ਐਂਟਰਟੇਂਮੈਂਟ ਡੈਸਕ : ਹਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਜੇਮਸ ਕੈਮਰੂਨ ਦੀ ਫਿਲਮ 'Avatar: Fire and Ash' ਨੇ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਦਸਤਕ ਦੇ ਦਿੱਤੀ ਹੈ। ਇਹ ਫਿਲਮ ਅਵਤਾਰ ਸੀਰੀਜ਼ ਦੀ ਤੀਜੀ ਕੜੀ ਹੈ, ਜੋ ਦਰਸ਼ਕਾਂ ਨੂੰ ਮੁੜ ਪੈਂਡੋਰਾ ਗ੍ਰਹਿ ਦੀ ਜਾਦੂਈ ਦੁਨੀਆ ਵਿੱਚ ਲਿਜਾਂਦੀ ਹੈ। ਫਿਲਮ ਨੇ ਆਪਣੇ ਓਪਨਿੰਗ ਵੀਕੈਂਡ ਵਿੱਚ ਗਲੋਬਲ ਬਾਕਸ ਆਫਿਸ 'ਤੇ ਤਿੰਨ ਦਿਨਾਂ 'ਚ ਕਰੀਬ 345 ਮਿਲੀਅਨ ਡਾਲਰ (ਲਗਭਗ 28,741,500,000 ਰੁਪਏ) ਦੀ ਸ਼ਾਨਦਾਰ ਕਮਾਈ ਕਰ ਲਈ ਹੈ।
ਸਾਲ 2025 ਦੀ ਦੂਜੀ ਸਭ ਤੋਂ ਵੱਡੀ ਓਪਨਿੰਗ
ਇਹ ਕਮਾਈ ਸਾਲ 2025 ਦੀ ਦੂਜੀ ਸਭ ਤੋਂ ਵੱਡੀ ਓਪਨਿੰਗ ਮੰਨੀ ਜਾ ਰਹੀ ਹੈ। ਇਸ ਤੋਂ ਅੱਗੇ ਸਿਰਫ ਡਿਜ਼ਨੀ ਦੀ ਫਿਲਮ 'ਜੂਟੋਪੀਆ 2' ਹੈ, ਜਿਸ ਨੇ 497 ਮਿਲੀਅਨ ਡਾਲਰ (44,57,95,82,950 ਰੁਪਏ) ਦੀ ਕਮਾਈ ਕੀਤੀ ਸੀ। ਵਿਦੇਸ਼ੀ ਬਾਜ਼ਾਰਾਂ ਵਿੱਚ, ਖਾਸ ਕਰਕੇ ਚੀਨ ਵਿੱਚ ਫਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿੱਥੇ ਇਸ ਨੇ 57 ਮਿਲੀਅਨ ਡਾਲਰ (5,11,32,70,500 ਰੁਪਏ) ਤੋਂ ਵੱਧ ਦੀ ਓਪਨਿੰਗ ਕੀਤੀ ਹੈ। ਇਸ ਤੋਂ ਇਲਾਵਾ ਫਰਾਂਸ, ਜਰਮਨੀ ਅਤੇ ਕੋਰੀਆ ਵਰਗੇ ਦੇਸ਼ਾਂ ਵਿੱਚ ਵੀ ਫਿਲਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ।
ਭਾਰਤ ਵਿੱਚ 66 ਕਰੋੜ ਦਾ ਅੰਕੜਾ ਪਾਰ
ਭਾਰਤ ਵਿੱਚ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਨੇ ਪਹਿਲੇ ਦੋ ਦਿਨਾਂ ਵਿੱਚ ਕਰੀਬ 41 ਕਰੋੜ ਰੁਪਏ (ਨੈੱਟ) ਦੀ ਕਮਾਈ ਕੀਤੀ ਅਤੇ ਵੀਕੈਂਡ ਖਤਮ ਹੋਣ ਤੱਕ ਇਹ ਗ੍ਰਾਸ ਕਲੈਕਸ਼ਨ 66 ਕਰੋੜ ਰੁਪਏ ਦੇ ਆਸ-ਪਾਸ ਪਹੁੰਚ ਗਈ ਹੈ। ਹਾਲਾਂਕਿ, ਇਹ ਪਿਛਲੀ ਫਿਲਮ 'ਅਵਤਾਰ: ਦ ਵੇਅ ਆਫ ਵਾਟਰ' ਦੇ ਮੁਕਾਬਲੇ ਥੋੜ੍ਹੀ ਘੱਟ ਹੈ, ਜਿਸ ਨੇ ਗਲੋਬਲ ਪੱਧਰ 'ਤੇ 435 ਮਿਲੀਅਨ ਡਾਲਰ ਦੀ ਓਪਨਿੰਗ ਲਈ ਸੀ।
ਕ੍ਰਿਟਿਕਸ ਵੱਲੋਂ ਮਿਲਿਆ-ਜੁਲਿਆ ਹੁੰਗਾਰਾ
ਫਿਲਮ ਵਿੱਚ ਸੈਮ ਵਰਥਿੰਗਟਨ ਅਤੇ ਜੋ ਸਲਡਾਨਾ ਮੁੱਖ ਭੂਮਿਕਾਵਾਂ ਵਿੱਚ ਹਨ, ਜੋ ਆਪਣੇ ਨਾ'ਵੀ ਪਰਿਵਾਰ ਦੀ ਰੱਖਿਆ ਲਈ ਸੰਘਰਸ਼ ਕਰਦੇ ਨਜ਼ਰ ਆਉਂਦੇ ਹਨ। ਫਿਲਮ ਦੇ ਵਿਜ਼ੂਅਲ ਇਫੈਕਟਸ ਦੀ ਕਾਫੀ ਤਾਰੀਫ਼ ਹੋ ਰਹੀ ਹੈ, ਪਰ ਕ੍ਰਿਟਿਕਸ ਵੱਲੋਂ ਰਿਵਿਊ ਮਿਲੇ-ਜੁਲੇ ਹਨ। ਰੌਟਨ ਟੋਮੈਟੋਜ਼ 'ਤੇ ਫਿਲਮ ਦਾ ਸਕੋਰ 68 ਫੀਸਦੀ ਹੈ, ਜੋ ਸੀਰੀਜ਼ ਦੀ ਹੁਣ ਤੱਕ ਦੀ ਸਭ ਤੋਂ ਘੱਟ ਰੇਟਿੰਗ ਹੈ। ਫਿਰ ਵੀ, ਮਾਹਿਰਾਂ ਦਾ ਮੰਨਣਾ ਹੈ ਕਿ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਫਿਲਮ ਦੀ ਕਮਾਈ ਵਿੱਚ ਹੋਰ ਵੱਡਾ ਉਛਾਲ ਆ ਸਕਦਾ ਹੈ।
ਬ੍ਰਿਸਬੇਨ ਤੇ ਪੰਜਾਬ ਦਰਮਿਆਨ ਹਵਾਈ ਸੰਪਰਕ ‘ਚ ਵਾਧਾ! ਸਿੱਧਾ ਅੰਮ੍ਰਿਤਸਰ ਲੈਂਡ ਹੋ ਰਹੇ ਜਹਾਜ਼
NEXT STORY