ਗੱਲ ਸ਼ੁਰੂ ਕੀਤੀ।
ਇਸ ਤੋਂ ਬਾਅਦ ਭਾਗਵਤ ਗੀਤਾ ਦਾ ਜ਼ਿਕਰ ਕਰਦਿਆਂ ਇਸਲਾਮਿਕ ਪ੍ਰਚਾਰਕ ਨੂੰ ਕੱਟੜਵਾਦ ’ਤੇ ਸਵਾਲ ਪੁੱਛਿਆ। ਜਦੋਂ ਜ਼ਾਕਿਰ ਨਾਇਕ ਪਾਕਿਸਤਾਨੀ ਹਿੰਦੂ ਪ੍ਰੋਫੈਸਰ ਮਨੋਜ ਚੌਹਾਨ ਦੇ ਸਵਾਲ ਦਾ ਜਵਾਬ ਦੇਣ ਆਇਆ ਤਾਂ ਉਹ ਇੱਧਰ-ਉੱਧਰ ਦੀਆਂ ਗੱਲਾਂ ਕਰਨ ਲੱਗਾ।
ਪ੍ਰੋ. ਚੌਹਾਨ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਭਾਗਵਤ ਗੀਤਾ ਵਿਚ ਕਿਹਾ ਹੈ ਕਿ ਹੇ ਮਨੁੱਖ ਸਮਾਜ ਤੁਹਾਡੀ ਕਾਰਜ ਭੂਮੀ ਹੈ ਅਤੇ ਤੁਹਾਨੂੰ ਤੁਹਾਡੇ ਕਰਮਾਂ ਨਾਲ ਮਾਪਿਆ ਜਾਵੇਗਾ।
ਇਸ ਤੋਂ ਬਾਅਦ ਚੌਹਾਨ ਨੇ ਜ਼ਾਕਿਰ ਨਾਇਕ ਨੂੰ ਸਵਾਲ ਕੀਤਾ ਕਿ ਦੁਨੀਆ ਭਰ ਵਿਚ, ਇੱਥੋਂ ਤਕ ਕਿ ਮੈਡੀਟੇਰੀਅਨ ਦੇਸ਼ਾਂ ਵਿਚ ਵੀ ਧਰਮ ਦੇ ਨਾਂ ’ਤੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਇਸ ਕਾਰਨ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਭਗੌੜੇ ਜ਼ਾਕਿਰ ਨਾਇਕ ’ਤੇ ਭਾਰਤ ’ਚ ਡਿਜੀਟਲ ਸਟ੍ਰਾਈਕ
ਭਗੌੜੇ ਕੱਟੜਪੰਥੀ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ’ਤੇ ਭਾਰਤ ਵਿਚ ਡਿਜੀਟਲ ਸਟ੍ਰਾਈਕ ਕੀਤੀ ਗਈ ਹੈ। ਪਾਕਿਸਤਾਨ ਵਿਚ ਮਹਿਮਾਨ ਨਿਵਾਜ਼ੀ ਦਾ ਮਜ਼ਾ ਲੈ ਰਹੇ ਜ਼ਾਕਿਰ ਨਾਇਕ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ 2016 ਦੇ ਅੰਤ ਵਿਚ ਜ਼ਾਕਿਰ ਨਾਇਕ ਦੀ ਇਸਲਾਮਿਕ ਰਿਸਰਚ ਫਾਊਂਡੇਸ਼ਨ ’ਤੇ ਪਾਬੰਦੀ ਲਾ ਦਿੱਤੀ ਸੀ। ਉਸ ’ਤੇ ਭਾਰਤ ਵਿਚ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਤੇ ਨਫ਼ਰਤ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਜ਼ਾਕਿਰ 2017 ਵਿਚ ਮਲੇਸ਼ੀਆ ਭੱਜ ਗਿਆ ਸੀ। ਉਦੋਂ ਤੋਂ ਉਹ ਭਗੌੜੇ ਵਾਂਗ ਰਹਿ ਰਿਹਾ ਹੈ।
ਈਰਾਨ ਦੀ ਇਜ਼ਰਾਈਲ ਨੂੰ ਧਮਕੀ, ਹਮਲਾ ਹੋਇਆ ਤਾਂ ਤਬਾਹ ਕਰ ਦਿਆਂਗੇ ਊਰਜਾ ਅਤੇ ਗੈਸ ਸਾਈਟਾਂ
NEXT STORY