ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਆਪਣੀ ਗਲਤ ਬਿਆਨਬਾਜੀ ਤੋਂ ਬਾਜ਼ ਨਹੀਂ ਆ ਰਿਹਾ ਹੈ। ਭਾਰਤੀ ਸੈਨਾ ਮੁਖੀ ਬਿਪਿਨ ਰਾਵਤ ਦੇ ਬਿਆਨ ਨਾਲ ਘਬਰਾਏ ਪਾਕਿਸਤਾਨ ਨੇ ਇਕ ਵਾਰੀ ਫਿਰ ਤੋਂ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇ ਭਾਰਤ ਨੂੰ ਲੱਗਦਾ ਹੈ ਕਿ ਪਾਕਿਸਤਾਨ ਉਸ ਨੂੰ ਸਿਰਫ ਪਰਮਾਣੂ ਹਮਲੇ ਦੀ ਧਮਕੀ ਦੇ ਰਿਹਾ ਹੈ ਤਾਂ ਉਹ ਉਸ ਨੂੰ ਅਜਮਾ ਕੇ ਦੇਖ ਲਵੇ। ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਪਾਕਿਸਤਾਨ ਨੇ ਭਾਰਤ ਨੂੰ ਪਰਮਾਣੂ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਪਹਿਲਾਂ ਸਤੰਬਰ 2016 ਵਿਚ ਵੀ ਖਵਾਜ਼ਾ ਆਸਿਫ ਨੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਸੀ। ਉਸ ਸਮੇਂ ਖਵਾਜ਼ਾ ਆਸਿਫ ਪਾਕਿਸਤਾਨ ਦੇ ਰੱਖਿਆ ਮੰਤਰੀ ਸਨ। ਇਸ 'ਤੇ ਅਮਰੀਕਾ ਸਮੇਤ ਦੁਨੀਆ ਭਰ ਦੇ ਦੇਸ਼ਾਂ ਨੇ ਪਾਕਿਸਤਾਨ ਨੂੰ ਜਮ ਕੇ ਲਤਾੜਿਆ ਸੀ। ਹਾਲਾਂਕਿ ਉਹ ਹੁਣ ਵੀ ਆਪਣੇ ਨਾਪਾਕ ਕਾਰਨਾਮਿਆਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਸ਼ਨੀਵਾਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰੀ ਆਸਿਫ ਨੇ ਟਵੀਟ ਕੀਤਾ,''ਭਾਰਤੀ ਸੈਨਾ ਮੁਖੀ ਦਾ ਬਿਆਨ ਬਹੁਤ ਗੈਰ ਜ਼ਿੰਮੇਵਾਰ ਹੈ। ਇਹ ਪਰਮਾਣੂ ਹਮਲੇ ਨੂੰ ਸੱਦਾ ਦੇਣ ਵਾਲਾ ਹੈ। ਜੇ ਜਨਰਲ ਰਾਵਤ ਦੀ ਇੱਛਾ ਹੋਵੇ ਤਾਂ ਉਹ ਸਾਡੇ ਸੰਕਲਪ ਨੂੰ ਅਜਮਾ ਸਕਦੇ ਹਨ। ਉਨ੍ਹਾਂ ਦਾ ਸ਼ੱਕ ਦੂਰ ਹੋ ਜਾਵੇਗਾ। ਇੰਸ਼ਾ ਅੱਲਾਹ।''
ਸੈਨਾ ਮੁਖੀ ਜਨਰਲ ਬਿਪਿਨ ਰਾਵਤ ਦੇ ਬਿਆਨ ਬਾਅਦ ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰਾ ਡਾਕਟਰ ਮੁਹੰਮਦ ਫੈਸਲ ਨੇ ਵੀ ਟਵੀਟ ਕੀਤਾ। ਉਨ੍ਹਾਂ ਨੇ ਕਿਹਾ,''ਇਸ ਮਾਮਲੇ ਨੂੰ ਹਲਕੇ ਵਿਚ ਨਹੀਂ ਲਿਆ ਜਾਵੇਗਾ। ਪਾਕਿਸਤਾਨ ਨੂੰ ਲੈ ਕੇ ਗਲਤ ਮੁਲਾਂਕਣ ਨਾ ਕੀਤਾ ਜਾਵੇ। ਪਾਕਿਸਤਾਨ ਆਪਣੀ ਰੱਖਿਆ ਕਰਨ ਵਿਚ ਸਮਰੱਥ ਹੈ।''
ਉੱਥੇ ਪਾਕਿਸਤਾਨੀ ਇੰਟਰ ਸਰਵਿਸਿਸ ਪਬਲਿਕ ਰਿਲੇਸ਼ਨਸ (ਆਈ. ਐੱਸ. ਪੀ. ਆਰ.) ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰ ਆਪਣੀ ਸੁਰੱਖਿਆ ਲਈ ਹਨ। ਇਹੀ ਹਥਿਆਰ ਭਾਰਤ ਨੂੰ ਲੜਾਈ ਤੋਂ ਰੋਕ ਰਹੇ ਹਨ।
ਮੌਤ ਨਾਲ ਜੂਝਦੀ ਦੋਹਤੀ ਨੂੰ ਦੇਖ ਨਾਨੇ ਦੇ ਨਾ ਰੁੱਕੇ ਹੰਝੂ, ਤਸਵੀਰ ਵਾਇਰਲ
NEXT STORY