ਇਸਲਾਮਾਬਾਦ-ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਤਾਲਿਬਾਨ ਨੇ ਬੇਹਦ ਕਰੀਬ ਆ ਜਾਣ ਦੇ ਕਾਰਨ ਉਨ੍ਹਾਂ ਕੋਲ ਅਚਾਨਾਕ ਕਾਬੁਲ ਛੱਡ ਕੇ ਚੱਲੇ ਜਾਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ। ਨਾਲ ਹੀ ਉਨ੍ਹਾਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਸੱਤਾ ਦੇ ਤਬਾਦਲੇ ਸੰਬੰਧੀ ਇਕ ਸਮਝੌਤੇ ਦੀ ਗੱਲ ਤੋਂ ਇਨਕਾਰ ਕੀਤਾ। ਗਨੀ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਇਕ ਸਲਾਹਕਾਰ ਨੇ ਉਨ੍ਹਾਂ ਨੂੰ ਰਾਜਧਾਨੀ ਕਾਬੁਲ ਛੱਡ ਕੇ ਚੱਲੇ ਜਾਣ ਦੇ ਸੰਬੰਧ 'ਚ ਫੈਸਲਾ ਕਰਨ ਲਈ ਸਿਰਫ਼ ਚੰਦ ਮਿੰਟਾਂ ਦਾ ਸਮਾਂ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਟਰੱਕ ਓਪਰੇਟਰਾਂ ਤੇ ਟਰਾਂਸਪੋਰਟਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਮੰਨੇਗੀ 'ਆਪ' ਦੀ ਸਰਕਾਰ : ਕੇਜਰੀਵਾਲ
ਉਨ੍ਹਾਂ ਨੇ ਕਾਬੁਲ ਛੱਡਣ ਦੌਰਾਨ ਆਪਣੇ ਨਾਲ ਗੈਰ-ਕਾਨੂੰਨੀ ਰੂਪ ਨਾਲ ਕਰੋੜਾਂ ਰੁਪਏ ਲਿਜਾਣ ਸੰਬੰਧੀ ਦੋਸ਼ਾਂ ਦਾ ਵੀ ਖੰਡਨ ਕੀਤਾ। ਗਨੀ ਦੇ 15 ਅਗਸਤ ਨੂੰ ਅਚਾਨਕ ਅਤੇ ਗੁਪਤ ਤਰੀਕੇ ਨਾਲ ਅਫਗਾਨਿਸਤਾਨ ਛੱਡ ਕੇ ਚੱਲੇ ਜਾਣ ਨਾਲ ਖਰਾਬ ਹਾਲਤ ਬਣ ਗਏ ਸਨ ਕਿਉਂਕਿ ਅਮਰੀਕਾ ਅਤੇ ਨਾਟੋ ਬਲ ਅਫਗਾਨਿਸਤਾਨ ਤੋਂ ਵਾਪਸੀ ਦੇ ਅੰਤਿਮ ਪੜਾਅ 'ਚ ਸਨ। ਸਾਬਕਾ ਰਾਸ਼ਟਰਪਤੀ ਨੇ ਰੇਡੀਓ ਰਾਹੀਂ ਕਿਹਾ ਕਿ ਉਸ ਦਿਨ ਦੀ ਸਵੇਰ ਤੱਕ ਵੀ ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਮੈਂ ਦੁਪਹਿਰ ਬਾਅਦ ਚਲਾ ਜਾਵਾਂਗਾ।
ਇਹ ਵੀ ਪੜ੍ਹੋ : ਪੈਰਿਸ 'ਚ ਸ਼ੁੱਕਰਵਾਰ ਤੋਂ ਲੋਕਾਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ
ਹਾਲਾਂਕਿ, ਗਨੀ ਦੇ ਦਾਅਵੇ ਪਹਿਲਾਂ ਆਏ ਹੋਰ ਨੇਤਾਵਾਂ ਦੇ ਬਿਆਨਾਂ ਤੋਂ ਉਲਟ ਹਨ। ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਦਿੱਤੇ ਗਏ ਇਕ ਇੰਟਰਵਿਊ 'ਚ ਕਿਹਾ ਸੀ ਕਿ ਗਨੀ ਦੇ ਅਚਾਨਕ ਦੇਸ਼ ਛੱਡ ਕੇ ਚੱਲੇ ਜਾਣ ਨਾਲ ਸਰਕਾਰੀ ਵਾਰਤਾਕਾਰਾਂ ਦੇ ਤਾਲਿਬਾਨ ਨਾਲ ਗੱਲਬਾਤ ਦੇ ਮੌਕਿਆਂ 'ਤੇ ਪਾਣੀ ਫੇਰ ਦਿੱਤਾ ਸੀ।
ਇਹ ਵੀ ਪੜ੍ਹੋ : ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ ਚੰਨੀ ਸਰਕਾਰ : ਹਰਪਾਲ ਚੀਮਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੈਰਿਸ 'ਚ ਸ਼ੁੱਕਰਵਾਰ ਤੋਂ ਲੋਕਾਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ
NEXT STORY