ਵੈਲਿੰਗਟਨ (ਏਜੰਸੀ)- ਟੋਂਗਾ ਦੇ ਪ੍ਰਧਾਨ ਮੰਤਰੀ ਸਿਆਓਸੀ ਸੋਵਾਲੇਨੀ ਨੇ ਆਪਣੀ ਲੀਡਰਸ਼ਿਪ ਦੇ ਖਿਲਾਫ ਪ੍ਰਸਤਾਵਿਤ ਬੇਭਰੋਸਗੀ ਮਤੇ ਤੋਂ ਪਹਿਲਾਂ ਸੋਮਵਾਰ ਨੂੰ ਅਚਾਨਕ ਅਸਤੀਫਾ ਦੇ ਦਿੱਤਾ, ਜਿਸ ਨਾਲ ਉਨ੍ਹਾਂ ਦੀ ਸਰਕਾਰ ਅਤੇ ਟੋਂਗਾ ਦੇ ਰਾਜੇ ਵਿਚਕਾਰ ਤਣਾਅਪੂਰਨ ਸਬੰਧਾਂ ਦਾ ਦੌਰ ਖਤਮ ਹੋ ਗਿਆ। ਸੋਵਾਲੇਨੀ ਨੇ ਆਪਣੇ ਅਸਤੀਫੇ ਦਾ ਕੋਈ ਕਾਰਨ ਨਹੀਂ ਦੱਸਿਆ, ਪਰ ਉਨ੍ਹਾਂ ਦੇ ਅਸਤੀਫੇ ਨੇ ਸੋਮਵਾਰ ਨੂੰ ਤਹਿ ਕੀਤੇ ਬੇਭਰੋਸਗੀ ਮਤੇ ਨੂੰ ਰੋਕ ਦਿੱਤਾ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਕੌਣ ਹੋਵੇਗਾ।
ਇਹ ਵੀ ਪੜ੍ਹੋ: ਟਰੰਪ ਨੇ ਯੂਕ੍ਰੇਨ 'ਚ ਤੁਰੰਤ ਜੰਗਬੰਦੀ ਦੀ ਕੀਤੀ ਮੰਗ, ਅਮਰੀਕਾ ਦੇ ਨਾਟੋ ਤੋਂ ਬਾਹਰ ਹੋਣ ਦੀ ਸੰਭਾਵਨਾ ਪ੍ਰਗਟਾਈ
ਸੋਵਾਲੇਨੀ ਨੇ 2021 ਵਿੱਚ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਅਸਤੀਫਾ ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਟੋਂਗਾ ਵਿੱਚ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਤੋਂ ਇੱਕ ਸਾਲ ਪਹਿਲਾਂ ਆਇਆ ਹੈ ਅਤੇ ਇਹ ਟੋਂਗਾ ਦੀ ਰਾਜਸ਼ਾਹੀ ਅਤੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਵਿਚਕਾਰ ਸਮੇਂ-ਸਮੇਂ ਹੋਣ ਵਾਲੇ ਤਣਾਅ ਨੂੰ ਉਜਾਗਰ ਕਰਦਾ ਹੈ। ਟੋਂਗਾ ਦੀ ਸੰਸਦ ਦੇ ਫੇਸਬੁੱਕ ਪੇਜ 'ਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 54 ਸਾਲਾ ਸੋਵਾਲੇਨੀ ਨੇ "ਟੋਂਗਾ ਦੀ ਭਲਾਈ ਅਤੇ ਉਸ ਦੇ ਬਿਹਤਰ ਭਵਿੱਖ ਲਈ" ਅਹੁਦਾ ਛੱਡ ਦਿੱਤਾ ਹੈ। ਸੋਮਵਾਰ ਨੂੰ ਟੋਂਗਾ ਦੀ ਸੰਸਦ ਤੋਂ ਪ੍ਰਾਪਤ ਕੀਤੀ ਗਈ ਵੀਡੀਓ ਵਿੱਚ ਨੇਤਾ ਨੂੰ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਟੋਂਗਾ ਦੀ ਸੰਸਦ ਵਿੱਚ ਭਾਵਨਾਤਮਕ ਟਿੱਪਣੀ ਕਰਦੇ ਹੋਏ ਦਿਖ ਰਹੇ ਹਨ। ਸੋਵਾਲੇਨੀ ਦੇ ਦਫਤਰ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਉਨ੍ਹਾਂ ਦੀ ਲੀਡਰਸ਼ਿਪ ਸਤੰਬਰ 2023 ਵਿੱਚ ਪਿਛਲੇ ਬੇਭਰੋਸਗੀ ਮਤੇ ਤੋਂ ਬਚ ਗਈ ਸੀ।
ਇਹ ਵੀ ਪੜ੍ਹੋ: ਰਾਸ਼ਟਰਪਤੀ ਯੂਨ ਆਪਣੇ ਦੇਸ਼ 'ਚ ਹੋਣਗੇ ਕੈਦ! ਵਿਦੇਸ਼ ਯਾਤਰਾ 'ਤੇ ਪਾਬੰਦੀ ਲਗਾਉਣ ਦੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰੱਗ ਡੀਲਰਾਂ 'ਤੇ ਪੁਲਸ ਦੀ ਵੱਡੀ ਕਾਰਵਾਈ, 100 ਤੋਂ ਵੱਧ ਲੋਕ ਗ੍ਰਿਫ਼ਤਾਰ
NEXT STORY