ਤੇਲ ਅਵੀਵ (ਏਜੰਸੀਆਂ)- ਇਜ਼ਰਾਇਲ 'ਚ ਗਠਜੋੜ ਸਰਕਾਰ ਬਣਾਉਣ ਨੂੰ ਲੈ ਕੇ ਪਿਛਲੇ ਹਫਤੇ ਹੋਏ ਸਮਝੌਤੇ ਖਿਲਾਫ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਸ ਸਮਝੌਤੇ ਤਹਿਤ ਸੱਤਾ ਵਿਚ ਬਣੇ ਰਹਿਣਗੇ।
ਪ੍ਰਦਰਸ਼ਨਕਾਰੀ ਸ਼ਨੀਵਾਰ ਨੂੰ ਸੜਕਾਂ 'ਤੇ ਉੱਤਰੇ। ਉਨ੍ਹਾਂ ਨੇ ਨੇਤਨਯਾਹੂ ਦੇ ਪ੍ਰਧਾਨ ਮੰਤਰੀ ਅਹੁਦੇ 'ਤੇ ਬਣੇ ਰਹਿਣ ਦਾ ਵਿਰੋਧ ਕੀਤਾ ਕਿਉਂਕਿ ਉਹ ਅਪਰਾਧਕ ਮਾਮਲੇ ਦੇ ਸ਼ੱਕੀ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗਠਜੋੜ ਸਰਕਾਰ ਨੂੰ ਲੈ ਕੇ ਬਣੀ ਸਹਿਮਤੀ ਲੋਕਤੰਤਰ ਨੂੰ ਦਰੜਦੀ ਹੈ ਕਿਉਂਕਿ ਇਸ ਨਾਲ ਨੇਤਨਯਾਹੂ ਜੱਜ ਅਤੇ ਵਿਧੀ ਅਧਿਕਾਰੀਆਂ ਦੀ ਨਿਯੁਕਤੀ ਵਿਚ ਆਪਣੇ ਪ੍ਰਭਾਵ ਦੀ ਵਰਤੋਂ ਕਰ ਸਕਣਗੇ ਅਤੇ ਇਹ ਜੱਜ ਅਤੇ ਅਧਿਕਾਰੀ ਨੇਤਨਯਾਹੂ ਨੂੰ ਕਾਨੂੰਨੀ ਸੰਕਟਾਂ ਤੋਂ ਬਾਹਰ ਨਿਕਲਣ ਵਿਚ ਮਦਦ ਕਰਨਗੇ।
ਕੋਵਿਡ-19 : ਸ਼੍ਰੀਲੰਕਾ 'ਚ ਸਾਰੇ ਸੁਰੱਖਿਆ ਕਰਮੀਆਂ ਦੀ ਛੁੱਟੀਆਂ ਹੋਈਆਂ ਰੱਦ
NEXT STORY