ਇਸਲਾਮਾਬਾਦ-ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਮਨੁੱਖੀ ਸੰਕਟ ਅਤੇ ਆਰਥਿਕ ਪਤਨ ਨੂੰ ਰੋਕਣ ਲਈ ਹਰ ਸੰਭਵ ਉਪਾਅ ਕਰਕੇ ਅਫਗਾਨਿਸਤਾਨ 'ਚ ਸਥਿਰਤਾ ਅਤੇ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਅਮਰੀਕਾ ਅਤੇ ਪਾਕਿਸਤਾਨ ਦਰਮਿਆਨ ਗੂੜ੍ਹੀ ਸਾਂਝੇਦਾਰੀ ਹੋਣੀ ਚਾਹੀਦੀ ਹੈ। ਅਮਰੀਕੀ ਸੈਨੇਟਰਾਂ ਦੇ ਚਾਰ ਮੈਂਬਰੀ ਵਫ਼ਦ ਦਾ ਸਵਾਗਤ ਕਰਦੇ ਹੋਏ ਖਾਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਅੱਤਵਾਦ ਸਮੇਤ ਖੇਤਰ 'ਚ ਸੁਰੱਖਿਆ ਖਤਰਿਆਂ ਨਾਲ ਨਜਿੱਠਣ ਲਈ ਕਰੀਬੀ ਸਹਿਯੋਗ ਬਣਾ ਕੇ ਕੰਮ ਕਰਨਾ ਚਾਹੀਦਾ।
ਇਹ ਵੀ ਪੜ੍ਹੋ : ਬ੍ਰਿਟੇਨ ਤੋਂ ਜਲਦ ਭਾਰਤ ਵਾਪਸ ਭੇਜੀ ਜਾਵੇਗੀ 40 ਸਾਲ ਪਹਿਲਾਂ ਚੋਰੀ ਹੋਈ ਮੂਰਤੀ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਆਯੋਜਿਤ 'ਡੈਮੋਕ੍ਰੇਸੀ ਸਮਿਟ' ਦਾ ਬਾਈਕਾਟ ਕਰਨ ਸੰਬੰਧੀ ਫੈਸਲੇ ਦੇ ਕਾਰਨ ਪਾਕਿਸਤਾਨ ਨਾਲ ਸੰਬੰਧਾਂ 'ਚ ਆਏ ਨਵੇਂ ਤਣਾਅ ਦਰਮਿਆਨ ਸ਼ੁੱਕਰਵਾਰ ਰਾਤ ਪਾਕਿਸਤਾਨ ਪਹੁੰਚੇ ਵਫ਼ਦ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਮਰੀਕਾ ਨਾਲ ਆਪਣੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੰਬੰਧਾਂ ਨੂੰ ਮਹੱਤਵ ਦਿੰਦਾ ਹੈ ਅਤੇ ਸਾਰੇ ਖੇਤਰਾਂ 'ਚ, ਵਿਸ਼ੇਸ਼ ਰੂਪ ਨਾਲ ਆਰਥਿਕ ਪੱਧਰ 'ਤੇ ਇਸ ਦਾ ਵਿਸਤਾਰ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਤੋਂ ਜਲਦ ਭਾਰਤ ਵਾਪਸ ਭੇਜੀ ਜਾਵੇਗੀ 40 ਸਾਲ ਪਹਿਲਾਂ ਚੋਰੀ ਹੋਈ ਮੂਰਤੀ
ਉਨ੍ਹਾਂ ਨੇ ਕਿਹਾ ਕੀ ਸ਼ਾਂਤੀ, ਸਥਿਰਤਾ ਅਤੇ ਆਰਥਿਕ ਵਿਕਾਸ ਦੇ ਸਾਂਝੇ ਉਦੇਸ਼ਾਂ ਨੂੰ ਬੜ੍ਹਾਵਾ ਦੇਣ ਲਈ ਪਾਕਿਸਤਾਨ ਅਤੇ ਅਮਰੀਕਾ ਦਰਮਿਆਨ ਗੂੜ੍ਹੀ ਸਾਂਝੇਦਾਰੀ ਹੋਣੀ ਚਾਹੀਦੀ ਹੈ , ਵਿਸ਼ੇਸ਼ ਰੂਪ ਨਾਲ ਮਨੁੱਖੀ ਸੰਕਟ ਅਤੇ ਆਰਥਿਕ ਪਤਨ ਨੂੰ ਰੋਕਣ ਲਈ ਹਰ ਸੰਭਵ ਉਪਾਅ ਕਰਕੇ ਅਫਗਾਨ ਲੋਕਾਂ ਦਾ ਸਮਰਥਨ ਕਰਨ ਦੀ ਤੁਰੰਤ ਲੋੜ ਨੂੰ ਰੇਖਾਂਕਿਤ ਕਰਨਾ ਚਾਹੀਦਾ।
ਇਹ ਵੀ ਪੜ੍ਹੋ : ਫਰਾਂਸ ਦੇ PM ਜੀਨ ਨੇ ਕਿਹਾ-ਕ੍ਰਿਸਮਸ ਮਨਾਓ ਪਰ ਕੋਵਿਡ ਰੋਕੂ ਨਿਯਮਾਂ ਦਾ ਕਰੋ ਪਾਲਣ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ’ਚ ਤੂਫਾਨ ਨੇ ਮਚਾਈ ਤਬਾਹੀ, 76 ਦੀ ਮੌਤ, ਕੇਂਟਕੀ ’ਚ ਐਮਰਜੈਂਸੀ
NEXT STORY