ਹਿਊਸਟਨ— ਹਜ਼ਾਰਾਂ ਸਿੱਖ ਭਾਈਚਾਰੇ ਦੇ ਲੋਕ ਭਾਰਤੀ-ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਢੁਕਵੇਂ ਅੰਤਮ ਸੰਸਕਾਰ ਦੀ ਤਿਆਰੀ ਕਰ ਰਹੇ ਹਨ, ਜਿਨ੍ਹਾਂ ਦਾ ਕਤਲ ਟੈਕਸਸ 'ਚ ਡਿਊਟੀ ਦੌਰਾਨ ਹੋਇਆ ਸੀ। ਧਾਲੀਵਾਲ ਦੇ ਕਤਲ ਕਾਰਨ ਲੋਕਾਂ 'ਚ ਭਾਰੀ ਸੋਗ ਹੈ।
ਟੈਕਸਾਸ 'ਚ ਪਹਿਲੇ ਭਾਰਤੀ-ਅਮਰੀਕੀ ਪੁਲਸ ਅਧਿਕਾਰੀ (42) ਧਾਲੀਵਾਲ ਉਸ ਵੇਲੇ ਰਾਸ਼ਟਰੀ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਨੂੰ ਦਾੜ੍ਹੀ ਤੇ ਪੱਗ ਬੰਨ੍ਹ ਕੇ ਨੌਕਰੀ ਕਰਨ ਦੀ ਆਗਿਆ ਦਿੱਤੀ ਗਈ ਸੀ। ਸ਼ੁੱਕਰਵਾਰ ਨੂੰ ਹਿਊਸਟਨ ਦੇ ਉੱਤਰ-ਪੱਛਮ 'ਚ ਮਿਡ-ਡੇਅ ਟ੍ਰੈਫਿਕ ਸਟਾਪ ਦੌਰਾਨ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਸਿੱਖ ਨੈਸ਼ਨਲ ਸੈਂਟਰ ਨੇ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤਾ ਤੇ ਬੁੱਧਵਾਰ ਨੂੰ ਇਸ ਦੀ ਸਮਾਪਤੀ ਹੋਵੇਗੀ। ਉਮੀਦ ਹੈ ਕਿ ਹਜ਼ਾਰਾਂ ਲੋਕ ਬੁੱਧਵਾਰ ਨੂੰ ਹਿਊਸਟਨ ਦੇ ਬੇਰੀ ਸੈਂਟਰ ਧਾਲੀਵਾਲ ਦੇ ਅੰਤਿਮ ਸੰਸਕਾਰ 'ਚ ਇਕੱਠੇ ਹੋਣਗੇ। ਸਮਾਗਮ ਦੀ ਸ਼ੁਰੂਆਤ 'ਚ ਇਕ ਘੰਟੇ ਦੀ ਸਿੱਖ ਅਰਦਾਸ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੈਰਿਸ ਕਾਊਂਟੀ ਸ਼ੈਰਿਫ ਦੇ ਦਫਤਰ ਦੀ ਅਗਵਾਈ 'ਚ ਇਕ ਸਮਾਗਮ ਹੋਵੇਗਾ। ਇਸ ਤੋਂ ਬਾਅਦ ਅੰਤਿਮ ਸੰਸਕਾਰ ਦੀਆਂ ਰਸਮਾਂ ਸਥਾਨਕ ਗੁਰਦੁਆਰੇ ਵਿਖੇ ਹੋਣਗੀਆਂ। ਧਾਲੀਵਾਲ ਦਾ ਸਸਕਾਰ ਸਿੱਖ ਰਸਮਾਂ ਮੁਤਾਬਕ ਬੁੱਧਵਾਰ ਦੁਪਹਿਰ ਬਾਅਦ ਸਥਾਨਕ ਅੰਤਿਮ ਸੰਸਕਾਰ ਘਰ ਵਿਖੇ ਕੀਤਾ ਜਾਵੇਗਾ ਤੇ ਅੰਤਿਮ ਅਰਦਾਸ ਸਿੱਖ ਨੈਸ਼ਨਲ ਸੈਂਟਰ ਵਿਖੇ ਕੀਤੀ ਜਾਵੇਗੀ।
ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨਾਲ ਵਾਪਰੀ ਇਸ ਦੁਖਦ ਘਟਨਾ ਤੇ ਉਸ ਦੇ ਤਿੰਨ ਬੱਚਿਆਂ ਦੀ ਸਿੱਖਿਆ ਲਈ 600,000 ਡਾਲਰ ਤੋਂ ਵਧੇਰੇ ਫੰਡ ਇਕੱਠਾ ਕੀਤਾ ਗਿਆ ਹੈ। ਧਾਲੀਵਾਲ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਹਰਵਿੰਦਰ ਕੌਰ ਧਾਲੀਵਾਲ, ਦੋ ਬੇਟੀਆਂ ਅਤੇ ਇਕ ਬੇਟਾ ਹੈ। ਧਾਲੀਵਾਲ ਦੇ ਪਰਿਵਾਰ ਲਈ ਵੱਖ-ਵੱਖ ਸੰਸਥਾਵਾਂ ਵਲੋਂ ਧਨ ਇਕੱਠਾ ਕੀਤਾ ਜਾ ਰਿਹਾ ਹੈ।
ਫਿਨਲੈਂਡ : ਵੋਕੇਸ਼ਨਲ ਕਾਲਜ 'ਚ ਹਿੰਸਕ ਝੜਪ, 1 ਦੀ ਮੌਤ 'ਤੇ 10 ਜ਼ਖਮੀ
NEXT STORY