ਓਕਲਾਹੋਮਾ ਸਿਟੀ (ਏਪੀ) : ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਅਤੇ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਐਤਵਾਰ ਤੜਕੇ ਓਕਲਾਹੋਮਾ ਸਿਟੀ ਖੇਤਰ 'ਚ ਚੱਕਰਵਾਤੀ ਹਵਾਵਾਂ ਤੇ ਤੇਜ਼ ਗਰਜ ਨਾਲ ਤੂਫਾਨ ਆਇਆ, ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀਆਂ ਖਬਰਾਂ ਨਹੀਂ ਹਨ।
PowerOutage.us ਮੁਤਾਬਕ ਸੂਬੇ ਵਿਚ 53,000 ਤੋਂ ਵਧੇਰੇ ਲੋਕ ਬਿਨਾਂ ਬਿਜਲੀ ਸੇਵਾਵਾਂ ਦੇ ਰਹਿ ਰਹੇ ਸਨ। KOCO-TV ਦੀ ਰਿਪੋਰਟ ਇਲਾਕੇ ਵਿਚ ਕੁਝ ਦਰੱਖਤ ਡਿਗ ਗਏ ਤੇ ਕਈ ਕਾਰਾਂ ਨੂੰ ਨੁਕਸਾਨ ਪਹੁੰਚਿਆ। ਰਾਸ਼ਟਰੀ ਮੌਸਮ ਸੇਵਾ ਨੇ ਐਤਵਾਰ ਸਵੇਰੇ ਖੇਤਰ ਦੇ ਲਈ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਸੀ। ਓਕਲਾਹੋਮਾ ਦੇ ਨੌਰਮਨ ਵਿਚ ਏਜੰਸੀ ਦੇ ਦਫਤਰ ਵੱਲੋਂ 1.30 ਵਜੇ ਤੋਂ ਕੁਝ ਪਹਿਲਾਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਦੱਸਿਆ ਗਿਆ ਕਿ ਪੂਰਬੀ ਓਕਲਾਹੋਮਾ ਸਿਟੀ ਤੋਂ ਮਿਡਵੈਸਟ ਸਿਟੀ ਤੇ ਟਿੰਕਰ ਏਅਰ ਫੋਰਸ ਬੇਸ ਵੱਲ ਵਧਦੇ ਹੋਏ ਤੇਜ਼ ਹਵਾਵਾਂ ਦੇ ਨਾਲ ਇਕ ਭਿਆਨਕ ਤੂਫਾਨ ਆਇਆ। ਪੋਸਟ ਵਿਚ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਇਸ ਤੂਫਾਨ ਦੇ ਰਸਤੇ ਵਿਚ ਤੁਸੀਂ ਹੋ ਤਾਂ ਤੁਰੰਤ ਕਿਸੇ ਸੁਰੱਖਿਅਤ ਥਾਂ ਦੀ ਸ਼ਰਣ ਲਓ।
ਇਟਲੀ: ਗੁਰਦੁਆਰਾ ਸਾਹਿਬ 'ਚ ਬੰਦੀਛੋੜ ਦਿਵਸ ਮੌਕੇ ਲੱਗੀਆਂ ਭਾਰੀ ਰੌਣਕਾਂ
NEXT STORY