ਲੰਡਨ— ਬ੍ਰਿਟੇਨ ਦੀ ਜਨਤਾ ਨੇ ਥੈਰੇਸਾ ਮੇਅ ਨੂੰ ਸਮੇਂ ਤੋਂ ਪਹਿਲਾਂ ਹੋਈਆਂ ਸੰਸਦੀ ਚੋਣਾਂ ਵਿਚ ਬਹੁਮਤ ਨਾ ਦੇ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰ ਦਿੱਤਾ ਹੈ ਪਰ ਇਸ ਤੋਂ ਬੇਪਰਵਾਹ ਥੈਰੇਸਾ ਬ੍ਰਿਟੇਨ ਦੀ ਸੱਤਾ 'ਤੇ ਕਾਬਜ਼ ਹੋਣ ਨੂੰ ਤਿਆਰ ਹੈ। ਚੋਣਾਂ ਵਿਚ 318 ਸੀਟਾਂ ਹਾਸਲ ਕਰਕੇ ਬਹੁਮਤ ਪ੍ਰਾਪਤ ਕਰਨ ਤੋਂ ਖੁੰਝੀ ਥੈਰੇਸਾ ਮੇਅ ਮਹਾਰਾਣੀ ਐਲਿਜ਼ਾਬੇਥ ਤੋਂ ਸਰਕਾਰ ਬਣਾਉਣ ਦੀ ਆਗਿਆ ਲੈਣ ਲਈ ਬਕਿੰਘਮ ਪੈਲੇਸ ਵਿਖੇ ਪਹੁੰਚ ਗਈ ਹੈ। ਬਕਿੰਘਮ ਪੈਲੇਸ ਵਿਚ ਮਹਾਰਾਣੀ ਐਲਿਜ਼ਾਬੇਥ ਅਤੇ ਥੈਰੇਸਾ ਮੇਅ ਦੀ ਹਾਈ ਪ੍ਰੋਫਾਈਲ ਮੀਟਿੰਗ ਚੱਲ ਰਹੀ ਹੈ। ਇਸੇ ਮੀਟਿੰਗ ਵਿਚ ਬ੍ਰਿਟੇਨ ਦੀ ਅਗਲੀ ਸੱਤਾ ਦਾ ਫੈਸਲਾ ਹੋਵੇਗਾ।
ਇੱਥੇ ਦੱਸ ਦੇਈਏ ਕਿ ਕਿਸੀ ਵੀ ਪਾਰਟੀ ਨੂੰ ਬਹੁਤਮ ਹਾਸਲ ਕਰਨ ਲਈ 650 ਸੀਟਾਂ 'ਚੋਂ 326 ਸੀਟਾਂ ਦੀ ਲੋੜ ਸੀ ਪਰ ਕੋਈ ਵੀ ਪਾਰਟੀ ਇਹ ਅੰਕੜਾ ਪਾਰ ਨਹੀਂ ਕਰ ਸਕੀ। ਹੁਣ ਦੋ ਪਾਰਟੀਆਂ ਦਾ ਗੱਠਜੋੜ ਹੀ ਬ੍ਰਿਟੇਨ ਵਿਚ ਦੇਖਣ ਨੂੰ ਮਿਲੇਗਾ। ਥੈਰੇਸਾ ਨੇ ਲੋੜੀਂਦੀਆਂ ਸੀਟਾਂ ਦਾ ਜਾਦੂਈ ਅੰਕੜਾ ਹਾਸਲ ਕਰਨ ਲਈ ਡੈਮੋਕ੍ਰੇਟਿਕ ਯੂਨੀਅਨ ਪਾਰਟੀ ( ਡੀ. ਯੂ. ਪੀ.) ਨਾਲ ਗੱਠਜੋੜ ਦਾ ਸਹਾਰਾ ਲਿਆ ਹੈ। ਡੀ. ਯੂ. ਪੀ. , ਕੰਜ਼ਰਵੇਟਿਵ ਪਾਰਟੀ ਨੂੰ ਸਮਰਥਨ ਦੇਣ ਲਈ ਮੰਨ ਗਈ ਹੈ। ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਲਈ ਜਿੱਥੇ 8 ਸੀਟਾਂ ਦੀ ਲੋੜ ਹੈ, ਉੱਥੇ ਡੀ. ਯੂ. ਪੀ. ਕੋਲ 10 ਸੀਟਾਂ ਹਨ।
ਜੇਰੇਮੀ ਕੋਰਬਿਨ ਨੇ ਮੰਗਿਆ ਥੈਰੇਸਾ ਦਾ ਅਸਤੀਫਾ
ਦੂਜੇ ਪਾਸੇ ਲੇਬਰ ਪਾਰਟੀ ਇਨ੍ਹਾਂ ਚੋਣਾਂ ਵਿਚ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਲੇਬਰ ਪਾਰਟੀ ਨੂੰ ਕੁੱਲ 261 ਸੀਟਾਂ ਮਿਲੀਆਂ ਹਨ। ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਨੇ ਥੈਰੇਸਾ ਮੇਅ ਨੂੰ ਅਸਤੀਫਾ ਦੇਣ ਲਈ ਕਿਹਾ ਹੈ ਪਰ ਥੈਰੇਸਾ ਨੇ ਇਸ ਦੇ ਉਲਟ ਜਾ ਕੇ ਸਰਕਾਰ ਬਣਾਉਣ ਦਾ ਰਾਹ ਚੁਣਿਆ ਹੈ। ਉਨ੍ਹਾਂ ਕਿਹਾ ਕਿ ਥੈਰੇਸਾ ਸਮੇਂ ਤੋਂ ਪਹਿਲਾਂ ਚੋਣਾਂ ਕਰਵਾ ਕੇ ਬਹੁਮਤ ਹਾਸਲ ਕਰਨਾ ਚਾਹੁੰਦੀ ਸੀ ਪਰ ਇਸ ਚੱਕਰ ਵਿਚ ਉਸ ਨੇ ਆਪਣੀਆਂ ਸੀਟਾਂ ਗਵਾ ਦਿੱਤੀਆਂ।
ਬਰਮਿੰਘਮ 'ਚ ਪ੍ਰੈਸਰ ਕੁੱਕਰ ਬੰਬ ਬਣਾਉਣ ਵਾਲਾ ਹੁਸੈਨ ਅਦਾਲਤ ਵਲੋਂ ਦੋਸ਼ੀ ਕਰਾਰ
NEXT STORY