ਨਵੀਂ ਦਿੱਲੀ- ਸਰੀਰ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨਸ ਵੀ ਬਹੁਤ ਹੀ ਮੁੱਖ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਦਾ ਸੰਤੁਲਨ ਵਿਗੜਣ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ। ਵਿਟਾਮਿਨਸ ਦੀ ਘਾਟ ਕਾਰਨ ਤੁਹਾਡਾ ਭਾਰ ਵੀ ਵਧ ਸਕਦਾ ਹੈ। ਮਾਹਰਾਂ ਮੁਤਾਬਕ ਵਿਟਾਮਿਨ ਦੀ ਘਾਟ ਹੋਣ ਕਾਰਨ ਵੀ ਤੁਹਾਡਾ ਭਾਰ ਵਧ ਸਕਦਾ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਵਿਟਾਮਿਨਸ ਦੇ ਬਾਰੇ 'ਚ...
ਵਿਟਾਮਿਨ-ਏ
ਵਿਟਾਮਿਨ-ਏ ਦੀ ਘਾਟ ਹੋਣ ਨਾਲ ਤੁਹਾਡੇ ਫੈਟ ਸੈਲਸ ਅਤੇ ਹਾਰਮੋਨਸ ਦੇ ਸੰਤੁਲਨ 'ਚ ਸਮੱਸਿਆ ਆ ਸਕਦੀ ਹੈ। ਹਾਰਮੋਨਸ ਦੇ ਬਦਲਾਅ ਕਾਰਨ ਤੁਹਾਡਾ ਭਾਰ ਵਧ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਸਕਿਨ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਵਿਟਾਮਿਨ ਦੀ ਘਾਟ ਪੂਰੀ ਕਰਨ ਲਈ ਤੁਸੀਂ ਸਪਲੀਮੈਂਟਸ ਵੀ ਲੈ ਸਕਦੇ ਹੋ। ਪਰ ਕਿਸੇ ਵੀ ਸਪਲੀਮੈਂਟਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ।

ਵਿਟਾਮਿਨ-ਬੀ
ਭਾਰ ਵਧਣ ਦਾ ਇਕ ਕਾਰਨ ਵਿਟਾਮਿਨ-ਬੀ ਵੀ ਹੋ ਸਕਦਾ ਹੈ। ਖੋਜ 'ਚ ਵੀ ਇਹ ਗੱਲ ਸਾਬਤ ਹੋਈ ਹੈ ਕਿ ਇਟਿੰਗ ਡਿਸਆਰਡਰ ਅਤੇ ਭਾਰ ਵਧਣ ਦਾ ਕਾਰਨ ਵਿਟਾਮਿਨ-ਬੀ ਦੀ ਘਾਟ ਪਾਈ ਜਾਂਦੀ ਹੈ। ਇਸ ਵਿਟਾਮਿਨ ਦੀ ਘਾਟ ਨੂੰ ਪੂਰਾ ਕਰਨ ਲਈ ਤੁਸੀਂ ਬੀਨਸ, ਬਰੈੱਡ, ਗਰੇਨਸ, ਆਂਡੇ ਆਦਿ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ।

ਵਿਟਾਮਿਨ-ਡੀ
ਵਿਟਾਮਿਨ-ਡੀ ਦੀ ਘਾਟ ਨਾਲ ਵੀ ਤੁਹਾਡਾ ਭਾਰ ਵਧ ਸਕਦਾ ਹੈ। ਇਸ ਵਿਟਾਮਿਨ ਦੀ ਘਾਟ ਨਾਲ ਵੀ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਹ ਤੁਹਾਡੇ ਸਰੀਰ 'ਚੋਂ ਮੋਟਾਪੇ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ-ਡੀ ਦੀ ਘਾਟ ਤੁਹਾਡੇ ਸਰੀਰ ਲਈ ਵੀ ਨੁਕਸਾਨਦਾਇਕ ਹੋ ਸਕਦੀ ਹੈ। ਭਰਪੂਰ ਮਾਤਰਾ 'ਚ ਧੁੱਪ ਲੈ ਕੇ ਤੁਸੀਂ ਵਿਟਾਮਿਨ-ਡੀ ਦੀ ਘਾਟ ਪੂਰੀ ਕਰ ਸਕਦੇ ਹੋ। ਇਸ ਤੋਂ ਇਲਾਵਾ ਆਂਡੇ ਦੀ ਜਰਦੀ, ਦਲੀਆ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਤੁਸੀਂ ਵਿਟਾਮਿਨ-ਡੀ ਦੀ ਘਾਟ ਪੂਰੀ ਕਰਨ ਲਈ ਕਰ ਸਕਦੇ ਹੋ।

