ਬੀਜਿੰਗ : ਆਮ ਤੌਰ 'ਤੇ ਵਿਆਹਾਂ ਵਿੱਚ ਲਾੜਾ ਸਜਾਈਆਂ ਹੋਈਆਂ ਮਹਿੰਗੀਆਂ ਕਾਰਾਂ ਜਾਂ ਘੋੜੀ 'ਤੇ ਸਵਾਰ ਹੋ ਕੇ ਬਰਾਤ ਲੈ ਕੇ ਜਾਂਦਾ ਹੈ। ਚੀਨ ਵਿੱਚ ਇੱਕ ਅਜਿਹਾ ਅਨੋਖਾ ਵਿਆਹ ਹੋਇਆ ਹੈ ਜਿਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਚੀਨ ਦੇ ਅਨਹੁਈ ਸੂਬੇ ਵਿੱਚ ਇੱਕ ਲਾੜਾ ਆਪਣੀ ਲਾੜੀ ਨੂੰ ਲੈਣ ਲਈ 9 ਸੈਪਟਿਕ ਟੈਂਕ (ਗੰਦੇ ਪਾਣੀ ਦੀ ਸਫਾਈ ਵਾਲੇ) ਟਰੱਕਾਂ ਦੇ ਕਾਫਲੇ ਨਾਲ ਪਹੁੰਚਿਆ।

ਆਪਣੇ ਕੰਮ 'ਤੇ ਮਾਣ, ਇਸ ਲਈ ਚੁਣਿਆ ਇਹ ਤਰੀਕਾ
ਲਾੜੇ ਦਾ ਨਾਮ ਪਾਨ ਹਾਓਨਾਨ ਹੈ ਅਤੇ ਉਸਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਸੀਵਰੇਜ ਅਤੇ ਗੰਦੇ ਪਾਣੀ ਦੀ ਸਫਾਈ ਦੇ ਕੰਮ ਵਿੱਚ ਲੱਗਿਆ ਹੋਇਆ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਾਨ ਨੇ ਕਿਸੇ ਹੋਰ ਖੇਤਰ ਵਿੱਚ ਕਿਸਮਤ ਅਜ਼ਮਾਈ ਪਰ ਸਫਲ ਨਾ ਹੋਣ 'ਤੇ ਉਸਨੇ ਆਪਣੇ ਪਿਤਾ ਦਾ ਇਹੀ ਕਾਰੋਬਾਰ ਸੰਭਾਲ ਲਿਆ। ਅੱਜ ਉਹ ਖੁਦ ਸੈਪਟਿਕ ਟੈਂਕ ਟਰੱਕ ਚਲਾਉਂਦਾ ਹੈ ਅਤੇ ਕਈ ਕਰਮਚਾਰੀਆਂ ਦੀ ਟੀਮ ਨੂੰ ਵੀ ਸੰਭਾਲਦਾ ਹ। ਉਸਦਾ ਮੰਨਣਾ ਹੈ ਕਿ ਭਾਵੇਂ ਇਹ ਕੰਮ ਦੇਖਣ ਵਿੱਚ ਗੰਦਾ ਲੱਗਦਾ ਹੋਵੇ, ਪਰ ਇਸ ਨਾਲ ਹੋਣ ਵਾਲੀ ਕਮਾਈ ਪੂਰੀ ਤਰ੍ਹਾਂ ਇਮਾਨਦਾਰੀ ਦੀ ਹੈ।


