ਟੋਕੀਓ (ਆਈ.ਏ.ਐੱਨ.ਐੱਸ)- ਜਾਪਾਨ ਦੀ ਟੋਕੀਓ ਹਾਈ ਕੋਰਟ ਨੇ ਬੁੱਧਵਾਰ ਨੂੰ ਫ਼ੈਸਲਾ ਸੁਣਾਇਆ ਕਿ ਸਮਲਿੰਗੀ ਵਿਆਹ ਲਈ ਕਾਨੂੰਨੀ ਮਾਨਤਾ ਦੀ ਅਣਹੋਂਦ ਗੈਰ-ਸੰਵਿਧਾਨਕ ਹੈ, ਹਾਲਾਂਕਿ ਇਸ ਨੇ ਮੁਦਈ ਦੀ ਹਰਜਾਨੇ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਸਥਾਨਕ ਮੀਡੀਆ ਇਸ ਸਬੰਧੀ ਜਾਣਕਾਰੀ ਦਿੱਤੀ।
ਕਿਓਡੋ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਫ਼ੈਸਲਾ ਟੋਕੀਓ ਜ਼ਿਲ੍ਹਾ ਅਦਾਲਤ ਦੇ 2022 ਦੇ ਫ਼ੈਸਲੇ ਤੋਂ ਬਾਅਦ ਆਇਆ ਹੈ, ਜਿਸ ਨੇ ਸਮਲਿੰਗੀ ਵਿਆਹ 'ਤੇ ਪਾਬੰਦੀ ਨੂੰ "ਗੈਰ-ਸੰਵਿਧਾਨਕਤਾ ਦੀ ਸਥਿਤੀ" ਵਜੋਂ ਦਰਸਾਇਆ ਪਰ ਇਸਨੂੰ ਗੈਰ-ਸੰਵਿਧਾਨਕ ਮੰਨਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਇਸ ਕੇਸ ਵਿੱਚ ਸਮਲਿੰਗੀ ਜੋੜਿਆਂ ਸਮੇਤ ਸੱਤ ਮੁਦਈ ਸ਼ਾਮਲ ਸਨ, ਜਿਨ੍ਹਾਂ ਨੇ ਸਰਕਾਰ ਤੋਂ 1 ਮਿਲੀਅਨ ਯੇਨ (6,500 ਡਾਲਰ) ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਸਿਵਲ ਕਾਨੂੰਨ ਦੀਆਂ ਵਿਵਸਥਾਵਾਂ ਸਮਲਿੰਗੀ ਵਿਆਹ ਦੀ ਇਜਾਜ਼ਤ ਨਾ ਦੇਣ ਨਾਲ ਸੰਵਿਧਾਨ ਦੇ ਅਧੀਨ ਸਮਾਨਤਾ ਦੇ ਅਧਿਕਾਰ ਅਤੇ ਵਿਆਹ ਦੀ ਆਜ਼ਾਦੀ ਦੀ ਗਰੰਟੀ ਦੀ ਉਲੰਘਣਾ ਹੁੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਤੀਜੇ ਵਿਸ਼ਵ ਯੁੱਧ ਦੀ ਤਿਆਰੀ 'ਚ Putin! ਪ੍ਰਮਾਣੂ ਯੁੱਧ ਅਭਿਆਸ ਦੀ ਸ਼ੁਰੂਆਤ
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਨਵੰਬਰ 2022 ਵਿੱਚ ਟੋਕੀਓ ਜ਼ਿਲ੍ਹਾ ਅਦਾਲਤ ਵੱਲੋਂ ਉਨ੍ਹਾਂ ਦੇ ਹਰਜਾਨੇ ਦੇ ਦਾਅਵੇ ਨੂੰ ਰੱਦ ਕਰਨ ਤੋਂ ਬਾਅਦ, ਮੁਦਈਆਂ ਨੇ ਅਪੀਲ ਕੀਤੀ, ਜਿਸ ਵਿਚ ਉੱਚ ਅਦਾਲਤ ਨੂੰ ਇਹ ਐਲਾਨ ਕਰਨ ਦੀ ਅਪੀਲ ਕੀਤੀ ਕਿ ਸਮਲਿੰਗੀ ਵਿਆਹ ਨੂੰ ਮਾਨਤਾ ਨਾ ਦੇਣਾ ਗੈਰ-ਸੰਵਿਧਾਨਕ ਹੈ। LGBT ਭਾਈਚਾਰੇ ਅਤੇ ਸਹਿਯੋਗੀਆਂ ਵੱਲੋਂ ਵਧੀ ਹੋਈ ਵਕਾਲਤ ਦੇ ਬਾਵਜੂਦ, ਜਾਪਾਨ ਸਮਲਿੰਗੀ ਵਿਆਹਾਂ ਜਾਂ ਸਿਵਲ ਯੂਨੀਅਨਾਂ ਲਈ ਕਾਨੂੰਨੀ ਮਾਨਤਾ ਤੋਂ ਬਿਨਾਂ ਇੱਕੋ ਇੱਕ G7 ਰਾਸ਼ਟਰ ਹੈ। ਜਾਪਾਨੀ ਸੰਵਿਧਾਨ ਦਾ ਆਰਟੀਕਲ 24 ਵਿਆਹ ਦੀ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ ਅਤੇ ਇਹ ਨਿਯਮ ਦਿੰਦਾ ਹੈ, "ਵਿਆਹ ਸਿਰਫ ਦੋਨਾਂ ਲਿੰਗਾਂ ਦੀ ਆਪਸੀ ਸਹਿਮਤੀ 'ਤੇ ਅਧਾਰਤ ਹੋਵੇਗਾ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਏਰਦੋਗਨ ਨੇ ਅੱਤਵਾਦੀ ਖਤਰਿਆਂ ਨੂੰ ਖ਼ਤਮ ਕਰਨ ਦੀ ਖਾਧੀ ਸਹੁੰ
NEXT STORY