ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਰਾਜਧਾਨੀ ਲੰਡਨ ਵਿਚ ਸੜਕਾਂ ਕਿਨਾਰੇ ਸੌਣ ਵਾਲੇ ਬੇਘਰੇ ਲੋਕਾਂ ਦੀ ਗਿਣਤੀ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਇਕ ਸੰਸਥਾ ਦੇ ਕਰਮਚਾਰੀਆਂ ਨੇ 2020/21 ਵਿਚ ਲੰਡਨ ਦੀਆਂ ਸੜਕਾਂ 'ਤੇ ਰਹਿਣ ਵਾਲੇ ਤਕਰੀਬਨ 11,018 ਲੋਕਾਂ ਦੀ ਗਿਣਤੀ ਕੀਤੀ ਹੈ ਜੋ ਕਿ ਇਕ ਦਹਾਕੇ ਪਹਿਲਾਂ ਦੀ ਗਿਣਤੀ ਦੀ ਤੁਲਨਾ ਵਿਚ ਦੁੱਗਣੀ ਹੈ। ਸਾਲਾਨਾ ਕੰਬਾਈਨਡ ਹੋਮਲੈੱਸ ਐਂਡ ਇਨਫਰਮੇਸ਼ਨ ਨੈਟਵਰਕ (ਚੇਨ) ਦੀ ਰਿਪੋਰਟ ਅਨੁਸਾਰ ਇਨ੍ਹਾਂ ਵਿਚੋਂ 7,531 ਨਵੇਂ ਬੇਘਰ ਲੋਕ ਦਰਜ ਕੀਤੇ ਗਏ ਹਨ।
ਪਿਛਲੇ ਸਾਲ ਅਪ੍ਰੈਲ ਵਿਚ ਮਹਾਂਮਾਰੀ ਦੌਰਾਨ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਸਰਕਾਰ ਵੱਲੋਂ ਤਕਰੀਬਨ 3365 ਬੇਘਰ ਲੋਕਾਂ ਨੂੰ ਐਮਰਜੈਂਸੀ ਰਿਹਾਇਸ਼ ਵਿਚ ਰੱਖਿਆ ਗਿਆ ਸੀ। ਜਦਕਿ ਹੁਣ ਇਹਨਾਂ ਲੋਕਾਂ ਦੀ ਵੀ ਇਹਨਾਂ ਰਿਹਾਇਸ਼ਾਂ ਵਿਚੋਂ ਬਾਹਰ ਅਉਣ ਦੀ ਸੰਭਾਵਨਾ ਹੈ, ਜਿਸ ਨਾਲ ਇਹ ਗਿਣਤੀ ਹੋਰ ਵਧ ਸਕਦੀ ਹੈ। ਸਾਲ 2019 ਤੋਂ 2020 ਦੇ 10,726 ਦੇ ਪਿਛਲੇ ਅੰਕੜੇ ਦੇ ਮੁਕਾਬਲੇ ਲੰਡਨ ਵਿਚ ਬੇਘਰੇ ਲੋਕਾਂ ਦੀ ਗਿਣਤੀ ਵਿਚ 3% ਵਾਧਾ ਹੋਇਆ ਹੈ। ਚੈਰਿਟੀ ਸੰਸਥਾਵਾਂ ਅਨੁਸਾਰ ਸਰਕਾਰ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਸਾਲ 2011/12 ਵਿਚ ਬੇਘਰ ਲੋਕਾਂ ਦੀ 5,678 ਗਿਣਤੀ ਦਰਜ ਸੀ ਅਤੇ ਹੁਣ ਨਵੀਂ ਗਿਣਤੀ ਨੇ ਇਸ ਸਾਲ ਵਿਚ 94% ਵਾਧਾ ਦਰਸਾਇਆ ਹੈ।
ਯੂਕੇ: ਸਰਕਾਰ ਨੂੰ ਕੋਵਿਡ-19 ਲੱਛਣਾਂ ਦੀ ਅਧਿਕਾਰਤ ਸੂਚੀ ਵਧਾਉਣ ਦੀ ਅਪੀਲ
NEXT STORY