ਵਿਟਾਮਿਨ-ਸੀ
ਭਾਰ ਵਧਣ ਦਾ ਇਕ ਕਾਰਨ ਵਿਟਾਮਿਨ-ਸੀ ਹੋ ਸਕਦਾ ਹੈ। ਇਹ ਤੁਹਾਡਾ ਮੈਟਾਬੋਲੀਜ਼ਮ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ, ਇਸ ਨਾਲ ਤੁਹਾਡੇ ਫੈਟ ਸੈਲਸ ਵੀ ਘੱਟ ਹੁੰਦੇ ਹਨ। ਪਰ ਜੇਕਰ ਸਰੀਰ 'ਚ ਵਿਟਾਮਿਨ-ਸੀ ਦੀ ਘਾਟ ਹੋ ਜਾਵੇ ਤਾਂ ਫੈਟ ਸੈਲਸ ਵਧ ਵੀ ਸਕਦੇ ਹਨ, ਜਿਸ ਕਾਰਨ ਭਾਰ ਵੀ ਤੇਜ਼ੀ ਨਾਲ ਵਧ ਸਕਦਾ ਹੈ। ਤੁਸੀਂ ਜਾਮੁਨ, ਟਮਾਟਰ, ਬ੍ਰੋਕਲੀ ਅਤੇ ਸਪ੍ਰਾਊਟਸ ਵਰਗੀਆਂ ਚੀਜ਼ਾਂ ਖਾ ਸਕਦੇ ਹੋ। ਮਾਹਰਾਂ ਮੁਤਾਬਕ ਵਿਟਾਮਿਨ-ਸੀ ਦੀ ਭਰਪੂਰ ਮਾਤਰਾ 'ਚ ਸੇਵਨ ਕਰਨ ਨਾਲ ਤਣਾਅ ਵੀ ਘੱਟ ਹੁੰਦਾ ਹੈ।

ਇੰਝ ਕੰਟਰੋਲ 'ਚ ਰੱਖੋ ਆਪਣਾ ਭਾਰ
-ਭਾਰ ਕੰਟਰੋਲ ਰੱਖਣ ਲਈ ਫਾਈਬਰ ਨਾਲ ਭਰਪੂਰ ਖੁਰਾਕ ਦਾ ਸੇਵਨ ਕਰੋ।
-ਆਪਣੇ ਖਾਣੇ ਦਾ ਇਕ ਸਮਾਂ ਨਿਰਧਾਰਿਤ ਕਰੋ।
-ਮਿੱਠੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਨਾ ਕਰੋ।

-ਘਿਓ, ਤੇਲ ਅਤੇ ਚਿਕਨਾਈ ਵਾਲੀਆਂ ਚੀਜ਼ਾਂ ਦਾ ਸੇਵਨ ਵੀ ਨਾ ਕਰੋ।
-ਫ਼ਲ, ਵਿਟਾਮਿਨਸ, ਮਿਨਰਲਸ ਵਰਗੀਆਂ ਚੀਜ਼ਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ।
-ਜੇਕਰ ਤੁਸੀਂ ਭਾਰ ਵਧਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਭਰਪੂਰ ਮਾਤਰਾ 'ਚ ਪਾਣੀ ਪੀਓ। ਅਜਿਹੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰੋ ਜਿਸ ਨਾਲ ਸਰੀਰ 'ਚ ਫੈਟ ਵਧੇ।
Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਜੇਕਰ ਤੁਹਾਨੂੰ ਵਾਰ-ਵਾਰ ਹੁੰਦੀ ਹੈ ‘ਥਕਾਵਟ’ ਤਾਂ ਹੋ ਜਾਵੋ ਸਾਵਧਾਨ
NEXT STORY