ਵਾਸ਼ਿੰਗਟਨ — ਅਮਰੀਕੀ ਫੁੱਟਬਾਲ ਟੀਮ ਮਿਆਮੀ ਡਾਲਫਿਨਸ ਦੀ ਸਾਬਕਾ ਚੀਅਰਲੀਡਰ ਨੇ ਆਪਣੀ ਟੀਮ ਖਿਲਾਫ ਅਧਿਕਾਰਕ ਤੌਰ 'ਤੇ ਸ਼ਿਕਾਇਤ ਦਰਜ ਕਰਾਈ ਹੈ। ਜਿਸ 'ਚ ਉਸ ਦਾ ਕਹਿਣਾ ਹੈ ਕਿ ਉਸ ਦੇ ਧਰਮ ਅਤੇ ਵਰਜਨਿਟੀ (ਕੁਆਰੇਪਣ) ਕਾਰਨ ਉਸ ਨੂੰ ਪਰੇਸ਼ਾਨ ਕੀਤਾ ਗਿਆ ਹੈ।
ਕ੍ਰਿਸਟਨ ਐੱਨ. ਵੇਰ 27 ਸਾਲ ਦੀ ਹੈ। ਉਹ ਕਹਿੰਦੀ ਹੈ ਕਿ 2016 'ਚ ਟੀਮ ਦੇ ਡਾਇਰੈਕਟਰ ਦੇ ਨਾਲ ਇਕ ਇੰਟਰਵਿਊ ਤੋਂ ਬਾਅਦ ਉਨ੍ਹਾਂ ਨੇ ਡਾਂਸ ਗਰੁੱਪ ਨੂੰ ਛੱਡ ਦਿੱਤਾ ਸੀ, ਇਸ ਗੱਲਬਾਤ 'ਚ ਉਨ੍ਹਾਂ ਨਾਲ ਉਨ੍ਹਾਂ ਦੇ ਸੈਕਸੁਐਲ ਜ਼ਿੰਦਗੀ 'ਤੇ ਗੱਲ ਕੀਤੀ ਗਈ ਸੀ। ਹਾਲਾਂਕਿ ਉਹ ਅਜਿਹੀ ਪਹਿਲੀ ਚੀਅਰਲੀਡਰ ਨਹੀਂ ਹੈ ਜਿਸ ਨੇ ਇਸ ਤਰ੍ਹਾਂ ਦੇ ਵਾਤਾਵਰਣ ਦੀ ਸ਼ਿਕਾਇਤ ਕੀਤੀ ਹੈ। ਫੁੱਟਬਾਲ ਟੀਮ ਨਿਊ ਆਰਲੈਂਸ ਸੈਂਟਸ ਦੀ ਸਾਬਕਾ ਚੀਅਰਲੀਡਰ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਅੰਡਰਵੇਅਰ ਪਾਈ ਹੋਈ ਆਪਣੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ।
ਵੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ਿਕਾਇਤ ਨੂੰ ਉਨ੍ਹਾਂ ਨੇ ਬੁੱਧਵਾਰ ਨੂੰ ਫਲੋਰੀਡਾ ਦੇ ਹਿਊਮਨ ਰਿਲੇਸ਼ਨ ਕਮੀਸ਼ਨ ਨੂੰ ਦਿੱਤੀ ਹੈ ਅਤੇ ਇਸ ਨੂੰ ਅਮਰੀਕੀ ਫੁੱਟਬਾਲ ਟੀਮ 'ਤੇ ਹਮਲੇ ਦੇ ਤੌਰ 'ਤੇ ਨਹੀਂ ਦੇਖਿਆ ਜਾਵੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟੈਲੀਫੋਨ 'ਤੇ ਦਿੱਤੇ ਇੰਟਰਵਿਊ 'ਚ ਦੱਸਿਆ, 'ਮੈਂ ਉਨ੍ਹਾਂ ਦੇ ਖਿਲਾਫ ਨਹੀਂ ਹਾਂ। ਮੈਂ ਚੀਅਰਲੀਡਰਜ਼ ਲਈ ਇਸ ਨੂੰ ਬਿਹਤਰ ਥਾਂ ਬਣਾਉਣਾ ਚਾਹੁੰਦੀ ਹਾਂ।' ਵੇਰ ਨੇ 3 ਸਾਲ ਬਾਅਦ ਟੀਮ ਨੂੰ ਛੱਡ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਲੰਡਨ 