ਸ਼ੈਨ ਫਰਾਂਸਿਸਕੋ (ਅਨਸ)- ਅਮਰੀਕਾ ਵਿਚ ਇਕ ਅਨੋਖੇ ਘਟਨਾਚੱਕਰ ਵਿਚ ਇਕ ਹੱਤਿਆਰਣ ਨੇ ਮਾਤਾ-ਪਿਤਾ ਦੇ ਇਕ ਨਿੱਜੀ ਫੇਸਬੁੱਕ ਸਮੂਹ ਵਿਚ ਸ਼ਾਮਲ ਹੋ ਕੇ ਬੱਚਿਆਂ ਦਾ ਸਾਮਾਨ ਵੇਚਣ ਦੀ ਪੋਸਟ ਸ਼ੇਅਰ ਕੀਤੀ। ਬੱਚਿਆਂ ਦਾ ਸਾਮਾਨ ਪੋਸਟ ਕਰਨ ਦੇ ਪਿੱਛੇ ਉਸਦਾ ਉਦੇਸ਼ ਗਰਭਵਤੀ ਮਾਤਾਵਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਅਗਵਾ ਕਰਨਾ ਸੀ। ਐਂਬਰ ਵਾਟਰਮੈਨ ਉਰਫ ਲੂਸੀ ਬੈਰੋ ਨਾਮੀ ਇਕ ਹੱਤਿਆਰਣ ਨੇ ਸਮੂਹ ਵਿਚ ਅਜਿਹੀ ਇਕ ਗਰਭਵਤੀ ਔਰਤ ਦੀ ਪਛਾਣ ਕਰ ਲਈ। ਉਸ ਤੋਂ ਬਾਅਦ ਉਸਨੇ ਜੋ ਕੀਤਾ ਉਹ ਸੁਣਕੇ ਪੂਰਾ ਅਮਰੀਕਾ ਹੈਰਾਨ ਰਹਿ ਗਿਆ। ਲੂਸੀ ਬੈਰੋ ਨੇ ਗਰਭਵਤੀ ਨੂੰ ਅਗਵਾ ਕਰਨ ਤੋਂ ਬਾਅਦ ਉਸਦਾ ਢਿੱਡ ਪਾੜ ਕੇ ਉਸਦੇ ਗਰਭ ’ਚੋਂ ਭਰੂਣ ਕੱਢ ਲਿਆ।
ਇਹ ਵੀ ਪੜ੍ਹੋ: ਅਮਰੀਕਾ 'ਚ ਇਕ ਹੋਰ ਭਾਰਤੀ ਨੌਜਵਾਨ ਦਾ ਕਤਲ, ਲੁਟੇਰਿਆਂ ਨੇ ਲੁੱਟ ਮਗਰੋਂ ਮਾਰੀ ਗੋਲੀ
ਐੱਫ. ਬੀ. ਆਈ. ਦੇ ਸਰਚ ਵਾਰੰਟ ਮੁਤਾਬਕ ਲੂਸੀ ਬੈਰੋ ਫੇਸਬੁੱਕ ’ਤੇ 6500 ਮੈਂਬਰਾਂ ਦੇ ਸਮੂਹ ਵਿਚ ਸ਼ਾਮਲ ਹੋਈ। ਸਮੂਹ ਦੇ ਮੈਂਬਰਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਲੂਸੀ ਨੇ 33 ਸਾਲਾ ਗਰਭਵਤੀ ਐਸ਼ਲੇ ਬੁੱਸ਼ ਨੂੰ ਆਪਣੇ ਜਾਲ ਵਿਚ ਫਸਾਇਆ। ਉਸ ਤੋਂ ਬਾਅਦ ਐਸ਼ਲੇ ਨੂੰ ਸਾਮਾਨ ਦੇਣ ਲਈ ਕਿਸੇ ਸਥਾਨ ’ਤੇ ਬੁਲਾਕੇ ਲੂਸੀ ਨੇ ਉਸਨੂੰ ਅਗਵਾ ਕਰ ਲਿਆ। ਅਗਵਾ ਤੋਂ ਬਾਅਦ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸਨੇ ਐਸ਼ਲੇ ਦਾ ਢਿੱਡ ਪਾੜ ਕੇ ਉਸਦੇ ਗਰਭ ਵਿਚੋਂ ਭਰੂਣ ਕੱਢ ਲਿਆ। ਐਸ਼ਲੇ ਦੀ ਲਾਸ਼ ਉਸਦੇ ਘਰ ਨੇੜੇ ਹੀ ਸਾੜ ਕੇ ਲੁਕੋ ਦਿੱਤੀ ਗਈ।
