ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ 'ਚ ਦੁਨੀਆ ਦੀ ਪਹਿਲੀ ਡਰਾਈਵਰ ਰਹਿਤ ਬੱਸ ਸੇਵਾ ਦੀ ਸ਼ੁਰੂਆਤ ਬਸੰਤ ਰੁੱਤ ਤੋਂ ਕੀਤੀ ਜਾਵੇਗੀ। ਇਸ ਸੇਵਾ ਦੀ ਸ਼ੁਰੂਆਤ ਐਡਿਨਬਰਾ ਵਿੱਚ ਹੋਵੇਗੀ। ਇਹ ਸਟੇਜਕੋਚ ਬੱਸਾਂ ਫੈਰੀਟੋਲ ਪਾਰਕ ਤੋਂ ਫੋਰਥ ਰੋਡ ਬ੍ਰਿਜ ਅਤੇ ਰਾਈਡ ਇਨ ਫਾਈਫ ਤੋਂ ਐਡਿਨਬਰਾ ਪਾਰਕ ਟ੍ਰੇਨ ਅਤੇ ਟਰਾਮ ਇੰਟਰਚੇਂਜ ਤੱਕ 14 ਮੀਲ ਦੇ ਰੂਟ 'ਤੇ ਯਾਤਰੀਆਂ ਨੂੰ ਲਿਜਾਣਗੀਆਂ। ਡਿਪਾਰਟਮੈਂਟ ਫਾਰ ਬਿਜ਼ਨੈੱਸ, ਐਨਰਜੀ ਐਂਡ ਇੰਡਸਟਰੀਅਲ ਸਟ੍ਰੈਟਜੀ ਨੇ ਕਿਹਾ ਕਿ ਇਹ ਪ੍ਰੋਜੈਕਟ ਯੂਕੇ ਭਰ ਦੇ 7 ਸਫਲ ਪ੍ਰੋਜੈਕਟਾਂ ਵਿੱਚੋਂ ਇਕ ਹੈ। ਬੱਸਾਂ ਵਿੱਚ ਸਟਾਫ ਦਾ ਇਕ ਮੈਂਬਰ ਸਵਾਰੀਆਂ ਦੀ ਬੋਰਡਿੰਗ ਕਰਨ, ਟਿਕਟਾਂ ਖਰੀਦਣ ਅਤੇ ਪੁੱਛਗਿੱਛ ਵਿੱਚ ਮਦਦ ਕਰਨ ਲਈ ਹੋਵੇਗਾ।
ਇਹ ਵੀ ਪੜ੍ਹੋ : ਅਜੀਬੋ-ਗਰੀਬ: ਬਿਹਾਰ 'ਚ ਇੰਟਰ ਦੀ ਪ੍ਰੀਖਿਆ ਦੌਰਾਨ ਕੁੜੀਆਂ ਵਿਚਾਲੇ ਖੁਦ ਨੂੰ ਇਕੱਲਾ ਦੇਖ ਬੇਹੋਸ਼ ਹੋਇਆ ਵਿਦਿਆਰਥੀ
ਜ਼ਿਕਰਯੋਗ ਹੈ ਕਿ ਸਟੇਜਕੋਚ ਪਹਿਲਾਂ ਹੀ 22 ਯਾਤਰੀਆਂ ਦੇ ਪਹਿਲੇ ਸਮੂਹ ਨੂੰ ਇਕ ਬੱਸ 'ਤੇ ਸਫਲਤਾਪੂਰਵਕ ਲਿਜਾ ਚੁੱਕੀ ਹੈ। ਇਹ ਸੇਵਾ ਹਰ ਹਫ਼ਤੇ ਲਗਭਗ 10,000 ਯਾਤਰਾਵਾਂ ਦੀ ਸਮਰੱਥਾ ਦੇ ਨਾਲ ਸਮਾਂ-ਸਾਰਣੀ 'ਤੇ ਚੱਲੇਗੀ। ਬੱਸ ਆਪ੍ਰੇਟਰ ਨੇ ਕਿਹਾ ਕਿ ਬਸੰਤ ਵਿੱਚ ਸ਼ੁਰੂ ਹੋਣ ਵਾਲੇ 14 ਮੀਲ ਦੇ ਰੂਟ ਨੂੰ ਡਨਫਰਮਲਾਈਨ ਸਿਟੀ ਸੈਂਟਰ ਤੱਕ ਵਧਾਇਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸਨਵਾਕੀਨ ਗੁਰੂਘਰ 'ਚ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ
NEXT STORY