ਰੋਮ— ਫਿਨਲੈਂਡ ਦੁਨੀਆ ਦਾ ਸਭ ਤੋਂ ਜ਼ਿਆਦਾ ਖੁਸ਼ਹਾਲ ਦੇਸ਼ ਹੈ ਜਦਕਿ ਸਮੱਸਿਆਗ੍ਰਸਤ ਦੇਸ਼ ਬੁਰੁੰਡੀ ਆਖਰੀ ਨੰਬਰ 'ਤੇ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਵਲੋਂ ਬੁੱਧਵਾਰ ਨੂੰ ਤਾਜ਼ਾ ਰਿਪੋਰਟ 'ਚ ਜਾਰੀ ਕੀਤੀ ਗਈ ਹੈ। ਅਧਿਐਨ 'ਚ ਦੱਸਿਆ ਗਿਆ ਹੈ ਕਿ ਖੁਸ਼ਹਾਲ ਸਥਾਨਕ ਲੋਕਾਂ ਦੇ ਇਲਾਵਾ ਫਿਨਲੈਂਡ ਸਭ ਤੋਂ ਜ਼ਿਆਦਾ ਖੁਸ਼ਹਾਲ ਅਪ੍ਰਵਾਸੀਆਂ ਦਾ ਦੇਸ਼ ਹੈ।
ਫਿਨਲੈਂਡ ਨੇ 156 ਦੇਸ਼ਾਂ ਦੀ ਸੂਚੀ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਬਾਅਦ ਪਿਛਲੇ ਸਾਲ ਦੇ ਜੇਤੂਆਂ 'ਚ ਨਾਰਵੇ, ਡੈਨਮਾਰਕ, ਆਈਸਲੈਂਡ, ਸਵਿਟਜ਼ਰਲੈਂਡ ਦਾ ਨੰਬਰ ਆਉਂਦਾ ਹੈ। ਅਮਰੀਕਾ ਤੇ ਬ੍ਰਿਟੇਨ ਇਸ ਸੂਚੀ 'ਚ ਲੜੀਵਾਰ 18ਵੇਂ ਤੇ 19ਵੇਂ ਨਬੰਰ 'ਤੇ ਹਨ। ਇਹ ਨਤੀਜੇ 6 ਮਹੱਤਵਪੂਰਨ ਕਾਰਕਾਂ 'ਤੇ ਆਧਾਰਿਤ ਹਨ। ਇਸ 'ਚ ਇਨਕਮ, ਸਮਾਜਿਕ ਸਮਰਥਨ, ਵਿਸ਼ਵਾਸ, ਸੁਤੰਤਰਤਾ ਤੇ ਉਦਾਰਤਾ ਨੂੰ ਪੈਮਾਨਾ ਬਣਾਇਆ ਗਿਆ ਹੈ। 2016 'ਚ ਹੋਈ ਮਰਦਮਸ਼ੁਮਾਰੀ ਦੇ ਮੁਤਾਬਕ ਫਿਨਲੈਂਡ ਦੀ ਆਬਾਦੀ ਕਰੀਬ 55 ਲੱਖ ਹੈ। ਇਸ 'ਚੋਂ ਕਰੀਬ ਤਿੰਨ ਲੱਖ ਵਿਦੇਸ਼ੀ ਹਨ।
ਬਰਖਾਸਤ ਟਿਲਰਸਨ ਦੀ ਰੂਸ ਨੂੰ ਧਮਕੀ
NEXT STORY