ਨਵੀਂ ਦਿੱਲੀ/ਦਮਿਸ਼ਕ— ਭਾਰਤ ਸਣੇ ਦੁਨੀਆ ਭਰ 'ਚ ਨਾਰੀ ਸ਼ਕਤੀਕਰਨ ਤੇ ਔਰਤਾਂ ਦੀ ਬਰਾਬਰੀ ਇਕ ਵੱਡਾ ਮੁੱਦਾ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਅੱਜ ਵੀ ਔਰਤਾਂ ਨੂੰ ਕੁਝ ਖਤਰਨਾਕ ਸੇਵਾਵਾਂ 'ਚ ਪੁਰਸ਼ਵਾਸੀ ਮਾਨਸਿਕਤਾ ਕਰਕੇ ਨਹੀਂ ਰੱਖਿਆ ਜਾਂਦਾ ਹੈ। ਦੂਜੇ ਪਾਸੇ ਮਹਿਲਾ ਕਮਾਂਡੋ ਦਾ ਇਹ ਦਸਤਾ ਅੱਤਵਾਦੀਆਂ ਦੇ ਮੁੱਖ ਗੜ੍ਹ 'ਚ ਉਨ੍ਹਾਂ ਦੇ ਦੰਦ ਖੱਟੇ ਕਰ ਰਿਹਾ ਹੈ। ਇਨ੍ਹਾਂ ਖੂਬਸੂਰਤ ਯੋਧਿਆਂ ਦਾ ਨਾਂ ਦੁਨੀਆ ਦੀਆਂ ਸਭ ਤੋਂ ਖਤਰਨਾਕ ਯੋਧਿਆਂ 'ਚ ਸ਼ਾਮਲ ਹੈ।

ਇਨ੍ਹਾਂ ਕਮਾਂਡੋਜ਼ ਦਾ ਨਾਂ ਕੁਰਦ ਲੜਾਕਿਆਂ 'ਚ ਸ਼ਾਮਲ ਹੈ। ਉਨ੍ਹਾਂ ਨੂੰ ਸੀਰੀਆ ਦੇ ਸਰਹੱਦੀ ਇਲਾਕਿਆਂ 'ਚ ਇਸਲਾਮਿਕ ਸਟੇਟ ਦੇ ਖਿਲਾਫ ਮੋਰਚੇ 'ਤੇ ਤਾਇਨਾਤ ਕੀਤਾ ਗਿਆ ਹੈ। ਇਸਲਾਮਿਕ ਸਟੇਟ ਦੇ ਲੜਾਕਿਆਂ ਨਾਲ ਮੁਕਾਬਲਾ ਕਰਨ ਲਈ ਉਨ੍ਹਾਂ ਨੂੰ ਗਰਮ ਤੇ ਪੱਥਰੀਲੇ ਰੇਗਿਸਤਾਨ 'ਚ ਜੰਗ ਲਈ ਸਭ ਤੋਂ ਔਖੀ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਕਿਸੇ ਵੀ ਤਰ੍ਹਾਂ ਦੀ ਮੁਕਾਬਲਾ ਕਰਨ ਲਈ ਇਨ੍ਹਾਂ ਔਰਤਾਂ ਨੂੰ ਹਰ ਤਰ੍ਹਾਂ ਦੇ ਹਥਿਆਰ ਤੇ ਗੋਲਾ-ਬਾਰੂਦ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਰਾਕ ਦੀਆਂ ਇਹ ਬਹਾਦਰ ਕੁਰਦਿਸ਼ ਔਰਤਾਂ ਕੁਰਦਿਸ਼ ਪੇਸ਼ਮੇਰਗਾ ਫਾਈਟਰਸ 'ਚ ਸ਼ਾਮਲ ਹਨ। ਇਰਾਕ ਦੇ ਬਰਲਿਨ 'ਚ ਉਨ੍ਹਾਂ ਨੂੰ ਫੌਜੀ ਸਿਖਲਾਈ ਦਿੱਤੀ ਜਾਂਦੀ ਹੈ। ਆਈ.ਐੱਸ. ਲੜਾਕਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਕੁਰਦ ਦਸਤੇ ਦੀਆਂ ਇਹ ਲੜਕੀਆਂ ਉਨ੍ਹਾਂ 'ਤੇ ਇਸ ਤਰ੍ਹਾਂ ਭਾਰੀਆਂ ਪੈਣਗੀਆਂ। ਇਨ੍ਹਾਂ ਕੁਰਦ ਲੜਕੀਆਂ ਨੇ ਕਟੜਪੰਥੀਆਂ ਦੇ ਦੰਦ ਖੱਟੇ ਕਰ ਦਿੱਤੇ ਹਨ।

ਇਸਲਾਮਿਕ ਸਟੇਟ ਦਾ ਮੁਕਾਬਲਾ ਕਰਨ ਲਈ ਅਮਰੀਕਾ ਤੇ ਜਰਮਨੀ ਵੀ ਇਨ੍ਹਾਂ ਕੁਰਦ ਲੜਾਕਿਆਂ ਨੂੰ ਕਈ ਤਰ੍ਹਾਂ ਦੀਆਂ ਸਿਖਲਾਈਆਂ ਦੇ ਚੁੱਕੇ ਹਨ। ਵੱਖ-ਵੱਖ ਦੇਸ਼ਾਂ ਤੋਂ ਆਈਆਂ ਇਹ ਲੜਕੀਆਂ ਇਕ ਵੱਖਰੇ ਕੁਰਦਿਸਤਾਨ ਦਾ ਸੁਪਨਾ ਦੇਖਦੀਆਂ ਹਨ। ਕੁਝ ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਫ੍ਰੰਟ 'ਤੇ ਆਈ.ਐੱਸ. ਲੜਾਕਿਆਂ ਨਾਲ ਮੁਕਾਬਲਾ ਕਰਨ ਲਈ ਭੇਜਿਆ ਜਾਂਦਾ ਹੈ।

ਸਿਖਲਾਈ ਦੌਰਾਨ ਇਨ੍ਹਾਂ ਨੂੰ ਇਕ ਗੀਤ ਵਾਰ-ਵਾਰ ਗਾ ਕੇ ਸੁਣਾਇਆ ਜਾਂਦਾ ਹੈ, ਜਿਸ ਦੇ ਬੋਲ ਹਨ, ''ਪਿਆਰੀ ਮਾਂ, ਮੇਰੇ ਲਈ ਹੰਝੂ ਨਾ ਵਹਾਉਣਾ। ਮੈਂ ਧਰਤੀ ਮਾਂ 'ਤੇ ਮਿਟਣ ਲਈ ਤਿਅਆਰ ਹਾਂ। ਮੈਂ ਦੁਸ਼ਮਣ ਨੂੰ ਮਿਟਾਉਣ ਲਈ ਤਿਆਰ ਹਾਂ।'' ਇਸ ਗੀਤ ਦੀ ਵਰਤੋਂ ਲੜਕੀਆਂ 'ਚ ਦੇਸ਼ਭਗਤੀ ਤੇ ਬਲਿਦਾਨ ਦੀ ਭਾਵਨਾ ਪੈਦਾ ਕਰਨ ਲਈ ਕੀਤੀ ਜਾਂਦੀ ਹੈ।

UK : ਗੋਲਡਸਮਿੱਥ ਯੂਨੀਵਰਸਿਟੀ ਨੇ ਆਪਣੇ ਕੈਂਪਸ 'ਚ ਬੈਨ ਕੀਤਾ ਬੀਫ
NEXT STORY