ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਵੱਧਦੇ ਨਜ਼ਰ ਆ ਰਹੇ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਗਰੇਟਰ ਟੋਰਾਂਟੋ ਏਰੀਏ ਵਿਚ ਪੈਂਦੇ ਕੁਝ ਇਲਾਕਿਆਂ ਵਿਚ ਹੋਏ 4 ਵਿਆਹ ਸਮਾਗਮਾਂ ਵਿਚ ਸ਼ਾਮਲ ਲੋਕਾਂ ਵਿਚੋਂ 11 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਯਾਰਕ ਰੀਜਨ ਪਬਲਿਕ ਹੈਲਥ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਨ੍ਹਾਂ ਸਮਾਗਮ ਵਿਚ ਸ਼ਾਮਲ ਹੋਏ ਲੋਕ ਆਪਣਾ ਕੋਰੋਨਾ ਟੈਸਟ ਕਰਵਾ ਲੈਣ ਕਿਉਂਕਿ ਹੋ ਸਕਦਾ ਹੈ ਕਿ ਉਹ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ ਹੋਣ।
ਰਿਪਰੋਟਾਂ ਮੁਤਾਬਕ 28 ਅਗਸਤ ਨੂੰ ਲਕਸ਼ਮੀ ਨਾਰਾਇਣ ਮੰਦਰ (1 ਮਾਰਿਨੰਗ ਟਰਾਇਲ), ਰੈਕਸਡੇਲ ਸਿੰਘ ਸਭਾ ਰੀਲੀਜੀਅਸ ਸੈਂਟਰ ਗੁਰਦੁਆਰਾ ਸਾਹਿਬ (47 ਬੇਅਵੁੱਡ ਰੋਡ), ਵ੍ਹਿਟਚਰਚ-ਸਟੂਫਵਿਲੇ ਵਿਖੇ ਅਤੇ 29 ਅਗਸਤ ਨੂੰ ਮਾਰਖਮ ਦੇ ਨਿੱਜੀ ਰਿਹਾਇਸ਼ ਵਿਖੇ ਵਿਆਹ ਸਮਾਗਮ ਵਿਚ ਸ਼ਾਮਲ ਹੋਏ ਲੋਕਾਂ ਵਿਚੋਂ 11 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਟੋਰਾਂਟੋ ਅਤੇ ਯਾਰਕ ਰੀਜਨ ਖੇਤਰ ਵਿਚ ਕੋਰੋਨਾ ਦੇ 73 ਮਾਮਲੇ ਸਾਹਮਣੇ ਆਏ ਹਨ ਅਤੇ ਪੂਰੇ ਓਂਟਾਰੀਓ ਸੂਬੇ ਵਿਚ 169 ਨਵੇਂ ਮਾਮਲੇ ਰਿਕਾਰਡ ਕੀਤੇ ਗਏ ਹਨ।
ਆਪਣੀ ਮੌਤ ਦਾ ਸਿੱਧਾ ਪ੍ਰਸਾਰਨ ਕਰਨਾ ਚਾਹੁੰਦਾ ਸੀ ਸ਼ਖਸ, ਫੇਸਬੁੱਕ ਨੇ ਕੀਤਾ ਬਲਾਕ
NEXT STORY