ਮੈਸਾਚੁਸੇਟਸ / ਅਮਰੀਕਾ (ਭਾਸ਼ਾ)- ਕੋਵਿਡ-19 ਮਹਾਮਾਰੀ ਕਾਰਨ ਮੱਕੀ, ਦੁੱਧ, ਬੀਨਸ ਅਤੇ ਹੋਰ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਬੇਸ਼ੱਕ ਵਧ ਗਈਆਂ ਹਨ, ਪਰ ਇਹ ਸੱਚ ਹੈ ਕਿ ਮਹਾਮਾਰੀ ਤੋਂ ਪਹਿਲਾਂ ਵੀ ਦੁਨੀਆ ਦੇ 3 ਅਰਬ ਲੋਕ ਆਪਣੇ ਲਈ ਸਿਹਤ ਵਧਾਊ ਖੁਰਾਕ ਦੇ ਸਭ ਤੋਂ ਸਸਤੇ ਬਦਲ ਵੀ ਨਹੀਂ ਖਰੀਦ ਪਾਉਂਦੇ ਸਨ।
ਇਹ ਵੀ ਪੜ੍ਹੋ: ਇਰਾਕ: ਹਸਪਤਾਲ ਦੇ ਕੋਰੋਨਾ ਵਾਰਡ ’ਚ ਲੱਗੀ ਭਿਆਨਕ ਅੱਗ, ਘੱਟ ਤੋਂ ਘੱਟ 50 ਲੋਕ ਜਿੰਦਾ ਸੜ੍ਹੇ, ਵੇਖੋ ਵੀਡੀਓ
ਸੰਸਾਰਿਕ ਖੁਰਾਕ ਮੁੱਲ ਡਾਟਾ ਦੇ ਹਾਲੀਆ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ 2017 ਤੱਕ ਦੁਨੀਆ ਦੀ 40 ਫੀਸਦੀ ਆਬਾਦੀ ਖੁਰਾਕੀ ਪਦਾਰਥਾਂ ਦੀਆਂ ਉੱਚੀਆਂ ਕੀਮਤਾਂ ਅਤੇ ਘੱਟ ਆਮਦਨ ਕਾਰਨ ਖਰਾਬ ਗੁਣਵੱਤਾ ਵਾਲੀ ਖੁਰਾਕ ਦਾ ਸੇਵਨ ਕਰਨ ਲਈ ਮਜ਼ਬੂਰ ਸੀ। ਜਦੋਂ ਸਿਹਤ ਵਧਾਊ ਚੀਜ਼ਾਂ ਪਹੁੰਚ ਤੋਂ ਦੂਰ ਹੁੰਦੀਆਂ ਹਨ, ਤਾਂ ਲੋਕਾਂ ਲਈ ਕੁਪੋਸ਼ਣ ਅਤੇ ਖੁਰਾਕ ਸਬੰਧੀ ਬੀਮਾਰੀਆਂ ਵਰਗੇ ਐਨੀਮੀਆ ਜਾਂ ਸ਼ੂਗਰ ਤੋਂ ਬਚਣਾ ਅਸੰਭਵ ਹੈ।
ਇਹ ਵੀ ਪੜ੍ਹੋ: ਆਸਟਰੇਲੀਆ ਦੇ ਸਾਂਸਦ ਕ੍ਰੈਗ ਕੇਲੀ ਨੇ ਉਧਾਰ 'ਚ ਮੰਗੇ ਯੂ.ਪੀ. ਦੇ CM ਯੋਗੀ ਆਦਿੱਤਿਆਨਾਥ, ਜਾਣੋ ਵਜ੍ਹਾ
ਦੁਨੀਆ ਦੀ ਕੱਲ 7.9 ਅਰਬ ਆਬਾਦੀ ਵਿਚੋਂ ਬਾਕੀ 60 ਫੀਸਦੀ ਲੋਕ ਸਿਹਤ ਵਧਾਊ ਭੋਜਨ ਲਈ ਸਮੱਗਰੀ ਦਾ ਖ਼ਰਚ ਉਠਾ ਪਾਉਂਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਹਮੇਸ਼ਾ ਵਧੀਆ ਖੁਰਾਕ ਖਾਂਦੇ ਹਨ। ਖਾਣਾ ਬਣਾਉਣ ਵਿਚ ਲੱਗਣ ਵਾਲਾ ਸਮਾਂ ਅਤੇ ਮੁਸ਼ਕਲ, ਨਾਲ ਹੀ ਨਾਲ ਹੋਰ ਖੁਰਾਕੀ ਪਦਾਰਥਾਂ ਦੀ ਐਡ ਅਤੇ ਮਾਰਕੀਟਿੰਗ, ਕਈ ਲੋਕਾਂ ਨੂੰ ਹੈਰਾਨੀਜਨਕ ਤੌਰ ’ਤੇ ਸਿਹਤ ਖਰਾਬ ਕਰਨ ਵਾਲੀਆਂ ਚੀਜ਼ਾਂ ਦੀ ਚੋਣ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ।
ਇਹ ਵੀ ਪੜ੍ਹੋ: ਖੋਜਕਰਤਾਵਾਂ ਦਾ ਦਾਅਵਾ, ਵਿਟਾਮਿਨ ਡੀ ਦੀ ਕਮੀ ਦੂਰ ਕਰ ਰੋਕੀ ਜਾ ਸਕਦੀ ਹੈ ਤੀਜੀ ਲਹਿਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਰਾਕ: ਹਸਪਤਾਲ ਦੇ ਕੋਰੋਨਾ ਵਾਰਡ ’ਚ ਲੱਗੀ ਭਿਆਨਕ ਅੱਗ, ਜਿੰਦਾ ਸੜ੍ਹਨ ਵਾਲਿਆਂ ਦੀ ਗਿਣਤੀ ਹੋਈ 64, ਵੇਖੋ ਵੀਡੀਓ
NEXT STORY