9 ਟਰੱਕਾਂ ਨੂੰ ਫੁੱਲਾਂ ਨਾਲ ਸਜਾ ਕੇ ਕੱਢੀ ਬਰਾਤ
ਵਿਆਹ ਵਾਲੇ ਦਿਨ ਪਾਨ ਨੇ ਕੁੱਲ 9 ਸੈਪਟਿਕ ਟੈਂਕ ਟਰੱਕਾਂ ਦੀ ਵਰਤੋਂ ਕੀਤੀ। ਇਨ੍ਹਾਂ ਟਰੱਕਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ ਕੀਤਾ ਗਿਆ ਅਤੇ ਫਿਰ ਲਾਲ ਰੰਗ ਦੇ ਫੁੱਲਾਂ, ਬੈਨਰਾਂ ਅਤੇ ਹੋਰ ਸਜਾਵਟ ਨਾਲ ਲਾੜੇ ਦੇ ਸਵਾਗਤ ਲਈ ਤਿਆਰ ਕੀਤਾ ਗਿਆ।ਪਾਨ ਦੀ ਲਾੜੀ, ਲੀ ਯਾਕਿੰਗ ਨੇ ਵੀ ਇਸ ਅਨੋਖੇ ਵਿਚਾਰ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕੀਤਾ। ਉਸਦਾ ਕਹਿਣਾ ਹੈ ਕਿ ਉਸਦੇ ਲਈ ਇਹ ਜ਼ਿਆਦਾ ਮਾਇਨੇ ਰੱਖਦਾ ਹੈ ਕਿ ਉਸਦਾ ਜੀਵਨ ਸਾਥੀ ਮਿਹਨਤੀ ਅਤੇ ਇਮਾਨਦਾਰ ਹੈ, ਚਾਹੇ ਉਹ ਕੋਈ ਵੀ ਕੰਮ ਕਿਉਂ ਨਾ ਕਰਦਾ ਹੋਵੇ।

ਸੋਸ਼ਲ ਮੀਡੀਆ 'ਤੇ ਮਿਲੀ-ਜੁਲੀ ਪ੍ਰਤੀਕਿਰਿਆ
ਸ਼ੁਰੂ ਵਿੱਚ ਪਾਨ ਦੇ ਮਾਪੇ ਇਸ ਵਿਚਾਰ ਤੋਂ ਸਹਿਮਤ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਵਿਆਹ ਵਰਗੇ ਖਾਸ ਮੌਕੇ 'ਤੇ ਅਜਿਹਾ ਕਰਨਾ ਠੀਕ ਨਹੀਂ ਹੈ, ਪਰ ਲਾੜੀ ਦੀ ਸਹਿਮਤੀ ਤੋਂ ਬਾਅਦ ਉਹ ਵੀ ਮੰਨ ਗਏ। ਸੋਸ਼ਲ ਮੀਡੀਆ 'ਤੇ ਲੱਖਾਂ ਲੋਕਾਂ ਨੇ ਇਸ ਵਿਆਹ ਦੀ ਵੀਡੀਓ ਦੇਖੀ ਹੈ। ਕੁਝ ਲੋਕ ਇਸ ਨੂੰ ਅਜੀਬ ਦੱਸ ਰਹੇ ਹਨ, ਜਦਕਿ ਬਹੁਤ ਸਾਰੇ ਲੋਕ ਪਾਨ ਦੇ ਆਪਣੇ ਕੰਮ ਪ੍ਰਤੀ ਮਾਣ ਅਤੇ ਇਮਾਨਦਾਰੀ ਦੀ ਤਾਰੀਫ਼ ਕਰ ਰਹੇ ਹਨ। ਪਾਨ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਨੂੰ ਛੁਪਾਉਣਾ ਨਹੀਂ ਚਾਹੁੰਦੇ ਸਨ ਕਿਉਂਕਿ ਇਹ ਸਮਾਜ ਲਈ ਇੱਕ ਜ਼ਰੂਰੀ ਸੇਵਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
''ਹਾਰ ਨੂੰ ਜਿੱਤ ਵਜੋਂ ਪੇਸ਼ ਕਰ ਰਿਹਾ ਅਮਰੀਕਾ..!'', ਇਰਾਨ ਨੇ ਡੋਨਾਲਡ ਟਰੰਪ 'ਤੇ ਦਿੱਤਾ ਵੱਡਾ ਬਿਆਨ
NEXT STORY