ਪੈਰਿਸ— ਫਰਾਂਸ ਦੀ ਰਾਜਧਾਨੀ ਪੈਰਿਸ ਸ਼ਹਿਰ ਆਪਣੇ ਟੂਰਰਿਜ਼ਮ ਤੇ ਰੰਗੀਨ ਲਾਈਫ ਲਈ ਜਾਣਿਆ ਜਾਂਦਾ ਹੈ ਪਰ ਇਥੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵੀ ਵਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਪੈਰਿਸ ਗਏ ਇਕ ਜਾਪਾਨੀ ਵਿਅਕਤੀ ਦੇ ਹੱਥ ਤੋਂ ਚੋਰ ਨੇ 5 ਕਰੋੜ ਰੁਪਏ ਦੀ ਘੜੀ ਚੋਰੀ ਕਰ ਲਈ। ਆਪਣੇ ਨਾਲ ਹੋਈ ਇਸ ਘਟਨਾ ਕਾਰਨ ਵਿਅਕਤੀ ਹੱਕਾ-ਬੱਕਾ ਰਹਿ ਗਿਆ ਪਰ ਉਸ ਦੀ ਕਿਸਮਤ ਚੰਗੀ ਸੀ ਕਿ ਪੁਲਸ ਦੀ ਮਦਦ ਨਾਲ ਉਸ ਚੋਰ ਨੂੰ ਵੀ ਕਾਬੂ ਕਰ ਲਿਆ ਗਿਆ।
ਅਸਲ 'ਚ ਜਾਪਾਨ ਦੇ 30 ਸਾਲਾ ਕਾਰੋਬਾਰੀ ਪੈਰਿਸ ਦੇ ਇਕ ਪੰਜ ਤਾਰਾ ਹੋਟਲ 'ਚ ਰੁਕਿਆ ਸੀ। ਰਾਤ ਨੂੰ ਉਹ ਸਿਗਰਟ ਪੀਣ ਬਾਹਰ ਨਿਕਲਿਆ। ਜਦੋਂ ਉਹ ਆਪਣੇ ਹੋਟਲ 'ਚੋਂ ਬਾਹਰ ਨਿਕਲਿਆ ਤਾਂ ਇਕ ਵਿਅਕਤੀ ਨੇ ਉਸ ਨੂੰ ਸਿਗਰਟ ਆਫਰ ਕੀਤੀ। ਉਸ ਨੇ ਚੋਰ ਨੂੰ ਚੰਗਾ ਵਿਅਕਤੀ ਸਮਝ ਕੇ ਜਿਵੇਂ ਹੀ ਸਿਗਰਟ ਲਈ ਹੱਥ ਵਧਾਇਆ ਚੋਰ ਉਨ੍ਹਾਂ ਦੀ ਘੜੀ ਖੋਹ ਕੇ ਫਰਾਰ ਹੋ ਗਿਆ। ਪੀੜਤ ਨੇ ਦੱਸਿਆ ਕਿ ਉਸ ਦੇ ਹੱਥ 'ਚ ਪਹਿਨਣ ਵਾਲੀ ਘੜੀ ਦੀ ਕੀਮਤ 8,40,000 ਡਾਲਰ ਸੀ।
ਘੜੀ ਦੀ ਕੀਮਤ ਸੁਣ ਕੇ ਪੁਲਸ ਦੇ ਵਾਲੇ ਤੁਰੰਤ ਸਾਵਧਾਨ ਹੋ ਗਏ ਤੇ ਤੁਰੰਤ ਚੋਰ ਦੀ ਤਾਲਸ਼ 'ਚ ਲੱਗ ਗਏ। ਦੱਸ ਦਈਏ ਕਿ ਹਾਲ ਦੇ ਕੁਝ ਸਾਲਾਂ 'ਚ ਸ਼ਹਿਰ 'ਚ ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ ਵਧੀਆਂ ਹਨ। ਪੈਰਿਸ ਟੂਰਰਿਜ਼ਮ ਦੇ ਲਈ ਵਿਸ਼ਵ ਪ੍ਰਸਿੱਧ ਹੈ ਤੇ ਉਥੇ ਦੁਨੀਆ ਭਰ ਤੋਂ ਸੈਲਾਨੀ ਪਹੁੰਚਦੇ ਹਨ। ਅਜਿਹੇ 'ਚ ਉਥੇ ਸਥਾਨਕ ਚੋਰਾਂ ਦੇ ਲਈ ਸੈਲਾਨੀ ਆਸਾਨ ਸ਼ਿਕਾਰ ਸਾਬਿਤ ਹੁੰਦੇ ਹਨ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਪੈਰਿਸ 'ਚ ਜਨਵਰੀ ਤੋਂ ਸਤੰਬਰ ਮਹੀਨੇ ਦੇ ਵਿਚਾਲੇ 71 ਚੋਰੀ ਦੇ ਕੇਸ ਦਰਜ ਕੀਤੇ ਗਏ। ਇਸ ਦੌਰਾਨ ਕੁੱਲ 78 ਲੱਖ ਦਾ ਸਾਮਾਨ ਚੋਰੀ ਹੋਇਆ ਹੈ। ਹਾਲਾਂਕਿ ਹਰ ਕੋਈ ਜਾਪਾਨੀ ਵਿਅਕਤੀ ਜਿੰਨਾ ਖੁਸ਼ਕਿਸਮਤ ਨਹੀਂ ਸੀ। ਅਸਲ 'ਚ ਜਦੋਂ ਚੋਰ ਘੜੀ ਚੋਰੀ ਕਰਕੇ ਭੱਜਿਆ ਤਾਂ ਉਸ ਦਾ ਫੋਨ ਉਥੇ ਹੀ ਡਿੱਗ ਗਿਆ, ਜਿਸ ਦੇ ਆਧਾਰ 'ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ 'ਚ ਚੋਰ ਨੇ ਹੀ ਇਸ ਸਭ ਤੋਂ ਵੱਡੀ ਚੋਰੀ ਦਾ ਖੁਲਾਸਾ ਕੀਤਾ ਹੈ।
ਖੰਡ ਨਾਲ ਬਣੇ ਤਰਲ ਪਦਾਰਥਾਂ ਦੇ ਪ੍ਰਚਾਰ 'ਤੇ ਪਾਬੰਦੀ ਲਾਉਣ ਦੀ ਤਿਆਰੀ 'ਚ ਸਿੰਗਾਪੁਰ
NEXT STORY