'ਚ ਕੋਚ ਬਸ 'ਚ ਇਕ ਘਟਨਾ ਹੋਈ ਅਤੇ ਉਹ ਉਤਪੀੜਣ ਦਾ ਕਾਰਨ ਬਣ ਗਈ। ਵੇਰ ਆਪਣੀ ਸ਼ਿਕਾਇਤ 'ਚ ਕਹਿੰਦੀ ਹੈ, ਜਦੋਂ 2015 'ਚ ਵੈਮਬਲੀ ਸਟੇਡੀਅਨ 'ਚ ਨਿਊਯਾਰਕ ਜੇਟਸ ਟੀਮ ਖੇਡੀ ਤਾਂ ਨਾਲ ਡਾਂਸ ਕਰਨ ਵਾਲੇ ਆਪਸ 'ਚ 'ਸੈਕਸ ਪਲੇਲਿਸਟ' ਦੇ ਬਾਰੇ 'ਚ ਗੱਲ ਕਰ ਰਹੇ ਸਨ।' ਵੇਰ ਦੱਸਦੀ ਹੈ ਕਿ, ਮੇਰੇ 'ਤੇ ਜ਼ੋਰ ਦਿੱਤਾ ਗਿਆ ਕਿ ਮੈਂ ਆਪਣੀ ਪਲੇਲਿਸਟ ਦੇਵਾਂ।' ਉਦੋਂ ਉਸ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਵਰਜਿਨ ਹੋਣ ਦੇ ਬਾਰੇ 'ਚ ਦੱਸਿਆ।
ਸ਼ਿਕਾਇਤ 'ਚ ਉਨ੍ਹਾਂ ਦੇ ਵਕੀਲ ਨੇ ਦਲੀਲ ਦਿੱਤੀ ਹੈ, ਕ੍ਰਿਸਟੀਨ ਨੇ ਆਪਣੀ ਟੀਮ ਦੇ ਸਾਥੀਆਂ ਨੂੰ ਕਿਹਾ ਸੀ ਕਿ ਉਹ ਵਿਆਹ ਹੋਣ ਤੱਕ ਦਾ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਭਗਵਾਨ ਦੇ ਨਾਲ ਉਸ ਦੇ ਕੁਝ ਖਾਸ ਸਬੰਧ ਹਨ।' ਬਾਅਦ 'ਚ ਸਾਲਾਨਾ ਪਰਫੋਰਮੈਂਸ ਰਿਵਿਊ ਦੌਰਾਨ ਜਦੋਂ ਚੀਅਰਲੀਡਰਜ਼ ਨੂੰ ਆਪਣੇ ਕੰਮ ਲਈ ਮੁੜ ਅਪਲਾਈ ਕਰਨਾ ਪੈਂਦਾ ਹੈ ਤਾਂ ਉਦੋਂ ਟੀਮ ਡਾਇਰੈਕਟਰ ਡੋਰੀ ਗ੍ਰੋਗੇਨ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ। ਉਹ ਦਾਅਵਾ ਕਰਦੀ ਹੈ ਡਾਇਰੈਕਟਰ ਨੇ ਉਨ੍ਹਾਂ ਨੂੰ ਕਿਹਾ, 'ਚੱਲੋਂ ਤੁਹਾਡੀ ਵਰਜਨਿਟੀ ਦੇ ਬਾਰੇ 'ਚ ਗੱਲ ਕਰਦੇ ਹਾਂ।' ਉਨ੍ਹਾਂ ਦੇ ਵਕੀਲ ਮੁਤਾਬਕ ਵੇਰ ਨੇ ਆਪਣੀ ਵਰਜਨਿਟੀ ਦੇ ਬਾਰੇ 'ਚ ਅੱਗੇ ਤੋਂ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਟੀਮ ਦੇ ਇਕ ਬੁਲਾਰੇ ਨੇ ਦੱਸਿਆ ਕਿ 2016 'ਚ ਸਾਨੂੰ ਚੀਅਰਲੀਡਰਜ਼ ਦੇ ਨਾਲ ਹੋਣ ਵਾਲੀ ਘਟਨਾ ਦੇ ਬਾਰੇ 'ਚ ਪਤਾ ਲੱਗਾ ਸੀ, ਜਦੋਂ ਚੀਅਰਲੀਡਰਾਂ ਦਾ ਪ੍ਰਦਰਸ਼ਨ ਉਮੀਦ ਤੋਂ ਘੱਟ ਸੀ। ਅਸੀਂ ਤੁਰੰਤ ਇਸ ਮੁੱਦੇ ਨੂੰ ਚੁੱਕਿਆ ਅਤੇ ਸੁਪਰਵਾਈਜ਼ਰ ਨੂੰ ਹਟਾ ਦਿੱਤਾ, ਜਿਨ੍ਹਾਂ ਨੇ ਬਾਅਦ ਪੂਰੀ ਟੀਮ ਤੋਂ ਮੁਆਫੀ ਮੰਗੀ।' ਅਮਰੀਕੀ ਮੀਡੀਆ ਰਿਪੋਰਟ ਮੁਤਾਬਕ ਗ੍ਰੋਗੇਨ ਅਜੇ ਵੀ ਆਪਣੀ ਉਸ ਭੂਮਿਕਾ 'ਚ ਕੰਮ ਕਰ ਰਹੀ ਹੈ। ਉਨ੍ਹਾਂ ਦੇ ਦਾਅਵਿਆਂ 'ਚ ਇਹ ਵੀ ਕਿਹਾ ਗਿਆ ਹੈ ਕਿ ਵੇਰ ਦਾ ਤਰਕ ਹੈ ਕਿ ਟੀਮ ਦੇ ਇੰਸਟਗ੍ਰਾਮ ਅਕਾਊਂਟ 'ਤੇ ਵੀ ਉਨ੍ਹਾਂ ਦੀ ਉਹ ਪੋਸਟ ਨਹੀਂ ਪਾਉਣੀ ਚਾਹੀਦੀ, ਜਿਸ 'ਚ ਉਸ ਦੇ ਈਸਾਈ ਧਰਮ ਹੋਣ ਦਾ ਜ਼ਿਕਰ ਹੁੰਦਾ ਹੈ।
ਮਿਆਮੀ ਡਾਲਫਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਅਸੀਂ ਸੰਗਠਨ ਨਾਲ ਜੁੜੇ ਸਾਰੇ ਲੋਕਾਂ ਲਈ ਇਕ ਸਕਰਾਤਾਮਕ ਕਾਰਜ ਦਾ ਵਾਤਾਵਰਣ ਦੇਣ ਲਈ ਗੰਭੀਰਤਾ ਨਾਲ ਵਚਨਬੱਧ ਹਾਂ।' ਅਸੀਂ ਆਪਣੇ ਸੰਗਠਨ ਦੇ ਹਰੇਕ ਮੈਂਬਰ ਨੂੰ ਇਕ ਮਾਨਕਾਂ 'ਤੇ ਰੱਖਦੇ ਹਾਂ। ਲਿੰਗ ਜਾਤੀ ਅਤੇ ਧਾਰਮਿਕ ਦੇ ਕਾਰਨ ਕਈ ਭੇਦਭਾਵ ਨਹੀਂ ਕਰਦੇ। ਅਮਰੀਕੀ ਮੀਡੀਆ ਦੀ ਸਟੇਟਮੈਂਟ 'ਚ ਨੈਸ਼ਨਲ ਫੁੱਟਬਾਲ ਲੀਗ ਦਾ ਕਹਿਣਾ ਹੈ ਕਿ ਸੰਗਠਨ ਅਤੇ ਉਸ ਦੀ ਟੀਮ ਜਾਬ ਕਰਨ ਵਾਲਿਆਂ 'ਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਦੀ। ਇਸ ਬਿਆਨ 'ਚ ਨੈਸ਼ਨਲ ਫੁੱਟਬਾਲ ਲੀਗ ਨੇ ਕਿਹਾ ਹੈ, 'ਚੀਅਰਲੀਡਰਜ਼ ਦੇ ਨਾਲ ਜੋ ਵੀ ਲੀਗ ਲਈ ਕੰਮ ਕਰਦੀ ਹੈ ਜਿਸ 'ਚ ਚੀਅਰਲੀਡਰ ਵੀ ਸ਼ਾਮਲ ਹੈ, ਉਸ ਦੇ ਕੋਲ ਸਕਰਤਾਮਕ ਅਤੇ ਸਨਮਾਨਜਨਕ ਵਾਤਾਵਰਣ 'ਚ ਕੰਮ ਕਰਨ ਦਾ ਅਧਿਕਾਰ ਹੈ। ਜੋ ਕਿਸੇ ਵੀ ਪ੍ਰਕਾਰ ਦੇ ਉਤਪੀੜਣ ਅਤੇ ਭੇਦਭਾਵ ਤੋਂ ਮੁਕਤ ਹੈ ਅਤੇ ਇਹ ਰਾਜ ਅਤੇ ਕੇਂਦਰੀ ਕਾਨੂੰਨ ਦੇ ਤਹਿਤ ਆਉਂਦਾ ਹੈ।
ਹਾਊਸ ਆਫ ਲਾਰਡਜ਼ 'ਚ ਵਿਸਾਖੀ ਮੌਕੇ ਤਨਮਨਜੀਤ ਸਿੰਘ ਢੇਸੀ ਨੂੰ ਮਿਲਿਆ 'ਸਿੱਖ ਆਫ ਦਿ ਯੀਅਰ' ਸਨਮਾਨ
NEXT STORY