ਵਾਸ਼ਿੰਗਟਨ - ਦੁਨੀਆ ਦੀ ਸਭ ਤੋਂ ਖਤਰਨਾਕ ਜੇਲ ਗਵਾਂਤਾਨਾਮੋ ਬੇ ਜੇਲ ਦੀ ਇਕ ਯੂਨਿਟ 'ਤੇ ਆਖਿਰਕਾਰ ਤਾਲਾ ਲੱਗ ਹੀ ਗਿਆ ਹੈ। ਅਮਰੀਕਾ ਦੀ ਓਬਾਮਾ ਸਰਕਾਰ ਨੇ ਗਵਾਂਤਾਨਾਮੋ ਬੇ ਜੇਲ ਦੀ ਇਕ ਯੂਨਿਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ ਅਤੇ ਹੁਣ ਇਕ ਯੂਨਿਟ ਨੂੰ ਬੰਦ ਕਰ ਉਥੋਂ ਕੈਦੀਆਂ ਨੂੰ ਦੂਜੀ ਸੇਲ ਵਿਚ ਭੇਜਿਆ ਗਿਆ ਹੈ। ਅਮਰੀਕੀ ਫੌਜ ਨੇ ਗਵਾਂਤਾਨਾਮੋ ਬੇ ਜੇਲ ਦੀ ਯੂਨਿਟ ਬੰਦ ਕਰਨ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜੋ - ਫੇਸਬੁੱਕ : ਜ਼ੁਕਰਬਰਗ ਦਾ ਫੋਨ ਨੰਬਰ ਹੋਇਆ 'ਲੀਕ', 60 ਲੱਖ ਭਾਰਤੀਆਂ ਦਾ ਡਾਟਾ ਵੀ ਸ਼ਾਮਲ
ਗਵਾਂਤਾਨਾਮੋ ਬੇ ਜੇਲ ਦੀ ਯੂਨਿਟ ਬੰਦ
ਗਵਾਂਤਾਨਾਮੋ ਬੇ ਜੇਲ ਕਾਰਣ ਅਕਸਰ ਅਮਰੀਕੀ ਸਰਕਾਰ ਦੀ ਆਲੋਚਨਾ ਹੁੰਦੀ ਰਹਿੰਦੀ ਸੀ। ਇਸ ਜੇਲ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ ਮੰਨਿਆ ਜਾਂਦਾ ਹੈ ਅਤੇ ਇਥੇ ਅਮਰੀਕਾ ਦੇ ਸਭ ਤੋਂ ਖੂੰਖਾਰ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਇਸ ਜੇਲ ਅੰਦਰ ਕੈਦੀਆਂ ਨੂੰ ਇੰਨੇ ਸਖਤ ਤਸ਼ੱਦਦ ਦਿੱਤੇ ਜਾਂਦੇ ਸਨ ਕਿ ਉਸ ਦੇ ਲਈ ਅਮਰੀਕੀ ਸਰਕਾਰ ਦੀ ਹਮੇਸ਼ਾ ਤੋਂ ਆਲੋਚਨਾ ਹੁੰਦੀ ਰਹਿੰਦੀ ਸੀ। ਅਮਰੀਕੀ ਫੌਜ ਦੇ ਦੱਖਣੀ ਕਮਾਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੈਂਪ-7 ਵਿਚ ਬੰਦ ਕੈਦੀਆਂ ਨੂੰ ਇਸ ਦੇ ਨੇੜੇ ਹੀ ਸਥਿਤ ਇਕ ਦੂਜੀ ਜੇਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਅਮਰੀਕੀ ਫੌਜ ਨੇ ਕਿਹਾ ਹੈ ਕਿ ਜੇਲ ਦੀ ਯੂਨਿਟ ਨੂੰ ਬੰਦ ਕਰਨ ਦਾ ਫੈਸਲਾ ਆਪਰੇਸ਼ਨਲ ਕੁਆਲਿਟੀ ਨੂੰ ਬਿਹਤਰ ਬਣਾਉਣਾ ਹੈ।
ਇਹ ਵੀ ਪੜੋ - ਟਰੰਪ ਦੇ 'ਬਾਡੀਗਾਰਡ' ਨੇ ਕੀਤਾ ਨਵਾਂ ਖੁਲਾਸਾ, ਅਜੇ ਤੱਕ ਨਹੀਂ ਦਿੱਤੇ 'Cheese Burgers' ਦੇ ਪੈਸੇ
