ਚਾਰੀਕਰ : ਅਫਗਾਨਿਸਤਾਨ ਦੇ ਪਰਵਾਨ ਸੂਬੇ 'ਚ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਪੁਲਸ ਬੁਲਾਰੇ ਫਜ਼ਲ ਰਹੀਮ ਮਸਕੇਨਯਾਰ ਨੇ ਸਿਨਹੂਆ ਨੂੰ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਸੂਬੇ ਦੇ ਦਾਡੋ ਖੇਤਰ ਦੇ ਬਾਹਰਵਾਰ ਦੋ ਯਾਤਰੀ ਕਾਰਾਂ ਦੇ ਟਕਰਾ ਜਾਣ ਤੋਂ ਬਾਅਦ ਵਾਪਰਿਆ।
ਮਸਕੇਨਯਾਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਪਰਵਾਨ ਦੇ ਸੂਬਾਈ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਮਸਕੀਨਯਾਰ ਨੇ ਅੱਗੇ ਕਿਹਾ ਕਿ ਲਾਪਰਵਾਹੀ ਨਾਲ ਗੱਡੀ ਚਲਾਉਣਾ ਜਾਨਲੇਵਾ ਹਾਦਸਿਆਂ ਦਾ ਮੁੱਖ ਕਾਰਨ ਹੈ। ਇਸ ਦੇ ਨਾਲ ਹੀ ਸੜਕ ਹਾਦਸਿਆਂ ਦਾ ਮੁੱਖ ਕਾਰਨ ਭੀੜ-ਭੜੱਕੇ ਵਾਲੀਆਂ ਸੜਕਾਂ 'ਤੇ ਲਾਪਰਵਾਹੀ ਨਾਲ ਡਰਾਈਵਿੰਗ, ਓਵਰ ਸਪੀਡ, ਓਵਰਲੋਡਿੰਗ ਅਤੇ ਟੁੱਟੀਆਂ ਸੜਕਾਂ 'ਤੇ ਟ੍ਰੈਫਿਕ ਸੰਕੇਤਾਂ ਦੀ ਘਾਟ ਹੈ।
ਇਸ ਦੌਰਾਨ, ਦੇਸ਼ ਦੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਦੇ ਅਨੁਸਾਰ, ਅਫਗਾਨਿਸਤਾਨ ਵਿੱਚ ਪਿਛਲੇ 12 ਮਹੀਨਿਆਂ ਵਿੱਚ 4,270 ਸੜਕ ਹਾਦਸਿਆਂ ਵਿੱਚ 2,001 ਲੋਕ ਮਾਰੇ ਗਏ ਅਤੇ ਲਗਭਗ 6,000 ਹੋਰ ਜ਼ਖਮੀ ਹੋਏ। ਸੂਬਾਈ ਪੁਲਸ ਦੇ ਬੁਲਾਰੇ ਮੌਲਵੀ ਸ਼ਿਰ ਅਹਿਮਦ ਬੁਰਹਾਨੀ ਨੇ ਦੱਸਿਆ ਕਿ 16 ਜੁਲਾਈ ਨੂੰ ਅਫਗਾਨਿਸਤਾਨ ਦੇ ਬਘਲਾਨ ਸੂਬੇ 'ਚ ਇਕ ਯਾਤਰੀ ਬੱਸ ਦੇ ਖੱਡ 'ਚ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖਮੀ ਹੋ ਗਏ।
ਰਸਾਇਣ ਨਾਲ ਭਰੇ ਟਰੱਕ 'ਚ ਜ਼ੋਰਦਾਰ ਧਮਾਕਾ, ਇਕ ਵਿਅਕਤੀ ਦੀ ਮੌਤ
NEXT STORY