ਓਟਾਵਾ— ਓਟਾਵਾ ਦੀ ਪੁਲਸ ਇੱਥੋਂ ਦੇ ਇਕ ਅਪਾਰਟਮੈਂਟ ਵਿਚ ਔਰਤ ਦੀ ਲਾਸ਼ ਕੋਲ ਉਸ ਦਾ ਦੋ ਸਾਲਾਂ ਦਾ ਬੱਚਾ ਜਿਊਂਦਾ ਮਿਲਿਆ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਬਰਨਸਾਈਡ ਐਵੇਨਿਊ ਵਿਖੇ ਇਕ ਛੇ ਮੰਜ਼ਿਲਾ ਇਮਾਰਤ ਵਿਚ ਪੁਲਸ ਨੂੰ ਬੁੱਧਵਾਰ ਨੂੰ ਫਾਇਰ ਅਲਾਰਮ ਵੱਜਣ ਤੋਂ ਬਾਅਦ ਬੁਲਾਇਆ ਗਿਆ। ਪੁਲਸ ਨੇ ਜਦੋਂ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਇਸ ਇਮਾਰਤ ਦੇ ਇਕ ਅਪਾਰਟਮੈਂਟ ਵਿਚ ਇਕ ਔਰਤ ਦੀ ਲਾਸ਼ ਪਈ ਸੀ। ਲਾਸ਼ ਦੇ ਕੋਲ ਇਕ ਦੋ ਸਾਲਾਂ ਦਾ ਬੱਚਾ ਵੀ ਮੌਜੂਦ ਸੀ। ਪੁਲਸ ਨੇ ਬੱਚੇ ਨੂੰ ਇਕ ਸੰਸਥਾ ਨੂੰ ਸੌਂਪ ਦਿੱਤਾ ਹੈ।
ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਔਰਤ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਉਨ੍ਹਾਂ ਨੇ ਮਾਮਲੇ ਦੇ ਸ਼ੱਕੀ ਹੋਣ ਤੋਂ ਇਨਕਾਰ ਕੀਤਾ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੱਚਾ ਲਾਸ਼ ਕੋਲ ਕਦੋਂ ਦਾ ਪਿਆ ਸੀ। ਉਨ੍ਹਾਂ ਕਿਹਾ ਕਿ ਬੱਚਾ ਹੁਣ ਸੁਰੱਖਿਅਤ ਹੈ।
ਮੈਲਬੌਰਨ ਦੇ ਰੇਲਵੇ ਸਟੇਸ਼ਨ 'ਤੇ ਔਰਤ ਨੇ ਕੁੱਟੀ ਔਰਤ, ਖੜ੍ਹ ਕੇ ਤਮਾਸ਼ਾ ਦੇਖਦੇ ਰਹੇ ਲੋਕ
NEXT STORY