ਬਰਲਿਨ— ਲੰਡਨ ਜਾ ਰਹੀ ਈਜ਼ੀ ਜੈੱਟ ਦੀ ਉਡਾਣ 'ਚ ਸ਼ੱਕੀ ਗੱਲਬਾਤ ਤੋਂ ਘਬਰਾ ਕੇ ਪਾਇਲਟ ਨੇ ਜਹਾਜ਼ ਦਾ ਰਸਤਾ ਬਦਲ ਲਿਆ। ਇਸ ਮਾਮਲੇ 'ਚ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਹਾਜ਼ ਸ਼ਨੀਵਾਰ ਨੂੰ ਸਲੋਵੇਨਿਆ ਦੀ ਰਾਜਧਾਨੀ ਲੁਬਿਆਨਾ ਤੋਂ ਆ ਰਿਹਾ ਸੀ ਅਤੇ ਐਤਵਾਰ ਰਾਤ ਨੂੰ ਕੌਮਾਂਤਰੀ ਸਮੇਂ ਮੁਤਾਬਕ 10 ਵਜੇ ਕੋਲੋਨ-ਬਾਨ ਹਵਾਈ ਅੱਡੇ 'ਤੇ ਉੱਤਰਿਆ। ਹਵਾਈ ਅੱਡਾ ਪ੍ਰਸ਼ਾਸਨ ਨੇ ਇਕ ਬਿਆਨ 'ਚ ਕਿਹਾ ਕਿ ਜਹਾਜ਼ 'ਚ ਸਵਾਰ 151 ਯਾਤਰੀਆਂ ਨੂੰ ਐਮਰਜੈਂਸੀ ਸਲਾਇਡ ਦੀ ਵਰਤੋਂ ਕਰਕੇ ਜਹਾਜ਼ 'ਚੋਂ ਉਤਾਰਿਆ ਗਿਆ। ਫਿਰ ਉਨ੍ਹਾਂ ਨੂੰ ਟਰਾਜ਼ਿਟ ਦਰਵਾਜ਼ੇ ਕੋਲ ਲੈ ਜਾ ਕੇ ਪੁਲਸ ਨੇ ਉਨ੍ਹਾਂ ਦੀ ਜਾਂਚ ਕੀਤੀ।
ਮੈਲਬੌਰਨ 'ਚ ਨੌਜਵਾਨ ਕੁੜੀਆਂ-ਮੁੰਡਿਆਂ ਦੀ ਹੁੱਲੜਬਾਜ਼ੀ, ਪਾਰਟੀ ਦੇ ਨਾਂ 'ਤੇ ਕਰਦੇ ਨੇ ਇਹ ਹਰਕਤਾਂ
NEXT STORY