ਇਹ ਵੀ ਪੜ੍ਹੋ: ਕ੍ਰਿਸ ਹਿਪਕਿਨਜ਼ ਨੇ ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
ਐੱਫ. ਬੀ. ਆਈ. ਨੇ ਲੂਸੀ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਨਿਰਦੋਸ਼ ਦੱਸਿਆ ਪਰ ਜਾਂਚ ਏਜੰਸੀ ਨੇ ਉਸਨੂੰ ਇੰਝ ਹੀ ਨਹੀਂ ਫੜਿਆ ਹੈ। ਐੱਫ. ਬੀ. ਆਈ. ਨੇ ਪਿਛਲੇ ਸਾਲ ਦਸੰਬਰ ਵਿਚ ਫੇਸਬੱਕ ਤੋਂ ਇਸ ਸਮੂਹ ਦੀਆਂ ਸਾਰੀਆਂ ਪੋਸਟਾਂ ਦੇ ਨਾਲ-ਨਾਲ ਸਮੂਹ ਦੇ ਸਾਰੇ ਮੈਂਬਰਾਂ ਦੇ ਨਾਂ ਅਤੇ ਪਤੇ ਪ੍ਰਾਪਤ ਕੀਤੇ ਅਤੇ 24 ਅਕਤੂਬਰ, 2022 ਤੋਂ ਲੈ ਕੇ 3 ਨਵੰਬਰ 2022 ਤੱਕ ਸਮੂਹ ਦੀਆਂ ਸਾਰੀਆਂ ਪੋਸਟਾਂ ਅਤੇ ਹੋਰ ਫੇਸਬੁੱਕ ਸਰਗਰਮੀਆਂ ਦੀ ਜਾਂਚ ਕਰ ਕੇ ਉਹ ਰੂਸੀ ਬੈਰੋ ਤੱਕ ਪਹੁੰਚੀ।
ਇਹ ਵੀ ਪੜ੍ਹੋ: ਅਮਰੀਕਾ ’ਚ ਭਾਰਤੀ ਵਿਅਕਤੀ ਦਾ ਕਤਲ, ਲੁੱਟ ਦੌਰਾਨ ਮਾਰੀ ਗੋਲੀ (ਵੀਡੀਓ)
ਵਾਰੰਟ ਮੁਤਾਬਕ ਐੱਫ. ਬੀ. ਆਈ. ਨੇ ਰੂਸੀ ਬੈਰੋ ਦੇ ਅਪਰਾਧ ਦੇ ਲੋੜੀਂਦੇ ਸਬੂਤ ਜੁਟਾ ਲਏ ਹਨ। ਏਜੰਸੀ ਨੂੰ ਲੂਸੀ ਦੀ ਕਾਰ ਵਿਚ ਖੂਨ ਦੇ ਨਿਸ਼ਾਨ ਮਿਲੇ ਅਤੇ ਉਸਦੇ ਪਤੀ ਅਤੇ ਲੂਸੀ ਨੇ ਐਸ਼ਲੇ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਪਤੀ ਨੇ ਇਹ ਵੀ ਸਵੀਕਾਰ ਕੀਤਾ ਕਿ ਉਸਨੇ ਐਸ਼ਲੇ ਦੀ ਲਾਸ਼ ਸਾੜਨ ਅਤੇ ਲੁਕਾਉਣ ਵਿਚ ਮਦਦ ਕੀਤੀ ਸੀ। ਐੱਫ. ਬੀ. ਆਈ. ਅਜੇ ਇਹ ਦੱਸ ਸਕਣ ਵਿਚ ਅਸਮਰੱਥ ਹੈ ਕਿ ਲੂਸੀ ਬੈਰੋ ਨੇ ਐਸ਼ਲੇ ਬੁੱਸ਼ ਦਾ ਕਤਲ ਕਿਉਂ ਕੀਤਾ? ਲੂਸੀ ਬੈਰੋ ਦੀ ਆਖਰੀ ਫੇਸਬੁੱਕ ਪੋਸਟ ਹੈ- ‘ਮੇਰੇ ਕੋਲ ਬੇਬੀ ਆਈਮਟਸ ਹਨ, ਜੇਕਰ ਕਿਸੇ ਮਾਂ ਨੂੰ ਚਾਹੀਦੇ ਤਾਂ ਮੇਰੇ ਨਾਲ ਸੰਪਰਕ ਕਰੇ।'
ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਦੇ ਸੀਨੀਅਰ ਵਿਰੋਧੀ ਧਿਰ ਦੇ ਨੇਤਾ ਫਵਾਦ ਚੌਧਰੀ ਗ੍ਰਿਫ਼ਤਾਰ
NEXT STORY