ਕੋਲੰਬੋ - ਸ਼੍ਰੀਲੰਕਾ ਦੀ ਮੁੱਖ ਤਮਿਲ ਪਾਰਟੀ ਟੀ. ਐਨ. ਏ. ਅਗਸਤ ਵਿਚ ਹੋਣ ਵਾਲੀਆਂ ਸੰਸਦੀ ਚੋਣਾਂ ਦੇ ਲਈ ਆਪਣਾ ਘੋਸ਼ਣਾ ਪੱਤਰ ਤਿਆਰ ਕਰਦੇ ਵੇਲੇ ਉੱਤਰ ਅਤੇ ਪੂਰਬੀ ਸੂਬਿਆਂ ਵਿਚ ਅਲੱਗ ਤੋਂ ਘੱਟ ਗਿਣਤੀ ਤਮਿਲਾਂ ਦਾ ਮੁੱਦਾ ਚੁੱਕੇਗੀ। ਪਾਰਟੀ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਗੱਲ ਆਖੀ। ਜਾਫਨਾ ਵਿਚ 13 ਜੂਨ ਨੂੰ ਹੋਈ ਪਾਰਟੀ ਦੀ ਇਕ ਬੈਠਕ ਵਿਚ ਤਮਿਲ ਨੈਸ਼ਨਲ ਅਲਾਇੰਸ (ਟੀ. ਐਨ. ਏ.) ਨੇ ਫੈਸਲਾ ਕੀਤਾ ਕਿ ਉਸ ਦਾ ਘੋਸ਼ਣਾ ਪੱਤਰ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਦੇਸ਼ ਦੀ 225 ਮੈਂਬਰਾਂ ਵਾਲੀ ਸੰਸਦ ਦੇ ਲਈ ਇਨਾਂ ਦੋਹਾਂ ਖੇਤਰਾਂ ਤੋਂ ਉਹ ਜ਼ਿਆਦਾ ਸੀਟਾਂ ਜਿੱਤ ਸਕਣ। ਦੇਸ਼ ਵਿਚ 5 ਅਗਸਤ ਨੂੰ ਚੋਣਾਂ ਹੋਣੀਆਂ ਹਨ।
ਅਧਿਕਾਰੀ ਨੇ ਅੱਗੇ ਆਖਿਆ ਕਿ ਇਨਾਂ 2 ਸੂਬਿਆਂ ਨੂੰ ਅਲੱਗ ਤੋਂ ਦੇਖਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਵਿਚ ਖਾਸ ਤੌਰ 'ਤੇ ਇਨਾਂ 2 ਸੂਬਿਆਂ ਦੇ ਮੁੱਦਿਆਂ 'ਤੇ ਧਿਆਨ ਦਿੱਤਾ ਜਾਵੇਗਾ ਜਿਸ ਨਾਲ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਇਨਾਂ ਦੋਹਾਂ ਸੂਬਿਆਂ ਵਿਚ 29 ਸੀਟਾਂ ਹਨ ਜਿਨ੍ਹਾਂ ਵਿਚ ਤਮਿਲ ਅਤੇ ਮੁਸਲਿਮ ਬਹੁਲ ਇਲਾਕਿਆਂ ਦੀਆਂ ਸੀਟਾਂ ਵੀ ਸ਼ਾਮਲ ਹਨ।
ਸੰਯੁਕਤ ਰਾਸ਼ਟਰ ਪ੍ਰੀਸ਼ਦ 'ਚ ਭਾਰਤ ਦੀ ਜ਼ੋਰਦਾਰ ਜਿੱਤ 'ਤੇ ਚੀਨ ਦੀ ਠੰਡੀ ਪ੍ਰਤੀਕਿਰਿਆ
NEXT STORY