ਲਾਸ ਏਂਜਸਲ- ਦੱਖਣੀ ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਜੰਗਲਾਂ 'ਚ ਲੱਗੀ ਅੱਗ ਹੁਣ ਰਿਹਾਇਸ਼ੀ ਇਲਾਕਿਆਂ ਪਹੁੰਚ ਗਈ ਹੈ। ਤੇਜ਼ੀ ਨਾਲ ਫੈਲ ਰਹੀ ਇਸ ਅੱਗ 'ਚ 1100 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ ਹਨ ਅਤੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਕਈ ਪ੍ਰਮੁੱਖ ਸੜਕਾਂ ਬੰਦ ਹੋ ਗਈਆਂ ਹਨ।
ਦੱਖਣੀ ਕੈਲੀਫੋਰਨੀਆ ਵਿਚ ਤੇਜ਼ੀ ਨਾਲ ਵਧ ਰਹੀ ਜੰਗਲ ਦੀ ਅੱਗ ਕਾਰਨ ਲਗਭਗ 30,000 ਲੋਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਕਤ ਆਦੇਸ਼ ਦਿੱਤੇ ਜਾਣ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਮੰਗਲਵਾਰ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਭਿਆਨਕ ਅੱਗ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਖ਼ਾਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਲਾਸ ਏਂਜਲਸ ਦੇ ਪੈਸੀਫਿਕ ਪੈਲੀਸਾਡੇਸ ਇਲਾਕੇ 'ਚ ਫੈਲੀ ਬੇਕਾਬੂ ਅੱਗ ਨੇ ਹੁਣ ਤੱਕ 2900 ਏਕੜ ਤੋਂ ਵੱਧ ਖੇਤਰ ਨੂੰ ਸਾੜ ਦਿੱਤਾ ਹੈ। ਇਸ ਅੱਗ ਨੂੰ ਬੁਝਾਉਣ ਦੇ ਸਾਰੇ ਪ੍ਰਬੰਧ ਨਾਕਾਮ ਹੁੰਦੇ ਜਾਪਦੇ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਘਰ ਛੱਡਣ ਦੇ ਨਿਰਦੇਸ਼ ਦਿੱਤੇ ਹਨ।
ਲਾਸ ਏਂਜਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਵਰਗੀਆਂ ਹਵਾਵਾਂ ਕਾਰਨ ਉਨ੍ਹਾਂ ਨੂੰ ਅੱਗ ਬੁਝਾਉਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਜੇਕਰ ਅੱਗ ਇਸੇ ਰਫ਼ਤਾਰ ਨਾਲ ਫੈਲਦੀ ਹੈ ਤਾਂ ਸਾਨੂੰ ਹੋਰ ਵੀ ਮਾੜੇ ਸਮੇਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਜਿਵੇਂ ਹੀ ਅੱਗ ਸਨਸੈਟ ਬੁਲੇਵਾਰਡ ਸਮੇਤ ਪ੍ਰਮੁੱਖ ਸੜਕਾਂ 'ਤੇ ਪਹੁੰਚੀ ਤਾਂ ਅਧਿਕਾਰੀਆਂ ਨੇ ਸੜਕ 'ਤੇ ਖੜ੍ਹੇ ਵਾਹਨਾਂ ਦੇ ਡਰਾਈਵਰਾਂ ਨੂੰ ਆਪਣੇ ਵਾਹਨ ਛੱਡ ਕੇ ਭੱਜਣ ਲਈ ਕਿਹਾ। ਚਸ਼ਮਦੀਦਾਂ ਨੇ ਦੱਸਿਆ ਕਿ ਕਈ ਲੋਕਾਂ ਨੇ ਆਪਣੀਆਂ ਅੱਖਾਂ ਸਾਹਮਣੇ ਵਾਹਨਾਂ ਨੂੰ ਸੜਦੇ ਦੇਖਿਆ। ਸੜਕਾਂ 'ਤੇ ਆਪਣੇ ਵਾਹਨਾਂ 'ਚ ਫਸੇ ਲੋਕਾਂ ਨੇ ਅੱਗ ਦੀ ਤੀਬਰਤਾ ਬਾਰੇ ਦੱਸਿਆ।
ਮਾਲੀਬੂ ਅਤੇ ਸੈਂਟਾ ਮੋਨਿਕਾ ਖੇਤਰਾਂ ਦੇ ਲੋਕਾਂ ਨੂੰ ਵੀ ਆਪਣੇ ਘਰ ਛੱਡਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਕੁਝ ਲੋਕਾਂ ਨੂੰ ਅੱਗ ਤੋਂ ਬਚਣ ਲਈ ਬੀਚ 'ਤੇ ਪਨਾਹ ਲੈਣ ਬਾਰੇ ਵਿਚਾਰ ਕਰਨਾ ਪੈ ਰਿਹਾ ਹੈ। ਇਹ ਇਸ ਲਈ ਹੈ ਕਿਉਂਕਿ ਇਹ ਅੱਗ ਸਿਰਫ ਛੇ ਘੰਟਿਆਂ ਵਿੱਚ 1,000 ਏਕੜ ਤੱਕ ਵੱਧ ਗਈ ਸੀ। ਇਹ ਅੱਗ ਅਧਿਕਾਰੀਆਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਚੁਣੌਤੀ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੈਨ ਫਰਨਾਂਡੋ ਦੇ ਉੱਤਰ ਵਿੱਚ ਸਥਿਤ ਹਾਰਸਟ ਅੱਗ ਨੇ 100 ਏਕੜ ਦੇ ਖੇਤਰ ਨੂੰ ਸਾੜ ਦਿੱਤਾ ਹੈ।
ਗ੍ਰੀਨਲੈਂਡ 'ਤੇ ਫਰਾਂਸ-ਜਰਮਨੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ, ਕਿਹਾ- ਬੰਦੂਕ ਦੀ ਨੋਕ 'ਤੇ ਨਹੀਂ ਮਿਟਾ ਸਕਦੇ ਸਰਹੱਦ
NEXT STORY