ਮੈਕਸੀਕੋ ਸਿਟੀ (ਏਜੰਸੀ)- ਪਿਛਲੇ ਸਾਲ ਦੁਨੀਆ ਦੇ ਸਭ ਤੋਂ ਮੋਟੇ ਵਿਅਕਤੀ ਦਾ ਗਿਨੀਜ਼ ਵਰਲਡ ਰਿਕਾਰਡ ਰੱਖਣ ਵਲੇ ਜੁਆਨ ਪੇਡਰੋ ਫ੍ਰੇਂਕੋ ਨੇ 250 ਕਿਲੋ ਭਾਰ ਘੱਟ ਕਰ ਲਿਆ। ਇਸ ਵੱਡੀ ਉਪਲਬਧੀ ਕਾਰਨ ਉਸ ਦੀ ਦੁਬਾਰਾ ਤੁਰਨ-ਫਿਰਨ ਦੀ ਉਮੀਦ ਹੋਰ ਮਜ਼ਬੂਤ ਹੋ ਗਈ ਹੈ। 33 ਸਾਲ ਦੇ ਜੁਆਨ ਪੇਡਰੋ ਫ੍ਰੇਂਕੋ ਨੇ ਕਸਰਤ ਅਤੇ ਦੋ ਗੇਸਟ੍ਰਿਕ ਬੈਂਡ ਸਰਜਰੀ ਤੋਂ ਬਾਅਦ ਭਾਰ ਘੱਟ ਕੀਤਾ ਹੈ। ਕਈ ਸਾਲਾਂ ਤੋਂ ਆਪਣੇ ਕਮਰੇ ਵਿਚ ਬੰਦ ਫ੍ਰੇਂਕੋ ਦਾ ਭਾਰ ਇਕ ਸਮੇਂ ਵਿਚ 590 ਕਿਲੋ ਤੋਂ ਜ਼ਿਆਦਾ ਹੋ ਗਿਆ ਸੀ ਅਤੇ ਉਦੋਂ ਡਾਕਟਰਾਂ ਨੇ ਉਨ੍ਹਾਂ ਨੂੰ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਸੀ। ਹੁਣ ਉਨ੍ਹਾਂ ਦਾ ਭਾਰ 340 ਕਿਲੋ ਹੈ।
ਇੰਝ ਵਧਿਆ ਸੀ ਫ੍ਰੇਂਕੋ ਦਾ ਭਾਰ
6 ਸਾਲ ਦੀ ਉਮਰ ਵਿਚ ਫ੍ਰੇਂਕੋ ਦਾ ਭਾਰ 63 ਕਿਲੋ ਸੀ, ਜੋ 17 ਸਾਲ ਵਿਚ 228 ਕਿਲੋ ਹੋ ਗਿਆ। ਐਕਸੀਡੈਂਟ ਤੋਂ ਬਾਅਦ ਇਕ ਸਾਲ ਤੱਕ ਬਿਸਤਰ ਵਿਚ ਰਹਿੰਦੇ ਹੋਏ ਇਹ ਵੱਧਦਾ ਹੀ ਗਿਆ ਅਤੇ ਜਦੋਂ 500 ਕਿਲੋ ਤੋਂ ਉਪਰ ਹੋ ਗਿਆ ਤਾਂ ਲੱਗਾ ਜਿਵੇਂ ਬਿਸਤਰ ਤੋਂ ਉਠ ਨਹੀਂ ਸਕਾਂਗਾ। ਫਿਰ ਡਾਕਟਰਾਂ ਨੇ ਡਾਈਟ ਰਾਹੀਂ ਭਾਰ ਘੱਟ ਕਰਵਾ ਕੇ ਸਰਜਰੀ ਕੀਤੀ। ਉਨ੍ਹਾਂ ਦੇ ਡਾਕਟਰ ਜੋਸ ਐਂਤੋਨੀਓ ਕੇਸਤੇਨਿਡਾ ਆਖਦੇ ਹਨ ਜੇਕਰ ਸਭ ਕੁਝ ਸਾਡੇ ਮੁਤਾਬਕ ਹੋਇਆ ਤਾਂ ਇਕ ਸਾਲ ਅੰਦਰ ਫ੍ਰੇਂਕੋ ਦਾ ਭਾਰ ਆਮ ਹੋ ਜਾਵੇਗਾ। ਵੈਸੇ ਤਾਂ ਫ੍ਰੇਂਕੋ ਬਚਪਨ ਤੋਂ ਹੀ ਮੋਟਾਪੇ ਦਾ ਸ਼ਿਕਾਰ ਰਿਹਾ ਹੈ ਪਰ 17 ਸਾਲ ਦੀ ਉਮਰ ਵਿਚ ਇਕ ਕਾਰ ਐਕਸੀਡੈਂਟ ਤੋਂ ਬਾਅਦ ਭਾਰ ਵੱਧਣਾ ਅਜਿਹਾ ਸ਼ੁਰੂ ਹੋਇਆ ਕਿ ਘੱਟ ਹੋਣ ਦਾ ਨਾਂ ਹੀ ਨਹੀਂ ਲਿਆ। ਉਹ 2016 ਵਿਚ ਪਹਿਲੀ ਵਾਰ ਸੁਰਖੀਆਂ ਵਿਚ ਆਏ ਸਨ ਜਦੋਂ ਉਨ੍ਹਾਂ ਨੂੰ ਗੁਆਦਲਾਜਾਰਾ ਵਿਚ ਇਕ ਸਪੈਸ਼ਲ ਵੈਨ ਰਾਹੀਂ ਘਰੋਂ ਹਸਪਤਾਲ ਲਿਜਾਇਆ ਗਿਆ। ਮੋਟਾਪੇ ਦੇ ਨਾਲ ਡਾਇਬਟੀਜ਼ ਅਤੇ ਕਈ ਹੋਰ ਬੀਮਾਰੀਆਂ ਸਨ, ਲਿਹਾਜ਼ਾ ਆਪ੍ਰੇਸ਼ਨ ਕਰਨਾ ਸੀ ਪਰ ਉਸ ਦੇ ਲਈ ਵੀ ਭਾਰ ਘੱਟ ਕਰਨਾ ਜ਼ਰੂਰੀ ਸੀ। ਇਕ ਸਾਲ ਪਹਿਲਾਂ ਕਸਰਤ ਅਤੇ ਡਾਈਟਿੰਗ ਸ਼ੁਰੂ ਹੋਈ ਅਤੇ ਤਿੰਨ ਮਹੀਨੇ ਵਿਚ ਸਰਜਰੀ ਲਈ ਬਾਡੀ ਤਿਆਰ ਹੋਈ। ਪਹਿਲੀ ਸਰਜਰੀ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿਚ ਦੂਜੀ ਸਰਜਰੀ ਹੋਈ। ਪਿਛਲੇ ਇਕ ਸਾਲ ਤੋਂ ਟ੍ਰੀਟਮੈਂਟ ਲਈ ਫ੍ਰੇਂਕੋ ਗੁਆਦਲਾਜਾਰਾ ਵਿਚ ਰਹਿ ਰਹੇ ਹਨ।
ਉਨ੍ਹਾਂ ਦੀ ਮਾਂ ਮਾਰੀਆ ਨੂੰ ਉਮੀਦ ਹੈ ਕਿ ਇਕ ਦਿਨ ਉਨ੍ਹਾਂ ਦਾ ਪੁੱਤਰ ਠੀਕ ਹੋ ਜਾਵੇਗੀ ਅਤੇ ਆਪਣ ਉਮਰ ਦੇ ਬਾਕੀ ਲੋਕਾਂ ਵਾਂਗ ਜੀਵਨ ਸ਼ੁਰੂ ਕਰੇਗਾ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਮੈਕਸੀਕੋ ਦੇ 35 ਫੀਸਦੀ ਨੌਜਵਾਨ ਮੋਟਾਪੇ ਦੇ ਸ਼ਿਕਾਰ ਹਨ। ਫ੍ਰੈਂਕੋ ਆਖਦੇ ਹਨ ਹੁਣ ਮੇਰੀ ਉਮੀਦ ਪੱਕੀ ਹੁੰਦੀ ਜਾ ਰਹੀ ਹੈ ਕਿ ਮੈਂ ਵੀ ਇਕ ਦਿਨ ਬਾਹਰ ਦੀ ਦੁਨੀਆ ਦੇਖ ਸਕਾਂਗਾ। ਮੈਂ ਹਵਾ ਨੂੰ ਮਹਿਸੂਸ ਕਰਨਾ ਚਾਹੁੰਦਾ ਹਾਂ, ਲੋਕਾਂ ਨਾਲ ਮਿਲਣਾ ਚਾਹੁੰਦਾ ਹਾਂ ਕਿਉਂਕਿ ਚਾਰਦੀਵਾਰੀ ਵਿਚ ਬੰਦ ਹੋ ਕੇ ਜ਼ਿੰਦਗੀ ਜੀਉਣਾ ਕਾਫੀ ਔਖਾ ਹੈ।
ਅਧਰੰਗ ਜਿਹੀ ਬੀਮਾਰੀ ਨੂੰ ਹਰਾ ਕੇ 23 ਸਾਲਾ ਲੜਕੀ ਨੇ ਕੀਤਾ ਸਾਰਿਆਂ ਨੂੰ ਹੈਰਾਨ
NEXT STORY