ਕੈਂਪ-7 ਦੀਆਂ ਸ੍ਰੀਕੇਟ ਗੱਲਾਂ
ਗਵਾਂਤਾਨਾਮੋ ਬੇ ਕਿਊਬਾ ਵਿਚ ਸਥਿਤ ਹੈ ਅਤੇ ਇਸ ਜੇਲ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ ਕਿਹਾ ਜਾਂਦਾ ਹੈ। ਇਸ ਜੇਲ ਨੂੰ 2011 ਵਿਚ ਅਮਰੀਕਾ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। ਇਸ ਜੇਲ ਵਿਚ ਅਮਰੀਕਾ ਦੇ ਸਭ ਤੋਂ ਖੂੰਖਾਰ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਜੇਲ ਵਿਚ ਸਭ ਤੋਂ ਜ਼ਿਆਦਾ ਪਾਕਿਸਤਾਨ ਅਤੇ ਅਫਗਾਨਿਤਾਨ ਦੇ ਕੈਦੀ ਬੰਦ ਹਨ। 2002 ਵਿਚ ਗਵਾਂਤਾਨਾਮੋ ਬੇ ਜੇਲ ਤੋਂ ਰਿਹਾਅ ਹੋਏ ਕੁਝ ਕੈਦੀਆਂ ਨੇ ਬੀ. ਬੀ. ਸੀ. ਨੂੰ ਦੱਸਿਆ ਸੀ ਕਿ ਇਸ ਜੇਲ ਵਿਚ ਛੋਟੀਆਂ-ਛੋਟੀਆਂ ਕੋਠੜੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ ਰੱਖਿਆ ਜਾਂਦਾ ਸੀ ਅਤੇ ਉਥੇ ਗਰਮੀ ਬਹੁਤ ਹੁੰਦੀ ਸੀ।
ਇਹ ਵੀ ਪੜੋ - ਅਮਰੀਕਾ 'ਚ 400 ਸਾਲ ਪੁਰਾਣੇ ਆਈਲੈਂਡ 'ਤੇ ਬਣਿਆ ਪਹਿਲਾ ਹੋਟਲ, ਜੂਨ 'ਚ ਮਿਲੇਗੀ ਐਂਟਰੀ
ਗਵਾਂਤਾਨਾਮੋ ਬੇ ਜੇਲ ਵਿਚ 40 ਕੈਦੀ
ਰਿਪੋਰਟ ਮੁਤਾਬਕ ਗਵਾਂਤਾਨਾਮੋ ਬੇ ਜੇਲ ਦਾ ਕੈਂਪ-7 ਇਕ ਸ੍ਰੀਕੇਟ ਅੱਡਾ ਹੈ। ਕਈ ਮੀਡੀਆ ਰਿਪੋਰਟਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੈਂਪ-7 ਵਿਚ ਅਮਰੀਕਾ ਨੇ ਦੁਨੀਆ ਦੇ ਸਭ ਤੋਂ ਖੂੰਖਾਰ ਅੱਤਵਾਦੀਆਂ ਨੂੰ ਬੰਦ ਕਰ ਕੇ ਰੱਖਿਆ ਹੈ। ਇਸ ਕੈਂਪ ਨੂੰ 2006 ਵਿਚ ਖੋਲ੍ਹਿਆ ਗਿਆ ਸੀ ਅਤੇ ਇਸ ਦੇ ਪਿੱਛੇ ਅਮਰੀਕੀ ਸੁਰੱਖਿਆ ਏਜੰਸੀ ਸੀ. ਆਈ. ਏ. ਚਾਹੁੰਦੀ ਸੀ ਕਿ ਕੈਦੀਆਂ ਤੋਂ ਪੁੱਛਗਿਛ ਕਰ ਅੱਤਵਾਦੀਆਂ ਦੇ ਨੈੱਟਵਰਕ ਨੂੰ ਖਤਮ ਕਰ ਦਿੱਤਾ ਜਾਵੇ। ਮੰਨਿਆ ਜਾਂਦਾ ਹੈ ਕਿ ਕੈਂਪ-7 ਵਿਚ ਬੇਰਹਿਮ ਤਰੀਕੇ ਨਾਲ ਕੈਦੀਆਂ ਨਾਲ ਸਲੂਕ ਕੀਤਾ ਜਾਂਦਾ ਸੀ। ਹਾਲਾਂਕਿ ਹੁਣ ਅਮਰੀਕੀ ਫੌਜ ਨੇ ਕਿਹਾ ਹੈ ਕਿ ਕੈਂਪ-7 ਵਿਚ ਬੰਦ ਕੈਦੀਆਂ ਨੂੰ ਕੈਂਪ-5 ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਕੈਂਪ-7 ਤੱਕ ਕਦੇ ਵੀ ਪੱਤਰਕਾਰਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ ਅਤੇ ਇਸ ਦੀ ਲੋਕੇਸ਼ਨ ਵੀ ਅਣਜਾਣ ਸੀ। ਹਾਲਾਂਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਇਸ ਜੇਲ ਨੂੰ ਬੰਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜੋ - ਨਸ਼ੇ 'ਚ ਟੱਲੀ ਵਿਅਕਤੀ ਨੂੰ ਬਚਾਉਣ ਗਈ ਪੁਲਸ 'ਤੇ ਹੀ ਹੋਇਆ ਹਮਲਾ, 2 ਦੀ ਮੌਤ ਤੇ 1 ਜ਼ਖਮੀ
ਟਰੰਪ ਨੇ ਜੇਲ ਬੰਦ ਕਰਨ ਤੋਂ ਕੀਤਾ ਇਨਕਾਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਜਿਥੇ ਗਵਾਂਤਾਨਾਮੋ ਬੇ ਜੇਲ ਨੂੰ ਬੰਦ ਕਰਨਾ ਚਾਹੁੰਦੇ ਸਨ ਉਥੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਜੇਲ ਨੂੰ ਬੰਦ ਕਰਨ ਦੀ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਡੋਨਾਲਡ ਟਰੰਪ ਨੇ ਕਿਹਾ ਕਿ ਸੀ ਕਿ ਅੱਤਵਾਦੀਆਂ ਦੇ ਕੋਈ ਮਨੁੱਖੀ ਅਧਿਕਾਰ ਨਹੀਂ ਹੁੰਦੇ ਹਨ। ਗਵਾਂਤਾਨਾਮੋ ਬੇ ਜੇਲ ਦੀ ਆਲੋਚਨਾ ਇਸ ਲਈ ਵੀ ਹੁੰਦੀ ਹੈ ਕਿ ਬਿਨਾਂ ਕਿਸੇ ਚਾਰਜ, ਬਿਨਾਂ ਕਿਸੇ ਮੁਕੱਦਮੇ ਦੇ ਇਸ ਜੇਲ ਵਿਚ ਸਾਲਾਂ ਤੋਂ ਦਰਜਨਾਂ ਕੈਦੀ ਬੰਦ ਹਨ। ਕੁਝ ਕੈਦੀ ਇਸ ਜੇਲ ਵਿਚ 20 ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਹਨ ਪਰ ਹੁਣ ਤੱਕ ਉਨ੍ਹਾਂ ਦੇ ਉਪਰ ਕੋਈ ਮੁਕੱਦਮਾ ਨਹੀਂ ਚਲਾਇਆ ਗਿਆ ਹੈ।
ਇਹ ਵੀ ਪੜੋ - ਪਾਕਿਸਤਾਨ 'ਚ ਖੰਡ ਦੇ ਭਾਅ 100 ਰੁਪਏ ਤੋਂ ਪਾਰ, ਇਮਰਾਨ ਦੇ 'ਮਹਿੰਗਾਈ ਗਿਫਟ' ਤੋਂ ਆਵਾਮ ਪਰੇਸ਼ਾਨ
ਇਹ ਵੀ ਪੜੋ - ਇੰਗਲੈਂਡ : Heart ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੁਣ 2 ਘੰਟੇ ਨਹੀਂ ਸਿਰਫ 5 ਮਿੰਟ 'ਚ ਹੋਵੇਗਾ
ਨਾਇਜ਼ੀਰੀਆ 'ਚ ਬੰਦੂਕਧਾਰੀਆਂ ਵੱਲੋਂ ਜੇਲ 'ਤੇ ਹਮਲਾ, ਕਈ ਕੈਦੀ ਹੋਏ ਫਰਾਰ
NEXT STORY