ਨਿਊਯਾਰਕ - ਅਮਰੀਕਾ ਦੇ 400 ਸਾਲ ਪੁਰਾਣੇ ਇਕ ਆਈਲੈਂਡ (ਟਾਪੂ) 'ਤੇ ਪਹਿਲਾ ਹੋਟਲ ਤਿਆਰ ਹੋਇਆ ਹੈ, ਜਿਸ ਨੂੰ ਆਮ ਲੋਕਾਂ ਲਈ 1 ਜੂਨ ਖੋਲ੍ਹਿਆ ਜਾਵੇਗਾ। 18 ਮੰਜ਼ਿਲਾ ਇਸ ਹੋਟਲ ਵਿਚ 244 ਕਮਰੇ ਹਨ ਅਤੇ 2000 ਕਿਤਾਬਾਂ ਵਾਲੀ ਇਕ ਲਾਈਬ੍ਰੇਰੀ ਸਣੇ ਤਮਾਮ ਲਗਜ਼ਰੀ ਸਹੂਲਤਾਂ ਵੀ ਹਨ। ਇਸ ਆਈਲੈਂਡ ਦੀ ਲੰਬਾਈ ਸਿਰਫ 3.21 ਕਿਲੋਮੀਟਰ ਹੈ।
ਇਹ ਵੀ ਪੜੋ - 'Mario' ਗੇਮ ਦੀ ਹੋਈ ਨੀਲਾਮੀ, ਮਿਲੇ ਇੰਨੇ ਕਰੋੜ ਰੁਪਏ

ਦੱਸ ਦਈਏ ਕਿ ਇਹ ਆਈਲੈਂਡ ਨਿਊਯਾਰਕ ਦਾ ਟੇਕ ਹੱਬ ਹੈ, ਜਿਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਲੋਕ ਇਥੇ ਪਹੁੰਚਦੇ ਹਨ ਪਰ ਹੁਣ ਤੱਕ ਇਥੇ ਰੁਕਣ ਦੀ ਪ੍ਰਬੰਧ ਨਹੀਂ ਸੀ ਪਰ ਇਸ ਹੋਟਲ ਦੇ ਖੁੱਲ੍ਹ ਜਾਣ ਤੋਂ ਬਾਅਦ ਸੈਲਾਨੀ ਇਥੇ ਰੁਕਣ ਦਾ ਆਨੰਦ ਲੈ ਸਕਣਗੇ।
ਇਹ ਵੀ ਪੜੋ - PM ਜਾਨਸਨ ਪਾਬੰਦੀਆਂ ਹਟਾਉਣ ਲਈ 'Covid Passport' ਲਾਂਚ ਕਰਨ 'ਤੇ ਕਰ ਸਕਦੇ ਵਿਚਾਰ

16ਵੀਂ ਸਦੀ ਵਿਚ ਖਰੀਦਿਆ ਗਿਆ ਸੀ ਇਹ ਆਈਲੈਂਡ
ਦੱਸ ਦਈਏ ਕਿ ਇਹ ਆਈਲੈਂਡ 1600 ਦੇ ਨੇੜੇ-ਤੇੜੇ ਬਣਾਇਆ ਗਿਆ ਸੀ। ਇਸ 'ਤੇ ਨੀਂਦਰਲੈਂਡ ਦੇ ਲੋਕਾਂ ਦਾ ਕਬਜ਼ਾ ਸੀ। ਉਦੋਂ ਉਸ ਦਾ ਨਾਂ ਬਲੈਕਵੇਲ ਆਈਲੈਂਡ ਸੀ ਪਰ 1637 ਵਿਚ ਮੂਲ ਰੂਪ ਤੋਂ ਅਮਰੀਕੀਆਂ ਨੇ ਇਸ ਨੂੰ ਖਰੀਦ ਲਿਆ ਸੀ। ਇਸ ਤੋਂ ਬਾਅਦ 1950 ਦੇ ਦਹਾਕੇ ਵਿਚ ਇਸ ਦਾ ਨਾਂ 32ਵੇਂ ਰਾਸ਼ਟਰਪਤੀ ਫ੍ਰੈਂਕਲਿਨ ਡੀ ਰੂਜਵੈਲਟ ਦੇ ਨਾਂ 'ਤੇ ਰੱਖਿਆ ਗਿਆ।
ਇਹ ਵੀ ਪੜੋ - ਔਰਤਾਂ ਦੇ ਕੱਪੜਿਆਂ, ਕੂੜੇ ਤੋਂ ਬਾਅਦ ਹੁਣ ਮਿਆਂਮਾਰ ਦੇ ਲੋਕਾਂ ਨੇ 'ਆਂਡਿਆਂ' ਨਾਲ ਜਤਾਇਆ ਵਿਰੋਧ, ਤਸਵੀਰਾਂ

'Kill The Bill' ਪ੍ਰਦਰਸ਼ਨ ਦੌਰਾਨ ਪੁਲਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪ, 107 ਲੋਕ ਗ੍ਰਿਫਤਾਰ
NEXT STORY