ਗੈਜੇਟ ਡੈਸਕ– ਸ਼ਾਰਟ ਵੀਡੀਓ ਬਣਾਉਣ ਵਾਲੇ ਪਲੇਟਫਾਰਮ ਟਿਕਟਾਕ ਨੂੰ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ। ਅਜਿਹਾ ਯੂਜ਼ਰਸ ਦੇ ਡਾਟਾ ਦੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ। ਇਕ ਵਾਰ ਫਿਰ ਇਸ ਚੀਨੀ ਪਲੇਟਫਾਰਮ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਸਾਊਥ ਕੋਰੀਆ ’ਚ ਐਪ ’ਤੇ ਵੱਡਾ ਜੁਰਮਾਨਾ ਲੱਗਾ ਹੈ। ਦੋਸ਼ ਹੈ ਕਿ ਟਿਕਟਾਕ ਨੇ ਬੱਚਿਆਂ ਨਾਲ ਜੁੜੇ ਡਾਟਾ ਦੀ ਗਲਤ ਵਰਤੋਂ ਕੀਤੀ ਹੈ। ਐਪ ’ਤੇ 155,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।
ਦਿ ਕੋਰੀਆ ਕਮਿਊਨੀਕੇਸ਼ੰਸ ਕਮਿਸ਼ਨ (ਕੇ.ਸੀ.ਸੀ.) ਨੇ ਚੀਨੀ ਕੰਪਨੀ ’ਤੇ 186 ਮਿਲੀਅਨ ਵਾਨ (ਕਰੀਬ 1.1 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਦੱਸ ਦੇਈਏ ਕਿ ਕੇ.ਸੀ.ਸੀ. ਦਰਅਸਲ, ਕੋਰੀਆ ’ਚ ਟੈਲੀਕਮਿਊਨੀਕੇਸ਼ੰਸ ਅਤੇ ਡਾਟਾ ਨਾਲ ਜੁੜੇ ਸੈਕਟਰਾਂ ’ਚ ਰੈਗੁਲੇਟਰ ਦਾ ਕੰਮ ਕਰਦਾ ਹੈ ਅਤੇ ਇਸ ਕੋਲ ਯੂਜ਼ਰਸ ਦੇ ਡਾਟਾ ਨਾਲ ਜੁੜੀ ਨਿਗਰਾਨੀ ਦੀ ਜ਼ਿੰਮੇਵਾਰੀ ਵੀ ਹੈ। ਟਿਕਟਾਕ ’ਤੇ ਇਹ ਵੱਡਾ ਜੁਰਮਾਨਾ ਇਸ ਲਈ ਲਗਾਇਆ ਗਿਆ ਕਿਉਂਕਿ ਕੰਪਨੀ ਯੂਜ਼ਰਸ ਦਾ ਨਿੱਜੀ ਡਾਟਾ ਸੁਰੱਖਿਅਤ ਨਹੀਂ ਰੱਖ ਸਕੀ।
ਦੂਜੇ ਦੇਸ਼ਾਂ ’ਚ ਭੇਜਿਆ ਡਾਟਾ
ਕੇ.ਸੀ.ਸੀ. ਮੁਤਾਬਕ, 31 ਮਈ 2017 ਤੋਂ 6 ਦਸੰਬਰ 2019 ਵਿਚਕਾਰ ਚਾਈਲਡ ਡਾਟਾ ਦੇ ਘੱਟੋ-ਘੱਟ 6,0007 ਪੀਸ ਇਕੱਠੇ ਕੀਤੇ ਗਏ। ਇਸ ਤੋਂ ਇਲਾਵਾ ਟਿਕਟਾਕ ਨੇ ਯੂਜ਼ਰਸ ਨੂੰ ਇਹ ਗੱਲ ਵੀ ਨਹੀਂ ਦੱਸੀ ਕਿ ਉਨ੍ਹਾਂ ਦਾ ਡਾਟਾ ਦੂਜੇ ਦੇਸ਼ਾਂ ਤਕ ਭੇਜਿਆ ਜਾ ਰਿਹਾ ਹੈ। ਜਾਂਚ ’ਚ ਸਾਹਮਣੇ ਆਇਆ ਕਿ ਕੰਪਨੀ ਚਾਰ ਕਲਾਊਡ ਸੇਵਾਵਾਂ- ਅਲੀਬਾਬਾ ਕਲਾਊਡ, ਫਾਸਟਲੀ, ਐਜਕਾਸਟ ਅਤੇ ਫਾਇਰਬੇਸ ਦੀ ਵਰਤੋਂ ਕਰਦੀ ਹੈ। ਇਕ ਵਾਰ ਫਿਰ ਐਪ ’ਤੇ ਸਵਾਲ ਖੜ੍ਹਾ ਹੋਣਾ ਉਸ ਦੀਆਂ ਮੁਸ਼ਕਿਲਾਂ ਵਧਾ ਸਕਦਾ ਹੈ।
Airtel ਗਾਹਕਾਂ ਲਈ ਖ਼ੁਸ਼ਖ਼ਬਰੀ, iPhone ਖਰੀਦਣ ’ਤੇ ਮਿਲੇਗੀ 3600 ਰੁਪਏ ਦੀ ਛੋਟ
NEXT STORY