ਕੇਪ ਕੈਨਵਰਲ/ਅਮਰੀਕਾ (ਏਜੰਸੀ)- ਰੂਸੀ ਪੁਲਾੜ ਯਾਨ ਦੇ ਲਾਂਚ ਤੋਂ ਬਾਅਦ ਬੁੱਧਵਾਰ ਨੂੰ ਤਿੰਨ ਨਵੇਂ ਪੁਲਾੜ ਯਾਤਰੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਪਹੁੰਚੇ। ਕਜ਼ਾਖਸਤਾਨ ਤੋਂ ਲਾਂਚ ਕੀਤਾ ਗਿਆ ਸੋਯੂਜ਼ ਪੁਲਾੜ ਯਾਨ ਨਿਰਧਾਰਤ ਔਰਬਿਟ 'ਤੇ ਪਹੁੰਚਿਆ ਅਤੇ ਇਸ ਦੇ ਤਿੰਨ ਘੰਟੇ ਬਾਅਦ ਉਹ ਸਪੇਸ ਸਟੇਸ਼ਨ 'ਤੇ ਪਹੁੰਚਿਆ। ਇਸ ਪੁਲਾੜ ਯਾਨ ਤੋਂ ਅਮਰੀਕਾ ਦੇ ਫ੍ਰੈਂਕ ਰੂਬੀਓ, ਰੂਸ ਦੇ ਸਰਗੇਈ ਪ੍ਰੋਕੋਪਯੇਵ ਅਤੇ ਦਮਿੱਤਰੀ ਪੇਟਲਿਨ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਪਹੁੰਚ ਹਨ ਅਤੇ ਉਹ ਉਥੇ ਛੇ ਮਹੀਨੇ ਰਹਿਣਗੇ।
ਰੂਬੀਓ ਡਾਕਟਰ ਹੈ ਅਤੇ ਮਿਆਮੀ ਤੋਂ ਸਾਬਕਾ ਫੌਜੀ ਪੈਰਾਸ਼ੂਟਰ ਹਨ ਅਤੇ ਉਹ ਦੋਵਾਂ ਦੇਸ਼ਾਂ ਵਿਚਕਾਰ ਚਾਲਕ ਦਲ ਦੀ ਅਦਲਾ-ਬਦਲੀ ਸਬੰਧੀ ਸਮਝੌਤੇ ਤਹਿਤ ਪੁਲਾੜ 'ਤੇ ਪਹੁੰਚੇ ਹਨ। ਜ਼ਿਕਰਯੋਗ ਹੈ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਬਾਵਜੂਦ ਇਹ ਸਮਝੌਤਾ ਜੁਲਾਈ 'ਚ ਹੋਇਆ ਸੀ। ਇਹ ਸਮਝੌਤਾ ਪੁਲਾੜ ਵਿੱਚ ਰੂਸ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਸਹਿਯੋਗ ਨੂੰ ਦਰਸਾਉਂਦਾ ਹੈ।
ਨਿਊਯਾਰਕ : ਤੁਲਸੀ ਮੰਦਰ ਅਤੇ ਗਾਂਧੀ ਦੇ ਬੁੱਤ ਦੀ ਭੰਨਤੋੜ ਮਾਮਲੇ 'ਚ ਇਕ ਨੌਜਵਾਨ ਗ੍ਰਿਫ਼ਤਾਰ
NEXT STORY